09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸ਼ਾਹਕੋਟ ਵਿਖੇ ‘ਆਪ’ ਦੇ 24 ਬਲਾਕ ਪ੍ਰਧਾਨਾਂ ਨੇ ਪਿੰਦਰ ਪੰਡੋਰੀ ਦੇ ਹੱਕ ’ਚ ਟਿਕਟ ਲਈ ਭਰੀ ਹਾਮੀ

ਸ਼ਾਹਕੋਟ, 8 ਸਤੰਬਰ (ਸੁਖਦੀਪ ਸਿੰਘ)-ਮਾਰਕੀਟ ਕਮੇਟੀ ਦਫ਼ਤਰ ਸ਼ਾਹਕੋਟ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਨਾਲ ਸੰਬੰਧਿਤ ਬਲਾਕ ਪ੍ਰਧਾਨਾਂ ਦੀ ਮੀਟਿੰਗ ਹੋਈ, ਜਿਸ ਵਿਚ ਹਲਕੇ ਦੇ 25 ’ਚੋਂ 24 ਬਲਾਕ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹਾਜ਼ਰ ਬਲਾਕ ਪ੍ਰਧਾਨਾਂ ਨੇ ਇੱਕਸੁਰ ਵਿੱਚ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੇ ਹੱਕ ’ਚ ਆਪਣਾ ਸਮਰਥਨ ਜ਼ਾਹਿਰ ਕੀਤਾ।

Ad Position 21
repet_subhas-goyals [Copy P29]
ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ 09-09-2026
ਸ਼ਾਹਕੋਟ, 8 ਸਤੰਬਰ (ਸੁਖਦੀਪ ਸਿੰਘ)-ਮਾਰਕੀਟ ਕਮੇਟੀ ਦਫ਼ਤਰ ਸ਼ਾਹਕੋਟ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਨਾਲ ਸੰਬੰਧਿਤ ਬਲਾਕ ਪ੍ਰਧਾਨਾਂ ਦੀ ਮੀਟਿੰਗ ਹੋਈ, ਜਿਸ ਵਿਚ ਹਲਕੇ ਦੇ 25 ’ਚੋਂ 24 ਬਲਾਕ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹਾਜ਼ਰ ਬਲਾਕ ਪ੍ਰਧਾਨਾਂ ਨੇ ਇੱਕਸੁਰ ਵਿੱਚ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੇ ਹੱਕ ’ਚ ਆਪਣਾ ਸਮਰਥਨ ਜ਼ਾਹਿਰ ਕੀਤਾ। ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕੁੱਝ ਪੰਚਾਂ-ਸਰਪੰਚਾਂ ਵਲੋਂ ਲੋਹੀਆਂ ਖਾਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸ਼ਾਹਕੋਟ ਹਲਕੇ ਲਈ ਨਵਾਂ ਇੰਚਾਰਜ ਲਗਾਉਣ ਲਈ ਮੁੱਢਲੇ ਮੈਂਬਰਾਂ ਦੀ ਰਾਇ ਲਈ ਜਾਵੇ। ਇਸੇ ਸਬੰਧ ਵਿੱਚ 25 ’ਚੋਂ 24 ਬਲਾਕ ਪ੍ਰਧਾਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਸ਼ਾਹਕੋਟ ਹਲਕੇ ਦੀ ਸਮੁੱਚੀ ਪਾਰਟੀ ਲੀਡਰਸ਼ਿਪ ਤੇ ਵਰਕਰ ਪਿੰਦਰ ਪੰਡੋਰੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪਿੰਦਰ ਪੰਡੋਰੀ ਵੱਲੋਂ ਹਲਕੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਲੋਕਾਂ ਨਾਲ ਲਗਾਤਾਰ ਬਣਾਈ ਗਈ ਸਾਂਝ ਦੇ ਚੱਲਦਿਆਂ ਉਹ ਆਮ ਆਦਮੀ ਪਾਰਟੀ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਹਨ। ਉਨ੍ਹਾਂ ਕਿਹਾ ਕਿ ਟਿਕਟ ਦੇ ਦਾਅਵੇ ਨੂੰ ਲੈ ਕੇ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ ਨੇ ਕਰਨਾ ਹੈ, ਪਰ ਜ਼ਮੀਨੀ ਹਕੀਕਤ ਜਾਣਨ ਲਈ ਪਾਰਟੀ ਨੂੰ ਸ਼ਾਹਕੋਟ ਹਲਕੇ ਵਿੱਚ ਆਪਣੇ ਪੱਧਰ ’ਤੇ ਸਰਵੇ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿੰਦਰ ਪੰਡੋਰੀ ਦੀ ਲੋਕਾਂ ਵਿੱਚ ਮੌਜੂਦਗੀ, ਪਾਰਟੀ ਵਰਕਰਾਂ ਨਾਲ ਤਾਲਮੇਲ ਅਤੇ ਹਲਕੇ ਵਿੱਚ ਹੋਏ ਵਿਕਾਸ ਕਾਰਜ ਉਨ੍ਹਾਂ ਦੇ ਹੱਕ ਵਿੱਚ ਸਭ ਤੋਂ ਵੱਡੇ ਪੱਖ ਹਨ। ਮੀਟਿੰਗ ਵਿੱਚ ਹਾਜ਼ਰ ਬਲਾਕ ਪ੍ਰਧਾਨਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ਾਹਕੋਟ ਹਲਕੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਪੂਰੀ ਤਰ੍ਹਾਂ ਇਕ ਜੁੱਟ ਹਨ । ਇਸ ਮੀਟਿੰਗ ਵਿਚ ਸਰਬਜੀਤ ਸਿੰਘ ਮੁੱਤੀ, ਸਵਿੰਦਰ ਸਿੰਘ ਸੋਨੂੰ, ਹਾਕਮ ਸਿੰਘ ਖਾਲਸਾ, ਸੁਖਜਿੰਦਰ ਸਿੰਘ, ਨਿਰਮਲ ਸਿੰਘ ਹਰੀਪੁਰ, ਅਮਨਦੀਪ ਸਿੰਘ, ਦਾਰਾ ਸਿੰਘ, ਸੁਖਵਿੰਦਰ ਪਿਪਲੀ, ਅਮਨਦੀਪ ਸਿੰਘ ਸੰਗੋਵਾਲ, ਗੁਰਦੀਪ ਸਿੰਘ ਬੱਲ, ਹਨੀ ਰਾਮੂਵਾਲੀਆ, ਗਗਨ ਬਾਲੌਕੀ, ਸਰਬਜੀਤ ਸਿੰਘ ਸਾਬਾ, ਮਨਪ੍ਰੀਤ ਮੰਗਾਂ, ਸੋਮ ਨਾਥ, ਪਿਆਰਾ ਸਿੰਘ ਜਪਾਨੀ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਖਾਲਸਾ, ਕਿਸ਼ਨ ਕੁਮਾਰ ਬਿੱਟੂ, ਬਲਜੀਤ ਸਿੰਘ ਗੱਬਰ, ਮਲਕੀਤ ਸਿੰਘ ਜਾਨੀਆਂ, ਨਵਦੀਪ ਸਿੰਘ ਪੰਡੋਰੀ ਆਦਿ ਸਮੇਤ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਰਬਾਰ ਸਾਂਈ ਜੁਮਲੇ ਸ਼ਾਹ ਦੇ ਮੇਲੇ ਦਾ ਬੈਨਰ ਜਾਰੀ ਅਗਲੀ ਖ਼ਬਰ ਮਨਜੀਤ ਸਿੰਘ (ਦਾਰਾ ਖੈਹਿਰਾ) ਨਮਿਤ ਸ਼ਰਧਾਂਜਲੀ ਸਮਾਗਮ
Ad Position 24