ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਵਲੋਂ ਨਵ-ਨਿਯੁਕਤ ਕੌਮੀ ਮੀਤ ਪ੍ਰਧਾਨ ਰਾਣਾ ਦਾ ਸਨਮਾਨ
ਜਲੰਧਰ, 1 ਸਤੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ.
ਜਲੰਧਰ, 1 ਸਤੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਚੋਪੜਾ ਵਲੋਂ ਬੂਟਾ ਮੰਡੀ ਸ਼ਰੀਫਪੁਰਾ ਮਹੱਲੇ ’ਚ ਪਾਰਟੀ ਦੇ ਮਿਹਨਤੀ ਤੇ ਨਿਧੜਕ ਆਗੂ ਰਣਜੀਤ ਸਿੰਘ ਰਾਣਾ ਨੂੰ ਕੌਮੀ ਮੀਤ ਪ੍ਰਧਾਨ ਬਣਨ ’ਤੇ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਮਾਣ ਤੇ ਸਨਮਾਨ ਦੇ ਕੇ ਨਿਵਾਜਿਆ ਹੈ ਤੇ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਸਾਰੇ ਹੀ ਧਰਮਾਂ ਦੇ ਸਤਿਕਾਰਤ ਲੀਡਰ ਮਾਣ ਸਨਮਾਨ ਨਾਲ ਪਾਰਟੀ ’ਚ ਕੰਮ ਕਰ ਰਹੇ ਹਨ। ਭਜਨ ਲਾਲ ਚੋਪੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਜ਼ਾਰ-ਹਜ਼ਾਰ ਰੁਪਇਆ ਬੀਬੀਆਂ ਦੇ ਖਾਤੇ ਵਿੱਚ ਪਾ ਕੇ ਸਿਰਫ ਤਿੰਨਾਂ ਮਹੀਨਿਆਂ ਲਈ ਔਰਤਾਂ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ ਨਾ ਤਾਂ ਪਹਿਲੇ ਚਾਰ ਸਾਲਾਂ ਦੇ ਪੈਸੇ ਪਾਏ ਤੇ ਨਾ ਹੁਣ ਅਗਲੇ ਮਹੀਨਿਆਂ ਦੇ ਪੈਸੇ ਆਉਣੇ ਹਨ। ਉਨ੍ਹਾਂ ਲੋਕਾਂ ਨੂੰ ਆਪਣੀ ਵੋਟ ਦੀ ਵਰਤੋਂ ਸੋਚ ਸਮਝ ਕੇ ਕਰਨ ਅਤੇ ਉਸੇ ਪਾਰਟੀ ਨੂੰ ਦੇਣ ਦੀ ਅਪੀਲ ਕੀਤੀ ਹੈ, ਜੋ ਪੰਜਾਬ ਦੇ ਭਲੇ ਤੇ ਬਿਹਤਰੀ ਦੇ ਕੰਮ ਕਰਦੀ ਹੋਵੇ। ਇਸ ਮੌਕੇ ਜਗਦੀਸ਼ ਮਹੇ, ਪਵਨ ਮਹੇ, ਕੁਲਵਿੰਦਰ ਬਸਰਾ, ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ, ਦਲਜੀਤ ਸਿੰਘ, ਅਜੀਤ ਸਿੰਘ, ਸ਼ਾਮ ਲਾਲ ਕਲੇਰ, ਰਾਹੁਲ ਕੁਮਾਰ, ਮਨਪ੍ਰੀਤ ਚੋਪੜਾ, ਰਜਿੰਦਰ ਉਰਫ ਕਾਕਾ, ਸਰਬਜੀਤ ਕਲੇਰ, ਬਲਵੀਰ ਕਲੇਰ, ਲੱਖਣ ਕਲੇਰ, ਮਦਨ ਲਾਲ ਤੇ ਬਿੱਟੂ ਆਦਿ ਵੀ ਮੌਜੂਦ ਸਨ।