09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸੰਤੁਲਨ ਪ੍ਰੋਗਰਾਮ ਤਹਿਤ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ

ਕਪੂਰਥਲਾ, 8 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਕਪੂਰਥਲਾ ਵਲੋਂ ਹਰਿਆਲੀ ਤੀਜ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸੰਸਥਾ ਦੇ ਲਿੰਗ ਸਮਾਨਤਾ ਪ੍ਰੋਗਰਾਮ ‘ਸੰਤੁਲਨ’ ਤਹਿਤ ਕਰਵਾਏ ਗਏ ਇਸ ਸਮਾਗਮ ਵਿਚ ਸੰਸਥਾਨ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ ਨੇ ‘ਸੰਤੁਲਨ’ ਅਧੀਨ ਦੇਸ਼ ਭਰ ਵਿਚ ਤੀਜ ਰਿਵਾਇਤੀ ਤਰੀਕਿਆਂ ਨਾਲ ਮਨਾਉਣ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਮਾਜ ਵਿਚ ਪੁੱਤਰਾਂ ਤੇ ਧੀਆਂ ਦੇ ਬਰਾਬਰ ਅਨੁਪਾਤ ਜਾਂ ਧੀਆਂ ਨੂੰ ਸੰਸਕਾਰੀ ਬਣਾਉਣ ਲਈ ਕੰ ਮ ਕਰਦਾ ਹੈ | ਸਮਾਗਮ ਦੀ ਸ਼ੁਰੂਆਤ ਸਵੈ ਆਤਮ ਨਿਰੀਖਣ ਨਾਮਕ ਇਕ ਬਰਫ਼ ਤੋੜਨ ਵਾਲੀ ਗਤੀਵਿਧੀ ਨਾਲ ਹੋਈ | ਜਿਸ ਵਿਚ ਭਾਗ ਲੈਣ ਵਾਲਿਆਂ ਨੇ ਤੀਜ ਨਾਲ ਸਬੰਧਿਤ ਸ਼ਬਦਾਂ ਵਾਲੀ ਇਕ ਸ਼ਬਦ ਪਹੇਲੀ ਨੂੰ ਹੱਲ ਕੀਤਾ ਤੇ ਬਾਅਦ ਵਿਚ ਇਕ ਹੋਰ ਗਤੀਵਿਧੀ ਰਾਹੀਂ ਤੀਜ ਨਾਲ ਜੁੜੇ ਬਾਹਰੀ ਤਿਉਹਾਰਾਂ ਅਤੇ ਇਸ ਦੇ ਅੰਦਰੂਨੀ ਮੁੱਲ ਵਿਚ ਅੰਤਰ ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ | ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਭਾਰਤੀ ਤਿਉਹਾਰ ਸਿਰਫ਼ ਪਹਿਰਾਵੇ, ਨੱਚਣ, ਸਜਾਵਟ ਜਾਂ ਯਾਦਾਂ ਨੂੰ ਸੰਭਾਲਣ ਤੱਕ ਸੀਮਤ ਨਹੀਂ ਹਨ, ਸਗੋਂ ਉਹ ਡੂੰਘੇ ਅਧਿਆਤਮਿਕ ਸੰਦੇਸ਼ ਵੀ ਦਿੰਦੇ ਹਨ | ਇਸ ਮੌਕੇ ਬੋਲਦਿਆਂ ਸਾਧਵੀ ਰਿੱਤੂ ਭਾਰਤੀ ਨੇ ਕਿਹਾ ਕਿ ਹਰਿਆਲੀ ਤੀਜ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਜੀਵਨ ਤੋਂ ਇਕ ਮਹਾਨ ਪ੍ਰੇਰਣਾ ਹੈ | ਇਸ ਮੌਕੇ ਸਾਧਵੀ ਹਰੀ ਪ੍ਰੀਤਾ ਭਾਰਤੀ ਨੇ ਮਾਂ ਭਜਨ ਦੁਆਰਾ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਤੇ ਬਾਅਦ ਵਿਚ ਸੰਸਥਾਨ ਨਾਲ ਸਬੰਧਿਤ ਵਲੰਟੀਅਰਾਂ ਨੇ ਨਾਟਕ, ਭੰਗੜਾ ਤੇ ਗਿੱਧਾ ਪੇਸ਼ ਕਰਕੇ ਤੀਜ ਦੇ ਤਿਉਹਾਰ ਦਾ ਆਨੰਦ ਮਾਣਿਆ | ਸਮਾਗਮ ਵਿਚ ਸਾਧਵੀ ਨਿਧੀ ਭਾਰਤੀ, ਸਾਧਵੀ ਰਮਨ ਨੇ ਦਿਲਚਸਪ ਗਤੀਵਿਧੀਆਂ ਪੇਸ਼ ਕੀਤੀਆਂ | ਇਸ ਮੌਕੇ ਅਨੁਸ਼ ਸ਼ਰਮਾ, ਸੁਖਦੀਪ ਕੌਰ ਮੁਲਤਾਨੀ, ਗੁਰਮਿੰਦਰ ਕੌਰ, ਸੋਨੀਆ ਅਰੋੜਾ, ਹਰਵਿੰਦਰ ਕੌਰ, ਭਾਰਤੀ ਸ਼ਰਮਾ, ਗੀਤਾ ਸ਼ਰਮਾ, ਰੁਪਿੰਦਰ ਕੌਰ ਥਿੰਦ, ਕੁਲਵਿੰਦਰ ਕੌਰ, ਅਨੀਤਾ ਗੋਇਲ, ਅਨੀਤਾ ਕਲਣ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 21
repet_subhas-goyals [Copy P29]
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੰਸਥਾਨ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ ਅਤੇ ਅਤੇ ਸਾਧਵੀ ਰਿੱਤੂ । ਤਸਵੀਰ : ਤਿਲਕਰਾਜ 09-09-2026
ਕਪੂਰਥਲਾ, 8 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਕਪੂਰਥਲਾ ਵਲੋਂ ਹਰਿਆਲੀ ਤੀਜ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸੰਸਥਾ ਦੇ ਲਿੰਗ ਸਮਾਨਤਾ ਪ੍ਰੋਗਰਾਮ ‘ਸੰਤੁਲਨ’ ਤਹਿਤ ਕਰਵਾਏ ਗਏ ਇਸ ਸਮਾਗਮ ਵਿਚ ਸੰਸਥਾਨ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ ਨੇ ‘ਸੰਤੁਲਨ’ ਅਧੀਨ ਦੇਸ਼ ਭਰ ਵਿਚ ਤੀਜ ਰਿਵਾਇਤੀ ਤਰੀਕਿਆਂ ਨਾਲ ਮਨਾਉਣ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਮਾਜ ਵਿਚ ਪੁੱਤਰਾਂ ਤੇ ਧੀਆਂ ਦੇ ਬਰਾਬਰ ਅਨੁਪਾਤ ਜਾਂ ਧੀਆਂ ਨੂੰ ਸੰਸਕਾਰੀ ਬਣਾਉਣ ਲਈ ਕੰ ਮ ਕਰਦਾ ਹੈ | ਸਮਾਗਮ ਦੀ ਸ਼ੁਰੂਆਤ ਸਵੈ ਆਤਮ ਨਿਰੀਖਣ ਨਾਮਕ ਇਕ ਬਰਫ਼ ਤੋੜਨ ਵਾਲੀ ਗਤੀਵਿਧੀ ਨਾਲ ਹੋਈ | ਜਿਸ ਵਿਚ ਭਾਗ ਲੈਣ ਵਾਲਿਆਂ ਨੇ ਤੀਜ ਨਾਲ ਸਬੰਧਿਤ ਸ਼ਬਦਾਂ ਵਾਲੀ ਇਕ ਸ਼ਬਦ ਪਹੇਲੀ ਨੂੰ ਹੱਲ ਕੀਤਾ ਤੇ ਬਾਅਦ ਵਿਚ ਇਕ ਹੋਰ ਗਤੀਵਿਧੀ ਰਾਹੀਂ ਤੀਜ ਨਾਲ ਜੁੜੇ ਬਾਹਰੀ ਤਿਉਹਾਰਾਂ ਅਤੇ ਇਸ ਦੇ ਅੰਦਰੂਨੀ ਮੁੱਲ ਵਿਚ ਅੰਤਰ ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ | ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਭਾਰਤੀ ਤਿਉਹਾਰ ਸਿਰਫ਼ ਪਹਿਰਾਵੇ, ਨੱਚਣ, ਸਜਾਵਟ ਜਾਂ ਯਾਦਾਂ ਨੂੰ ਸੰਭਾਲਣ ਤੱਕ ਸੀਮਤ ਨਹੀਂ ਹਨ, ਸਗੋਂ ਉਹ ਡੂੰਘੇ ਅਧਿਆਤਮਿਕ ਸੰਦੇਸ਼ ਵੀ ਦਿੰਦੇ ਹਨ | ਇਸ ਮੌਕੇ ਬੋਲਦਿਆਂ ਸਾਧਵੀ ਰਿੱਤੂ ਭਾਰਤੀ ਨੇ ਕਿਹਾ ਕਿ ਹਰਿਆਲੀ ਤੀਜ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਜੀਵਨ ਤੋਂ ਇਕ ਮਹਾਨ ਪ੍ਰੇਰਣਾ ਹੈ | ਇਸ ਮੌਕੇ ਸਾਧਵੀ ਹਰੀ ਪ੍ਰੀਤਾ ਭਾਰਤੀ ਨੇ ਮਾਂ ਭਜਨ ਦੁਆਰਾ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਤੇ ਬਾਅਦ ਵਿਚ ਸੰਸਥਾਨ ਨਾਲ ਸਬੰਧਿਤ ਵਲੰਟੀਅਰਾਂ ਨੇ ਨਾਟਕ, ਭੰਗੜਾ ਤੇ ਗਿੱਧਾ ਪੇਸ਼ ਕਰਕੇ ਤੀਜ ਦੇ ਤਿਉਹਾਰ ਦਾ ਆਨੰਦ ਮਾਣਿਆ | ਸਮਾਗਮ ਵਿਚ ਸਾਧਵੀ ਨਿਧੀ ਭਾਰਤੀ, ਸਾਧਵੀ ਰਮਨ ਨੇ ਦਿਲਚਸਪ ਗਤੀਵਿਧੀਆਂ ਪੇਸ਼ ਕੀਤੀਆਂ | ਇਸ ਮੌਕੇ ਅਨੁਸ਼ ਸ਼ਰਮਾ, ਸੁਖਦੀਪ ਕੌਰ ਮੁਲਤਾਨੀ, ਗੁਰਮਿੰਦਰ ਕੌਰ, ਸੋਨੀਆ ਅਰੋੜਾ, ਹਰਵਿੰਦਰ ਕੌਰ, ਭਾਰਤੀ ਸ਼ਰਮਾ, ਗੀਤਾ ਸ਼ਰਮਾ, ਰੁਪਿੰਦਰ ਕੌਰ ਥਿੰਦ, ਕੁਲਵਿੰਦਰ ਕੌਰ, ਅਨੀਤਾ ਗੋਇਲ, ਅਨੀਤਾ ਕਲਣ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਅਜਮੇਰ ਸਿੰਘ ਸਮਰਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਪਿੰਡ ਜੱਕੋਪੁਰ ਖੁਰਦ ’ਚ ‘ਸਵ: ਮਾ. ਜਗਜੀਤ ਸਿੰਘ ਢੋਟ’ ਨਮਿਤ ਅੰਤਿਮ ਅਰਦਾਸ ਅੱਜ
Ad Position 24