02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਵਿਵਾਦਾਂ ’ਚ ਘਿਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ

2 ਸੀਨੀਅਰ ਵਕੀਲਾਂ ਨੇ ਬਾਰ ਕੌਂਸਲ ਨੂੰ ਪੱਤਰ ਲਿਖ ਕੇ ਆਰ. ਓਜ਼ ’ਤੇ ਲਾਏ ਪੱਖਪਾਤੀ ਹੋਣ ਦੇ ਦੋਸ਼ ਜਲੰਧਰ, 1 ਸਤੰਬਰ (ਜਤਿੰਦਰ ਪੰਮੀ)-ਨਿਰਧਾਰਤ ਸਮੇਂ ਤੋਂ ਦੇਰੀ ਨਾਲ 11 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਵਾਦਾਂ ’ਚ ਘਿਰ ਗਈਆਂ ਹਨ ਹਾਲਾਂਕਿ ਵਿਵਾਦਾਂ ਦਰਮਿਆਨ ਹੀ ਚੋਣਾਂ ਲਈ ਨਿਰਧਾਰਤ ਸਮਾਂ-ਸਾਰਨੀ ਮੁਤਾਬਕ ਚੋਣ ਅਮਲ 2 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
2 ਸੀਨੀਅਰ ਵਕੀਲਾਂ ਨੇ ਬਾਰ ਕੌਂਸਲ ਨੂੰ ਪੱਤਰ ਲਿਖ ਕੇ ਆਰ.ਓਜ਼ ’ਤੇ ਲਾਏ ਪੱਖਪਾਤੀ ਹੋਣ ਦੇ ਦੋਸ਼
ਜਲੰਧਰ, 1 ਸਤੰਬਰ (ਜਤਿੰਦਰ ਪੰਮੀ)-ਨਿਰਧਾਰਤ ਸਮੇਂ ਤੋਂ ਦੇਰੀ ਨਾਲ 11 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਵਾਦਾਂ ’ਚ ਘਿਰ ਗਈਆਂ ਹਨ ਹਾਲਾਂਕਿ ਵਿਵਾਦਾਂ ਦਰਮਿਆਨ ਹੀ ਚੋਣਾਂ ਲਈ ਨਿਰਧਾਰਤ ਸਮਾਂ-ਸਾਰਨੀ ਮੁਤਾਬਕ ਚੋਣ ਅਮਲ 2 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਕਾਰਜਕਾਰਨੀ ਕਮੇਟੀ ਵਲੋਂ ਚੋਣ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਬੀ. ਐੱਸ. ਲੱਕੀ, ਸੰਜੀਵ ਬਾਂਸਲ, ਰਾਜੀਵ ਕੋਹਲੀ, ਤੇਜਿੰਦਰ ਸਿੰਘ ਧਾਲੀਵਾਲ, ਸਤਨਾਮ ਸਿੰਘ, ਗੁਰਬਚਨ ਲਾਲ ਗਗਨੇਜਾ, ਓ. ਪੀ. ਕੰਗਣੀਵਾਲ ਤੇ ਮਧੂ ਰਚਨਾ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਚੋਣ ਕਮੇਟੀ ’ ਤੇ ਇਤਰਾਜ਼ ਕਰਦਿਆਂ ਡੀ. ਬੀ. ਏ. ਦੇ ਦੋ ਸਾਬਕਾ ਪ੍ਰਧਾਨਾਂ ਨਰਿੰਦਰ ਸਿੰਘ ਤੇ ਕਰਮਪਾਲ ਸਿੰਘ ਗਿੱਲ ਨੇ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਨੂੰ ਪੱਤਰ ਲਿਖਿਆ ਸੀ। ਪੱਤਰ ਵਿੱਚ ਕਿਹਾ ਗਿਆ ਸੀ ਕਿ ਕਾਰਜਕਾਰਨੀ ਕਮੇਟੀ ਵਲੋਂ ਨਿਯੁਕਤ ਕੀਤੀ ਚੋਣ ਕਮੇਟੀ ਦੇ ਮੈਂਬਰ ਡੀ. ਬੀ. ਏ. ਦੇ ਪ੍ਰਧਾਨ ਤੇ ਚੋਣਾਂ ਲੜ ਰਹੇ ਕਈ ਉਮੀਦਵਾਰਾਂ ਦਾ ਪੱਖ ਪੂਰਦੇ ਹਨ। ਇਸ ਲਈ ਇਹ ਕਮੇਟੀ ਨਿਰਪੱਖ ਨਾ ਹੋ ਕੇ ਪੱਖਪਾਤੀ ਹੈ, ਜਿਸ ਕਾਰਨ ਹੋਣ ਵਾਲੀਆਂ ਚੋਣਾਂ ਨਿਰਪੱਖ ਨਹੀਂ ਹੋਣਗੀਆਂ। ਦੋਵਾਂ ਸਾਬਕਾ ਪ੍ਰਧਾਨਾਂ ਦੀ ਸ਼ਿਕਾਇਤ ’ਤੇ ਬਾਰ ਕੌਂਸਲ ਦੀ ਐਡਹਾਕ ਚੋਣ ਕਮੇਟੀ ਨੇ ਡੀ. ਬੀ. ਏ. ਨੂੰ 29 ਅਗਸਤ ਨੂੰ ਪੱਤਰ ਲਿਖ ਕੇ ਦੱਸਿਆ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮੇਟੀ ’ਤੇ ਦੋ ਵਕੀਲਾਂ ਪਰਮਿੰਦਰ ਸਿੰਘ ਢਿੱਲੋਂ ਤੇ ਗੁਰਜੀਤ ਸਿੰਘ ਕਾਹਲੋਂ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਜਾਂਦਾ ਹੈ। ਇਹ ਚੋਣ ਆਬਜ਼ਰਵਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪੂਰੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ ਅਤੇ 11 ਸਤੰਬਰ ਨੂੰ ਡੀ. ਬੀ. ਏ. ਦੀਆਂ ਪੈਣ ਵਾਲੀਆਂ ਵੋਟਾਂ ਸੰਬੰਧੀ ਵਿਸਥਾਰਤ ਰਿਪੋਰਟ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੀ ਐਡਹਾਕ ਚੋਣ ਕਮੇਟੀ ਨੂੰ ਸੌਂਪਣਗੇ। ਬਾਰ ਕੌਂਸਲ ਦੀ ਐਡਹਾਕ ਕਮੇਟੀ ਵਲੋਂ ਡੀ. ਬੀ. ਏ. ਨੂੰ ਲਿਖਿਆ ਗਿਆ ਪੱਤਰ 31 ਅਗਸਤ ਨੂੰ ਮਿਲਣ ਉਪਰੰਤ ਰੋਸ ਵਜੋਂ ਚੋਣ ਕਮੇਟੀ ਨੇ ਪ੍ਰਧਾਨ ਤੇ ਕਾਰਜਕਾਰਨੀ ਕਮੇਟੀ ਨੂੰ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ 1 ਸਤੰਬਰ ਨੂੰ ਕਾਰਜਕਾਰਨੀ ਕਮੇਟੀ ਨੇ ਆਪਣੀ ਮੀਟਿੰਗ ਕਰਕੇ ਉਕਤ ਮਾਮਲੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਚੋਣ ਕਮੇਟੀ ਵਲੋਂ ਦਿੱਤਾ ਗਿਆ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਹੈ। ਨਾਲ ਹੀ ਬਾਰ ਕੌਂਸਲ ਨੂੰ ਸਪੱਸ਼ਟ ਕੀਤਾ ਕਿ ਬਾਰ ਦੀਆਂ ਚੋਣਾਂ ਲਈ ਬਣਾਈ ਗਈ ਕਮੇਟੀ ਪੂਰੀ ਤਰ੍ਹਾਂ ਨਿਰਪੱਖ ਹੈ ਤੇ ਉਸ ਦੇ ਮੈਂਬਰਾਂ ਵਿੱਚ ਸਾਬਕਾ ਪ੍ਰਧਾਨ, ਸਾਬਕਾ ਸਕੱਤਰ ਤੇ ਮੈਂਬਰ ਸ਼ਾਮਿਲ ਹਨ, ਪਿਛਲੇ ਕਾਫੀ ਸਾਲਾਂ ਤੋਂ ਚੋਣਾਂ ਕਰਵਾਉਂਦੇ ਆ ਰਹੇ ਹਨ। ਇਸ ਲਈ ਕਾਰਜਕਾਰਨੀ ਕਮੇਟੀ ਨੇ ਚੋਣ ਕਮੇਟੀ ਨੂੰ ਪਹਿਲਾਂ ਤੋਂ ਨਿਰਧਾਰਤ ਸਮਾਂ-ਸਾਰਨੀ ਮੁਤਾਬਕ ਚੋਣ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ ਤਾਂ ਜੋ ਚੋਣਾਂ ਸਮੇਂ ਸਿਰ ਕਰਵਾਈਆਂ ਜਾ ਸਕਣ। ਕਾਰਜਕਾਰਨੀ ਕਮੇਟੀ ਨੇ ਆਪਣਾ ਮਤਾ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੇ ਅੰਤਰਿਮ ਚੇਅਰਮੈਨ ਤੇ ਬਾਰ ਕੌਂਸਲ ਦੀ ਚੋਣ ਐਡਹਾਕ ਕਮੇਟੀ ਦੇ ਚੇਅਰਮੈਨ ਨੂੰ ਭੇਜ ਦਿੱਤਾ ਹੈ। ਸ਼ਿਕਾਇਤ ਕਰਨ ਵਾਲੇ ਦੋਵੇਂ ਵਕੀਲ ਬਾਰ ’ਚੋਂ ਕੀਤੇ ਮੁਅੱਤਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਦਿੱਤਿਆ ਜੈਨ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਜਿੱਥੇ ਚੋਣ ਕਮੇਟੀ ਨੂੰ ਬਹਾਲ ਰੱਖਣ ਦਾ ਫੈਸਲਾ ਕੀਤਾ ਗਿਆ, ਉਥੇ ਹੀ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਬਾਰ ਕੌਂਸਲ ਨੂੰ ਸ਼ਿਕਾਇਤ ਕਰਨ ਵਾਲੇ ਦੋਵਾਂ ਸਾਬਕਾ ਪ੍ਰਧਾਨ ਨਰਿੰਦਰ ਸਿੰਘ ਤੇ ਕਰਮਪਾਲ ਸਿੰਘ ਗਿੱਲ ਨੂੰ ਵਕੀਲਾਂ ਵਿਚਾਲੇ ਪਾੜ਼ ਪਾਉਣ, ਗਲਤਫਹਿਮੀ ਫੈਲਾਉਣ ਅਤੇ ਗੈਰ-ਅਨੁਸ਼ਾਸਨੀ ਕਾਰਵਾਈ ਕਰਨ ਦੇ ਦੋਸ਼ ਹੇਠ ਬਾਰ ’ਚੋਂ ਤੁਰੰਤ ਪ੍ਰਭਾਵ ਨਾਲ ਮੁਅਤੱਲ ਕਰ ਦਿੱਤਾ। ਕਾਰਜਕਾਰਨੀ ਕਮੇਟੀ ਨੇ ਡੀ. ਬੀ. ਏ. ਦੇ ਨਿਯਮਾਂ ਤਹਿਤ ਦੋਵਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਦੋਵਾਂ ਵਕੀਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੌਰਾਨ ਜਵਾਬ ਦੇਣ ਦਾ ਸਮਾਂ ਦਿੱਤਾ ਹੈ। ਪ੍ਰਧਾਨ ਅਦਿੱਤਿਆ ਜੈਨ ਨੇ ਕਿਹਾ ਕਿ ਦੋਵਾਂ ਸਾਬਕਾ ਪ੍ਰਧਾਨਾਂ ਵਲੋਂ ਚੋਣ ਕਮੇਟੀ ’ਤੇ ਬੇਬੁਨਿਆਦ ਦੋਸ਼ ਲਾ ਕੇ ਵਕੀਲ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਚੋਣਾਂ ਲਈ ਅੱਜ ਤੇ ਕੱਲ੍ਹ ਦਾਖ਼ਲ ਹੋਣਗੇ ਨਾਮਜ਼ਦਗੀ ਪੱਤਰ ਵਿਵਾਦਾਂ ਵਿੱਚ ਘਿਰਨ ਦੇ ਬਾਵਜੂਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਪ੍ਰਕਿਰਿਆ 2 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸੇ ਤਹਿਤ ਦੋ ਦਿਨ 2 ਤੇ 3 ਸਤੰਬਰ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਸਕਣਗੇ। ਕਾਗਜ਼ਾਂ ਦੀ ਪੜਤਾਲ 5 ਸਤੰਬਰ ਨੂੰ 1 ਤੋਂ 2 ਵਜੇ ਤਕ ਹੋਵੇਗੀ ਅਤੇ ਉਸੇ ਦਿਨ ਹੀ 2 ਤੋਂ 3 ਵਜੇ ਤਕ ਕਾਗਜ਼ ਵਾਪਸ ਲਏ ਜਾ ਸਕਣਗੇ ਜਦੋਂਕਿ ਵੋਟਾਂ 11 ਸਤੰਬਰ ਨੂੰ ਪੈਣਗੀਆਂ। ਰਿਟਰਨਿੰਗ ਅਫਸਰਾਂ ਨੇ ਦੱਸਿਆ ਕਿ ਬਾਰ ਦੀ ਕਾਰਜਕਾਰਨੀ ਕਮੇਟੀ ਦੇ ਅਹੁਦੇਦਾਰਾਂ ’ਚ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ, ਵਾਈਸ ਪ੍ਰਧਾਨ, ਜੂਨੀਅਰ ਵਾਈਸ ਪ੍ਰਧਾਨ, ਸਕੱਤਰ, ਜੁਆਇੰਟ ਸੈਕਟਰੀ, ਸਹਿ ਸਕੱਤਰ ਅਤੇ 10 ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਵੱਡੀ ਗਿਣਤੀ ਵਕੀਲ ਚੋਣ ਮੈਦਾਨ ’ਚ ਹਨ । ਰਿਟਰਨਿੰਗ ਅਫਸਰ ਬੀ. ਐੱਸ. ਲੱਕੀ ਤੇ ਸੰਜੀਵ ਬਾਂਸਲ ਨੇ ਦੱਸਿਆ ਕਿ ਇਹ ਚੋਣਾਂ ਬਿਲਕੁਲ ਨਿਰਪੱਖ ਪਾਰਦਰਸ਼ੀ ਤੇ ਬਿਨਾਂ ਕਿਸੇ ਦਬਦਬੇ ਤੋਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲਾਂ ਦੀ ਮੌਜੂਦਾ ਗਿਣਤੀ ਤਕਰੀਬਨ 3300 ਤੋਂ ਵੱਧ ਹੈ ਅਤੇ ਜਲੰਧਰ ਪੰਜਾਬ ਦੀ ਵੱਡੀ ਬਾਰ ਹੈ।
ਨਸ਼ੇ ਦੇ ਗ਼ੈਰ-ਕਾਨੂੰਨੀ ਧੰਦੇ ’ਚ ਸ਼ਾਮਿਲ ਕਿਸੇ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਮੋਹਿੰਦਰ ਭਗਤ
ਕਿਹਾ , ਸੂਬਾ ਸਰਕਾਰ ਨੇ ਨਸ਼ਾ ਤਸਕਰਾਂ ਖਿਲਾਫ਼ ਕੀਤੀ ਮਿਸਾਲੀ ਕਾਰਵਾਈ
Ad Position 22
No active advertisement
ਪਿਛਲੀ ਖ਼ਬਰ ਉੱਘੇ ਕਾਰੋਬਾਰੀ ਇੰਦਰਜੀਤ ਸਿੰਘ ਨੂੰ ਸਦਮਾ, ਭੈਣ ਦਾ ਦਿਹਾਂਤ-ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਵਲੋਂ ਨਵ-ਨਿਯੁਕਤ ਕੌਮੀ ਮੀਤ ਪ੍ਰਧਾਨ ਰਾਣਾ ਦਾ ਸਨਮਾਨ
Ad Position 24