05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਟਰੱਕ ਚਾਲਕ ਨੂੰ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਉਪਰੰਤ ਟ੍ਰੈਫ਼ਿਕ ਮੁਲਾਜ਼ਮ ਲਾਈਨ ਹਾਜ਼ਰ ਚੈਕਿੰਗ ਕਰਨ ਦੌਰਾਨ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰ ਕੇ ਹੋਇਆ ਸੀ ਵਿਵਾਦ

ਜਲੰਧਰ, 4 ਸਤੰਬਰ (ਜਤਿੰਦਰ ਪੰਮੀ)-ਜਲੰਧਰ ਬਾਈਪਾਸ-ਫਗਵਾੜਾ ਰੋਡ ਨੇੜੇ ਟ੍ਰੈਫ਼ਿਕ ਪੁਲਿਸ ਵਲੋਂ ਨਾਕੇਬੰਦੀ ਦੌਰਾਨ ਟਰੱਕ ਚਾਲਕ ਨੂੰ ਥੱਪੜ ਮਾਰਨ ਦੀ ਵੀਡੀਓ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਸੰਬੰਧਿਤ ਟ੍ਰੈਫ਼ਿਕ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਵਿਰੁੱਧ ਵਿਭਾਗੀ ਕਾਰਵਾਈ ਵੀ ਅਮਲ ’ਚ ਲਿਆਂਦੀ ਜਾ ਰਹੀ ਹੈ।

Ad Position 21
repet_subhas-goyals [Copy P29]
ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਟ੍ਰੈਫਿਕ ਅਜੈ ਸਿੰਘ। 05-09-2026
ਜਲੰਧਰ, 4 ਸਤੰਬਰ (ਜਤਿੰਦਰ ਪੰਮੀ)-ਜਲੰਧਰ ਬਾਈਪਾਸ-ਫਗਵਾੜਾ ਰੋਡ ਨੇੜੇ ਟ੍ਰੈਫ਼ਿਕ ਪੁਲਿਸ ਵਲੋਂ ਨਾਕੇਬੰਦੀ ਦੌਰਾਨ ਟਰੱਕ ਚਾਲਕ ਨੂੰ ਥੱਪੜ ਮਾਰਨ ਦੀ ਵੀਡੀਓ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਸੰਬੰਧਿਤ ਟ੍ਰੈਫ਼ਿਕ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਵਿਰੁੱਧ ਵਿਭਾਗੀ ਕਾਰਵਾਈ ਵੀ ਅਮਲ ’ਚ ਲਿਆਂਦੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਅਜੈ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਦੇ ਅਧੀਨ ਕੈਂਟ ਇਲਾਕੇ ਨੇੜੇ ਟ੍ਰੈਫ਼ਿਕ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਟਰੱਕ ਨੂੰ ਜਾਂਚ ਲਈ ਰੋਕਿਆ ਗਿਆ। ਜਾਂਚ ਦੌਰਾਨ ਟਰੱਕ ਚਾਲਕ ਆਪਣੇ ਡਰਾਈਵਿੰਗ ਲਾਇਸੈਂਸ ਦੀ ਮੋਬਾਈਲ ਫ਼ੋਨ ਰਾਹੀਂ ਟ੍ਰੈਫ਼ਿਕ ਮੁਲਾਜ਼ਮਾਂ ਨੂੰ ਜਾਂਚ ਕਰਵਾ ਰਿਹਾ ਸੀ। ਇਸੇ ਦੌਰਾਨ ਮੋਬਾਈਲ ਫ਼ੋਨ ਨੂੰ ਲੈ ਕੇ ਟਰੱਕ ਚਾਲਕ ਤੇ ਟ੍ਰੈਫ਼ਿਕ ਮੁਲਾਜ਼ਮਾਂ ਵਿਚਕਾਰ ਤਕਰਾਰ ਹੋ ਗਈ। ਇਸ ਦੌਰਾਨ ਟ੍ਰੈਫ਼ਿਕ ਮੁਲਾਜ਼ਮ ਨੇ ਤੈਸ਼ ‘ਚ ਆ ਕੇ ਟਰੱਕ ਚਾਲਕ ਨੂੰ ਥੱਪੜ ਮਾਰ ਦਿੱਤਾ। ਏ.ਸੀ.ਪੀ. ਅਜੈ ਸਿੰਘ ਨੇ ਮੰਨਿਆ ਕਿ ਟ੍ਰੈਫਿਕ ਪੁਲਿਸ ਮੁਲਾਜ਼ਮ ਵਲੋਂ ਇਸ ਤਰ੍ਹਾਂ ਦਾ ਵਿਵਹਾਰ ਬਿਲਕੁਲ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਲੋਂ ਆਮ ਲੋਕਾਂ ਨਾਲ ਹਮੇਸ਼ਾ ਮਰਿਆਦਾ, ਸੰਜਮ ਅਤੇ ਕਾਨੂੰਨ ਅਨੁਸਾਰ ਵਿਵਹਾਰ ਕਰਨ ਦੀਆਂ ਹਦਾਇਤਾਂ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਸਬੰਧਿਤ ਟ੍ਰੈਫ਼ਿਕ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਘਟਨਾ ਤਲਵੰਡੀ ਸਾਬੋ ਵਾਸੀ ਟਰੱਕ ਚਾਲਕ ਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਉਹ ਟਰੱਕ ‘ਚ ਲੋਡ ਲੈ ਕੇ ਜਲੰਧਰ ਬਾਈਪਾਸ-ਫਗਵਾੜਾ ਰੋਡ ਵੱਲ ਜਾ ਰਿਹਾ ਸੀ ਤਾਂ ਇਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕ ਲਿਆ ਅਤੇ ਪੈਸਿਆਂ ਦੀ ਮੰਗ ਕੀਤੀ। ਉਸ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਉਸ ਦਾ ਚਲਾਨ ਕੱਟ ਦਿੱਤਾ ਗਿਆ। ਮਨਪ੍ਰੀਤ ਸਿੰਘ ਮੁਤਾਬਕ ਇਸੇ ਦੌਰਾਨ ਪੁਲਿਸ ਮੁਲਾਜ਼ਮ ਨੇ ਹੋਰ ਟਰੱਕ ਚਾਲਕ ਨੂੰ ਵੀ ਰੋਕ ਲਿਆ। ਉਸ ਨੇ ਪੂਰੇ ਮਾਮਲੇ ਦੀ ਮੋਬਾਈਲ ਫ਼ੋਨ ਰਾਹੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮ ਨੇ ਉਸ ਦਾ ਮੋਬਾਈਲ ਖੋਹ ਲਿਆ। ਮੋਬਾਈਲ ਵਾਪਸ ਲੈਣ ਦੀ ਕੋਸ਼ਿਸ਼ ਦੌਰਾਨ ਪੁਲਿਸ ਮੁਲਾਜ਼ਮ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਸਮਾਗਮ ਅਗਲੀ ਖ਼ਬਰ ਮੇਅਰ ਕੋਲ ਕਰੋੜ਼ਾਂ ਦੀ ਅਦਾਇਗੀ ਦਾ ਦੁਬਾਰਾ ਮੁੱਦਾ ਉਠਾਉਣਗੇ ਨਿਗਮ ਦੇ ਠੇਕੇਦਾਰ ਅਦਾਇਗੀਆਂ ਰੁਕਣ ’ਤੇ ਕਈ ਥਾਵਾਂ ’ਤੇ ਹ...
Ad Position 24