04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਜਲੰਧਰ ’ਚ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਸ੍ਰੀ ਦੇਵੀ ਤਾਲਾਬ ਮੰਦਰ ਸਮੇਤ ਮੰਦਰਾਂ ’ ਚ ਲੱਗੀਆਂ ਰੌਣਕਾਂ , ਦਰਸ਼ਨਾਂ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ ਜਲੰਧਰ, 4 ਸਤੰਬਰ (ਸ਼ਿਵ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਜਲੰਧਰ ਸ਼ਹਿਰ ’ਚ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਮੰਦਰਾਂ ’ਚ ਬਾਲ ਸ੍ਰੀ ਕਿ੍ਸ਼ਨ ਨਾਲ ਸੰਬੰਧਿਤ ਝਾਂਕੀਆਂ ਵੀ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣੀਆਂ ਹੋਈਆਂ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਸ੍ਰੀ ਦੇਵੀ ਤਾਲਾਬ ਮੰਦਰ ਸਮੇਤ ਮੰਦਰਾਂ ’ ਚ ਲੱਗੀਆਂ ਰੌਣਕਾਂ , ਦਰਸ਼ਨਾਂ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ
ਜਲੰਧਰ, 4 ਸਤੰਬਰ (ਸ਼ਿਵ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਜਲੰਧਰ ਸ਼ਹਿਰ ’ਚ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਮੰਦਰਾਂ ’ਚ ਬਾਲ ਸ੍ਰੀ ਕਿ੍ਸ਼ਨ ਨਾਲ ਸੰਬੰਧਿਤ ਝਾਂਕੀਆਂ ਵੀ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣੀਆਂ ਹੋਈਆਂ ਸੀ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸਵੇਰ ਤੋਂ ਹੀ ਸ਼ਹਿਰ ਦੇ ਪ੍ਰਮੁੱਖ ਮੰਦਰਾਂ ’ਚ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਸੀ, ਜਦਕਿ ਸ਼ਾਮ ਹੁੰਦੇ-ਹੁੰਦੇ ਮੰਦਰਾਂ ਅਤੇ ਬਾਜ਼ਾਰਾਂ ਵਿੱਚ ਰੌਣਕਾਂ ਹੋਰ ਵਧ ਗਈਆਂ। ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨਾਂ, ਜਿਨ੍ਹਾਂ ’ਚ ਸਿੱਧ ਪੀਠ ਸ੍ਰੀ ਦੇਵੀ ਤਲਾਬ ਮੰਦਰ, ਸ੍ਰੀ ਚੈਤੰਨਯ ਮਹਾਪ੍ਰਭੂ ਮੰਦਰ ਪ੍ਰਤਾਪ ਬਾਗ ਮੰਦਰ, ਮਹਾਂਲਕਸ਼ਮੀ ਮੰਦਰ ਜੇਲ ਰੋਡ, ਰੇਲਵੇ ਰੋਡ ਸਥਿਤ ਮੰਦਰ ਸਮੇਤ ਹੋਰ ਕਈ ਮੰਦਰ ਸ਼ਾਮਿਲ ਹਨ, ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਮੰਦਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਅਤੇ ਧਾਰਮਿਕ ਸਜਾਵਟ ਖਿੱਚ ਦਾ ਕੇਂਦਰ ਬਣੀ। ਜਨਮ ਅਸ਼ਟਮੀ ਦੇ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰਾਂ ’ਚ ਪਹੁੰਚੇ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ( ਸੰਬੰਧਿਤ ਖ਼ਬਰਾਂ ਅਤੇ ਤਸਵੀਰਾਂ ਸਫਾ 6 ’ ਤੇ )
Ad Position 22
No active advertisement
ਪਿਛਲੀ ਖ਼ਬਰ ਬਸਤੀ ਬਾਵਾ ਖੇਲ ਨੇੜੇ ਨਹਿਰ ’ਚੋਂ ਲੜਕੀ ਦੀ ਲਾਸ਼ ਮਿਲੀ, ਨਹੀਂ ਹੋ ਸਕੀ ਸ਼ਨਾਖਤ ਅਗਲੀ ਖ਼ਬਰ ਪੀ.ਐੱਮ. ਕਿਸਾਨ ਸਮੇਤ ਸਰਕਾਰੀ ਖੇਤੀ ਯੋਜਨਾਵਾਂ ਦਾ ਲਾਭ ਲੈਣ ਲਈ ‘ਫਾਰਮਰ ਰਜਿਸਟਰੀ’ ਲਾਜ਼ਮੀ
Ad Position 24