ਮੁਲਾਜ਼ਮ ਨਹੀਂ, ਪ੍ਰਬੰਧ ਸਵਾਲਾਂ ਦੇ ਘੇਰੇ ’ਚ
ਥਾਣਾ ਡਵੀਜ਼ਨ ਨੰਬਰ 8 ਦੀ ਰਾਤ ਦੀ ਇਹ ਤਸਵੀਰ ਕਿਸੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਨਿੰਦਾ ਨਹੀਂ ਕਰਦੀ, ਬਲਕਿ ਉਸ ਪ੍ਰਬੰਧ ਵੱਲ ਧਿਆਨ ਖਿੱਚਦੀ ਹੈ ਜਿਸ ਵਿੱਚ ਮੁਲਾਜ਼ਮਾਂ ਤੋਂ ਲੋਕਾਂ ਦੀ ਸੁਰੱਖਿਆ ਦੀ ਉਮੀਦ ਕੀਤੀ ਜਾਂਦੀ ਹੈ, ਪਰ ਉਨ੍ਹਾਂ ਦੇ ਆਪਣੇ ਕਾਰਜਸਥਾਨ ਵਿੱਚ ਹੀ ਰੌਸ਼ਨੀ, ਬਿਜਲੀ ਦੇ ਪੱਕੇ ਬੈਕਅੱਪ ਅਤੇ ਲੋੜ ਅਨੁਸਾਰ ਨਫ਼ਰੀ ਦੇ ਸਵਾਲ ਖੜ੍ਹੇ ਹਨ। ਉੱਚ ਅਧਿਕਾਰੀ ਜੇਕਰ ਇੱਕ ਵਾਰ ਰਾਤ ਸਮੇਂ ਖੁਦ ਥਾਣੇ ਦਾ ਦੌਰਾ ਕਰਕੇ ਹਾਲਾਤ ਦੇਖਣ ਤਾਂ ਸਮੱਸਿਆ ਦੀ ਅਸਲ ਤਸਵੀਰ ਸਾਹਮਣੇ ਆ ਸਕਦੀ ਹੈ।
ਥਾਣਾ ਡਵੀਜ਼ਨ ਨੰਬਰ 8 ਦੀ ਰਾਤ ਦੀ ਇਹ ਤਸਵੀਰ ਕਿਸੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਨਿੰਦਾ ਨਹੀਂ ਕਰਦੀ, ਬਲਕਿ ਉਸ ਪ੍ਰਬੰਧ ਵੱਲ ਧਿਆਨ ਖਿੱਚਦੀ ਹੈ ਜਿਸ ਵਿੱਚ ਮੁਲਾਜ਼ਮਾਂ ਤੋਂ ਲੋਕਾਂ ਦੀ ਸੁਰੱਖਿਆ ਦੀ ਉਮੀਦ ਕੀਤੀ ਜਾਂਦੀ ਹੈ, ਪਰ ਉਨ੍ਹਾਂ ਦੇ ਆਪਣੇ ਕਾਰਜਸਥਾਨ ਵਿੱਚ ਹੀ ਰੌਸ਼ਨੀ, ਬਿਜਲੀ ਦੇ ਪੱਕੇ ਬੈਕਅੱਪ ਅਤੇ ਲੋੜ ਅਨੁਸਾਰ ਨਫ਼ਰੀ ਦੇ ਸਵਾਲ ਖੜ੍ਹੇ ਹਨ। ਉੱਚ ਅਧਿਕਾਰੀ ਜੇਕਰ ਇੱਕ ਵਾਰ ਰਾਤ ਸਮੇਂ ਖੁਦ ਥਾਣੇ ਦਾ ਦੌਰਾ ਕਰਕੇ ਹਾਲਾਤ ਦੇਖਣ ਤਾਂ ਸਮੱਸਿਆ ਦੀ ਅਸਲ ਤਸਵੀਰ ਸਾਹਮਣੇ ਆ ਸਕਦੀ ਹੈ। ਹੁਣ ਲੋੜ ਇਸ ਗੱਲ ਦੀ ਹੈ ਕਿ ਉੱਚ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਸਿਰਫ਼ ਇੱਕ ਖ਼ਬਰ ਵਜੋਂ ਨਾ ਦੇਖਣ, ਸਗੋਂ ਥਾਣਾ ਡਵੀਜ਼ਨ ਨੰਬਰ 8 ਦੀ ਰਾਤ ਵਾਲੀ ਹਕੀਕਤ ਨੂੰ ਖੁਦ ਮੌਕੇ ’ਤੇ ਜਾ ਕੇ ਪਰਖਣ।