03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਦੂਜੇ ਦਿਨ 8 ਉਮੀਦਵਾਰਾਂ ਨੇ ਦਾਖ਼ਲ ਕਰਵਾਏ ਨਾਮਜ਼ਦਗੀ ਪੱਤਰ, ਪ੍ਰਧਾਨਗੀ ਲਈ 3 ਉਮੀਦਵਾਰ ਮੈਦਾਨ ’ਚ • ਦੂਜੇ ਦਿਨ ਪ੍ਰਧਾਨਗੀ ਦੇ ਅਹੁਦੇ ਲਈ ਰਤਨ ਦੂਆ ਤੇ ਰਾਜਿੰਦਰ ਕੁਮਾਰ ਨੇ ਭਰੇ ਨਾਮਜ਼ਦਗੀ ਪੱਤਰ • 2 ਦਿਨਾਂ ਦੌਰਾਨ ਕਾਰਜਕਾਰੀ ਕਮੇਟੀ ਦੇ ਵੱਖ - ਵੱਖ ਅਹੁਦਿਆਂ ਲਈ ਕੁੱਲ 28 ਉਮੀਦਵਾਰਾਂ ਨੇ ਭਰੇ ਕਾਗਜ਼ ਚੋਣ ਪ੍ਰਚਾਰ ’ਚ ਰੁਝੇ ਉਮੀਦਵਾਰ

ਜਲੰਧਰ, 3 ਸਤੰਬਰ (ਜਤਿੰਦਰ ਪੰਮੀ)–ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵੱਖ-ਵੱਖ ਅਹੁਦਿਆਂ ਲਈ 11 ਸਤੰਬਰ ਨੂੰ ਪੈਣ ਜਾ ਰਹੀਆਂ ਵੋਟਾਂ ਲਈ ਨਾਮਜ਼ਦਗੀਆਂ ਦੇ ਦੂਜੇ ਤੇ ਆਖਰੀ ਦਿਨ 8 ਉਮੀਦਵਾਰਾਂ ਨੇ ਚੋਣ ਕਮੇਟੀ ਦੇ ਰਿਟਰਨਿੰਗ ਅਫਸਰਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਪਹਿਲੇ ਦਿਨ 20 ਉਮੀਦਵਾਰਾਂ ਨੇ ਕਾਗਜ਼ ਭਰੇ ਸਨ, ਜਿਸ ਨਾਲ ਨਾਮਜ਼ਦਗੀਆਂ ਦਾਖਲ ਕਰਵਾਉਣ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 28 ਹੋ ਗਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਜਲੰਧਰ, 3 ਸਤੰਬਰ (ਜਤਿੰਦਰ ਪੰਮੀ)–ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵੱਖ-ਵੱਖ ਅਹੁਦਿਆਂ ਲਈ 11 ਸਤੰਬਰ ਨੂੰ ਪੈਣ ਜਾ ਰਹੀਆਂ ਵੋਟਾਂ ਲਈ ਨਾਮਜ਼ਦਗੀਆਂ ਦੇ ਦੂਜੇ ਤੇ ਆਖਰੀ ਦਿਨ 8 ਉਮੀਦਵਾਰਾਂ ਨੇ ਚੋਣ ਕਮੇਟੀ ਦੇ ਰਿਟਰਨਿੰਗ ਅਫਸਰਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਪਹਿਲੇ ਦਿਨ 20 ਉਮੀਦਵਾਰਾਂ ਨੇ ਕਾਗਜ਼ ਭਰੇ ਸਨ, ਜਿਸ ਨਾਲ ਨਾਮਜ਼ਦਗੀਆਂ ਦਾਖਲ ਕਰਵਾਉਣ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 28 ਹੋ ਗਈ ਹੈ। ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਸਤੰਬਰ ਨੂੰ 1 ਤੋਂ 2 ਵਜੇ ਤਕ ਕੀਤੀ ਜਾਵੇਗੀ ਜਦੋਂਕਿ ਉਸੇ ਦਿਨ ਹੀ 2 ਤੋਂ 3 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਵੀਰਵਾਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵਾਲਿਆਂ ’ਚ ਪ੍ਰਧਾਨ ਦੇ ਅਹੁਦੇ ਲਈ 2 ਹੋਰ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ, ਜਿਨ੍ਹਾਂ ਵਿੱਚ ਰਤਨ ਦੂਆ ਤੇ ਰਾਜਿੰਦਰ ਕੁਮਾਰ ਸ਼ਾਮਿਲ ਹਨ। ਇਸੇ ਤਰ੍ਹਾਂ ਜੂਨੀਅਰ ਵਾਈਸ ਪ੍ਰਧਾਨ ਲਈ ਪ੍ਰਦੀਪ ਕੁਮਾਰ ਸ਼ਰਮਾ, ਸਕੱਤਰ ਲਈ ਰਾਕੇਸ਼ ਧੀਰ, ਜੁਆਇੰਟ ਸਕੱਤਰ ਲਈ ਕ੍ਰਿਸ਼ਨ ਕੁਮਾਰ ਸ਼ਰਮਾ, ਸਹਾਇਕ ਸਕੱਤਰ ਲਈ ਮਧੂ ਬਾਲਾ ਸ਼ਰਮਾ ਜਦੋਂਕਿ ਕਾਰਜਕਾਰੀ ਮੈਂਬਰਾਂ ਲਈ ਹਿਤੇਨ ਤੇ ਰੋਹਿਤ ਮਸੀਹ ਨੇ ਰਿਟਰਨਿੰਗ ਅਫਸਰਾਂ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਦੋ ਦਿਨਾਂ ਦੌਰਾਨ ਦਾਖਲ ਹੋਈਆਂ ਕੁੱਲ 28 ਨਾਮਜ਼ਦਗੀਆਂ ’ਚ ਪ੍ਰਧਾਨ ਦੇ ਅਹੁਦੇ ਲਈ 3, ਸੀਨੀਅਰ ਵਾਈਸ ਪ੍ਰਧਾਨ ਲਈ 2, ਜੂਨੀਅਰ ਵਾਈਸ ਪ੍ਰਧਾਨ ਲਈ 3, ਵਾਈਸ ਪ੍ਰਧਾਨ (ਮਹਿਲਾ) ਲਈ 2, ਸਕੱਤਰ ਲਈ 2, ਜੁਆਇੰਟ ਸਕੱਤਰ ਲਈ 2, ਸਹਾਇਕ ਸਕੱਤਰ ਲਈ 2 ਅਤੇ ਕਾਰਜਕਾਰੀ ਮੈਂਬਰਾਂ ਲਈ 12 ਉਮੀਦਵਾਰ ਸ਼ਾਮਲ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ 6 ਅਹੁਦਿਆਂ ਤੇ ਕਾਰਜਕਾਰੀ ਮੈਂਬਰਾਂ ਲਈ ਵੋਟਾਂ 11 ਸਤੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਪੈਣਗੀਆਂ ਅਤੇ ਨਤੀਜੇ ਵੀ ਉਸੇ ਦਿਨ ਹੀ ਐਲਾਨੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਡਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਆਏ ਲੋਕ ਹੋਏ ਖੱਜਲ - ਖੁਆਰ ਸੰਦੀਪ ਭਾਰਤੀ ਨੇ ਏ . ਆਰ . ਟੀ . ਓ . ਵਜੋਂ ਸੰਭਾਲਿਆ ਅ... ਅਗਲੀ ਖ਼ਬਰ ਪੀੜਤ ਮਰੀਜ਼ਾਂ ’ਚੋਂ 6 ਡੀ. ਐੱਮ. ਸੀ. ’ਚ ਹੋਏ ਰਿਪੋਰਟ, ਇਕ ਸਿਵਲ ਹਸਪਤਾਲ ’
Ad Position 24