02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਜੇ. ਡੀ. ਸੈਂਟਰਲ ਸਕੂਲ ’ਚ ਰਵੀਪਾਲ ਸਿੰਘ ਆਦਰਾਮਾਨ ਨਮਿਤ ਬਰਸੀ ਸਮਾਗਮ

ਮਹਿਤਪੁਰ, 2 ਸਤੰਬਰ (ਲਖਵਿੰਦਰ ਸਿੰਘ)-ਹਲਕਾ ਸ਼ਾਹਕੋਟ ਦੇ ਸੀਨੀਅਰ ਲੀਡਰ ਅਤੇ ਉੱਘੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਜੇ. ਡੀ ਸੈਂਟਰਲ ਸਕੂਲ ਆਦਰਾਮਾਨ ਦੇ ਸੰਸਥਾਪਕ ਸਵ: ਰਵੀਪਾਲ ਸਿੰਘ ਜੋ 2 ਸਤੰਬਰ 2020 ਨੂੰ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਆਪਣੇ ਸੱਜਣ ,ਮਿੱਤਰ, ਸਾਕ ਸਬੰਧੀ ਅਤੇ ਪਰਿਵਾਰਿਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਜਿਨ੍ਹਾਂ ਵਲੋਂ ਕੀਤੇ ਹੋਏ ਕਾਰਜਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮਹਿਤਪੁਰ, 2 ਸਤੰਬਰ (ਲਖਵਿੰਦਰ ਸਿੰਘ)-ਹਲਕਾ ਸ਼ਾਹਕੋਟ ਦੇ ਸੀਨੀਅਰ ਲੀਡਰ ਅਤੇ ਉੱਘੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਜੇ.ਡੀ ਸੈਂਟਰਲ ਸਕੂਲ ਆਦਰਾਮਾਨ ਦੇ ਸੰਸਥਾਪਕ ਸਵ: ਰਵੀਪਾਲ ਸਿੰਘ ਜੋ 2 ਸਤੰਬਰ 2020 ਨੂੰ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਆਪਣੇ ਸੱਜਣ ,ਮਿੱਤਰ, ਸਾਕ ਸਬੰਧੀ ਅਤੇ ਪਰਿਵਾਰਿਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਜਿਨ੍ਹਾਂ ਵਲੋਂ ਕੀਤੇ ਹੋਏ ਕਾਰਜਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ । ਸਵ. ਰਵੀਪਾਲ ਸਿੰਘ ਜਿਨ੍ਹਾਂ ਨੂੰ ਯਾਦ ਕਰਦਿਆਂ ਇਲਾਕੇ ਦੇ ਵੱਖ ਵੱਖ ਰਾਜਨੀਤਿਕ, ਧਾਰਮਿਕ ਅਤੇ ਉਨ੍ਹਾਂ ਨਾਲ ਸੰਬੰਧਿਤ ਸਾਕ ਸਬੰਧੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ । ਜੇ.ਡੀ ਸੈਂਟਰਲ ਸਕੂਲ ਵਿਖੇ ਵੀ ਉਨ੍ਹਾਂ ਦਾ ਬਰਸੀ ਸਮਾਗਮ ਕਰਵਾਇਆ ਗਿਆ। ਜਿਸ ‘ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਭੋਗ ਉਪਰੰਤ ਵੱਖ ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ ਕੀਤੀਆਂ, ਜਿਨ੍ਹਾ ਬੋਲਦਿਆਂ ਕਿਹਾ ਕਿ ਸਰਦਾਰ ਰਵੀਪਾਲ ਸਿੰਘ ਇੱਕ ਉੱਚ ਸ਼ਖਸ਼ੀਅਤ ਦੇ ਮਾਲਕ ਸਨ ,ਜਿਨ੍ਹਾਂ ਨੇ ਆਪਣਾ ਜੀਵਨ ਸਮਾਜ ਸੇਵੀ ਕੰਮਾਂ ਵਿੱਚ ਲਗਾਇਆ। ਜਦੋਂ ਕੋਰੋਨਾ ਵਰਗੀ ਮਹਾਂਮਾਰੀ ਫੈਲੀ ਹੋਈ ਸੀ ਤਾਂ ਇਸ ਸਮਾਜ ਸੇਵੀ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਮਦਦ ਕੀਤੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਮਹਾਂਮਾਰੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੇਗੀ । ਰਵੀਪਾਲ ਸਿੰਘ ਨੇ ਇਲਾਕੇ ਦੇ ਵਿੱਚ ਜੇ.ਡੀ ਸੈਂਟਰਲ ਸਕੂਲ ਦੀ ਨੀਂਹ ਰੱਖੀ ਤਾਂ ਜੋ ਇਲਾਕੇ ਵਿੱਚ ਇੱਕ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ । ਇਸ ਮੌਕੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਰਦਾਰ ਰਵੀਪਾਲ ਸਿੰਘ ਦੇ ਜੀਵਨ ਬਾਰੇ ਜਾਣੂ ਕਰਵਾਇਆ । ਵਿਦਿਆਰਥੀਆਂ ਨੇ ਅਤੇ ਸਮੂਹ ਸਟਾਫ਼ ਨੇ ਸਰਦਾਰ ਰਵੀਪਾਲ ਸਿੰਘ ਜੀ ਨੂੰ ਮੋਮਬੱਤੀਆਂ ਜਗਾ ਕੇ ਅਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਅਰਜੁਨ ਤ੍ਰੇਹਣ ਦੀ ਐਨ . ਐੱਚ . ਆਰ . ਸੀ . ਮੈਂਬਰ ਪ੍ਰਿਅੰਕ ਕਾਨੂੰਨਗੋ ਨਾਲ ਮੁਲਾਕਾਤ ਅਗਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24