03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਖੇਲੋ ਇੰਡੀਆ ਅਸਮੀਤਾ ਵੁਸ਼ੂ ਲੀਗ ਵਿਚ ਪੰਜਾਬ ਦੀ ਸ਼ਾਨਦਾਰ ਮੇਜ਼ਬਾਨੀ

ਜਲੰਧਰ, 2 ਸਤੰਬਰ (ਡਾ. ਜਤਿੰਦਰ ਸਾਬੀ) -ਖੇਲੋ ਇੰਡੀਆ ਅਸਮੀਤਾ ਵੁਸ਼ੂ ਲੀਗ-2026-27 ਦੇ ਤਹਿਤ ਪੰਜਾਬ ਪੱਧਰੀ ਮੁਕਾਬਲੇ 29 ਅਤੇ 30 ਅਗਸਤ ਨੂੰ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਜਲੰਧਰ, 2 ਸਤੰਬਰ (ਡਾ. ਜਤਿੰਦਰ ਸਾਬੀ) -ਖੇਲੋ ਇੰਡੀਆ ਅਸਮੀਤਾ ਵੁਸ਼ੂ ਲੀਗ-2026-27 ਦੇ ਤਹਿਤ ਪੰਜਾਬ ਪੱਧਰੀ ਮੁਕਾਬਲੇ 29 ਅਤੇ 30 ਅਗਸਤ ਨੂੰ ਡਾ. ਬੀ.ਆਰ. ਅੰਬੇਡਕਰ ਵੁਸ਼ੂ ਅਕਾਦਮੀ, ਜਲੰਧਰ ਵਿਖੇ ਕਰਵਾਏ ਗਏ । ਵੁਸ਼ੂ ਐਸੋਸੀਏਸ਼ਨ ਆਫ ਪੰਜਾਬ (ਰਜਿ.) ਵੱਲੋਂ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ 17 ਜ਼ਿਲਿਆਂ ਦੇ 328 ਵੁਸ਼ੂ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦੀ ਮੇਜ਼ਬਾਨੀ ਮਿਸ਼ਨ ਵਰਮਾ ਦੀ ਅਗਵਾਈ ਹੇਠ ਡਾ. ਬੀ.ਆਰ. ਅੰਬੇਡਕਰ ਵੁਸ਼ੂ ਅਕਾਦਮੀ, ਜਲੰਧਰ ਵੱਲੋਂ ਕੀਤੀ ਗਈ। ਲੀਗ ਦਾ ਸਮਾਪਤੀ ਸਮਾਰੋਹ 30 ਅਗਸਤ ਨੂੰ ਕਰਵਾਇਆ ਗਿਆ, ਜਿਸ ਵਿੱਚ ਸ. ਸੁਰਿੰਦਰ ਸਿੰਘ ਸੋਢੀ, ਆਈ.ਪੀ.ਐੱਸ., ਸੇਵਾ-ਮੁਕਤ ਉਲੰਪੀਅਨ ਅਤੇ ਅਰਜੁਨਾ ਅਵਾਰਡੀ, ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ । ਇਸ ਮੌਕੇ ਵੁਸ਼ੂ ਐਸੋਸੀਏਸ਼ਨ ਆਫ ਪੰਜਾਬ ਅਤੇ ਇਸ ਦੀ ਪ੍ਰਮੁੱਖ ਅਕਾਦਮੀ ਜਲੰਧਰ ਦੇ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਮਾਪਤੀ ਸਮਾਰੋਹ ਦੌਰਾਨ ਖਿਡਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਖੇਡ ਭਾਵਨਾ ਅਤੇ ਪ੍ਰਦਰਸ਼ਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਲੀਗ ਵਿਚ ਪੰਜਾਬ ਦੇ 17 ਜ਼ਿਲਿਆਂ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਦੀ ਸ਼ਮੂਲੀਅਤ ਨੇ ਸੂਬੇ ਵਿੱਚ ਵੁਸ਼ੂ ਖੇਡ ਦੀ ਵਧ ਰਹੀ ਲੋਕਪ੍ਰਿਯਤਾ ਅਤੇ ਨੌਜਵਾਨਾਂ ਦੇ ਖੇਡਾਂ ਪ੍ਰਤੀ ਉਤਸ਼ਾਹ ਨੂੰ ਉਜਾਗਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰੀ ਕੁੰਗਫੂ ਮੁਕਾਬਲੇ ਵਿਚ ਖਿਡਾਰੀਆਂ ਨੇ ਤਗਮੇ ਜਿੱਤ ਕੇ ਮਾਰੀਆਂ ਮੱਲਾਂ ਅਗਲੀ ਖ਼ਬਰ ਫੋਰਟਿਸ ਹਸਪਤਾਲ ਵਲੋਂ ਸਵਾਈਨ ਫਲੂ ਅਲਰਟ ਜਾਰੀ
Ad Position 24