09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਫੁਲਵਾੜੀ ਸਕੂਲ ਲੋਹੀਆਂ ਦੇ ਖੇਡ ਮੈਦਾਨਾਂ ’ਤੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਦੂਸਰਾ ਦਿਨ ਰਿਹਾ ਸ਼ਾਨਦਾਰ

ਲੋਹੀਆਂ ਖਾਸ, 8 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅੱਜ ਦੂਸਰਾ ਦਿਨ ਸੀ, ਜੋ ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਦੇ ਖੇਡ ਮੈਦਾਨਾਂ ਅੰਦਰ ਖੇਡੀਆਂ ਗਈਆਂ ਅਤੇ ਇਹ ਦਿਨ ਖਿਡਾਰੀਆਂ ਲਈ ਸ਼ਾਨਦਾਰ ਹੋ ਨਿਭੜਿਆ| ਲੋਹੀਆਂ ਬਲਾਕ ਦੇ ਇੰਚਾਰਜ ਜਤਿੰਦਰਪਾਲ ਸਿੰਘ ਜੀ ਹਾਕੀ ਕੋਚ ਦੀ ਹਾਜਰੀ ਵਿੱਚ ਇਨ੍ਹਾਂ ਖੇਡਾਂ ਦਾ ਉਦਘਾਟਨ ਫੁਲਵਾੜੀ ਸਕੂਲ ਦੇ ਪ੍ਰਿੰਸੀਪਲ ਲਖਬੀਰ ਸਿੰਘ ਜੀ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ| ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਲਖਬੀਰ ਸਿੰਘ ਜੀ ਅਤੇ ਇੰਚਾਰਜ ਜਤਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ, ਜਿਸ ਨੂੰ ਮਾਨਣਾ ਚਾਹੀਦਾ ਹੈ| ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਖੇਡ ਦੌਰਾਨ ਸਕਿੰਟਾਂ ’ਚ ਬਦਲਦੇ ਫੈਸਲਿਆਂ ਕਾਰਨ ਖੇਡਾਂ ਹੀ ਤੰਦਰੁਸਤ ਜੀਵਨ ਜਾਚ ਅਤੇ ਅਨੁਸ਼ਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ| ਇਸ ਮੌਕੇ ਜਤਿੰਦਰਪਾਲ ਸਿੰਘ ਜੀ ਹਾਕੀ ਕੋਚ, ਭਵਖੰਡਨ ਜੀ ਬਾਸਕਟਬਾਲ ਕੋਚ, ਮੈਡਮ ਰਾਜਵਿੰਦਰ ਕੌਰ ਹਾਕੀ ਕੋਚ ਤੇ ਰੋਹਿਤ ਤੈਰਾਕੀ ਵੱਲੋਂ ਅੱਜ ਦੀਆਂ ਸਾਰੀਆਂ ਖੇਡਾਂ ਦੀ ਦੇਖ ਰੇਖ ਕੀਤੀ ਗਈ| ਜਾਣਕਾਰੀ ਦਿੰਦਿਆਂ ਮਾ. ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਸਕੂਲ ਅੰਦਰ ਸਾਰਾ ਦਿਨ ਵਾਲੀਬਾਲ ਦੇ ਮੁਕਾਬਲੇ ਚੱਲੇ, ਜੋ ਬਹੁਤ ਹੀ ਜ਼ਬਰਦਸਤ ਸਨ, ਜਿਸ ਵਿੱਚ 17 ਸਾਲ ਉਮਰ ਵਰਗ ਚੋਂ ਫੁਲਵਾੜੀ ਪਬਲਿਕ ਸੀਨੀਅਰ ਸਕੂਲ ਲੋਹੀਆਂ ਨੇ ਪਹਿਲਾਂ ਸਥਾਨ ਹਾਸਿਲ ਕੀਤਾ, ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਨੇ ਦੂਸਰਾ ਸਥਾਨ ਮੱਲਿਆ, ਜਦਕਿ ਸਰਕਾਰੀ ਹਾਈ ਸਕੂਲ ਰੂਪੇਵਾਲ ਨੇ ਤੀਸਰਾ ਸਥਾਨ ਹਾਸਿਲ ਕੀਤਾ| ਇਸੇ ਤਰ੍ਹਾਂ 21 ਸਾਲ ਵਰਗ ਦੇ ਮੁਕਾਬਲਿਆਂ ਦੇ ਵਿੱਚ ਵੀ ਪਹਿਲਾ ਸਥਾਨ ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕ ੂਲ ਕੋਲ ਰਿਹਾ, ਦੂਸਰਾ ਸਥਾਨ ਜਲਾਲਪੁਰ ਕਲਾਂ ਦੀ ਟੀਮ ਨੇ ਹਾਸਿਲ ਕੀਤਾ, ਜਦਕਿ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਲੋਹੀਆਂ ਖਾਸ, 8 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅੱਜ ਦੂਸਰਾ ਦਿਨ ਸੀ, ਜੋ ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਦੇ ਖੇਡ ਮੈਦਾਨਾਂ ਅੰਦਰ ਖੇਡੀਆਂ ਗਈਆਂ ਅਤੇ ਇਹ ਦਿਨ ਖਿਡਾਰੀਆਂ ਲਈ ਸ਼ਾਨਦਾਰ ਹੋ ਨਿਭੜਿਆ| ਲੋਹੀਆਂ ਬਲਾਕ ਦੇ ਇੰਚਾਰਜ ਜਤਿੰਦਰਪਾਲ ਸਿੰਘ ਜੀ ਹਾਕੀ ਕੋਚ ਦੀ ਹਾਜਰੀ ਵਿੱਚ ਇਨ੍ਹਾਂ ਖੇਡਾਂ ਦਾ ਉਦਘਾਟਨ ਫੁਲਵਾੜੀ ਸਕੂਲ ਦੇ ਪ੍ਰਿੰਸੀਪਲ ਲਖਬੀਰ ਸਿੰਘ ਜੀ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ| ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਲਖਬੀਰ ਸਿੰਘ ਜੀ ਅਤੇ ਇੰਚਾਰਜ ਜਤਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ, ਜਿਸ ਨੂੰ ਮਾਨਣਾ ਚਾਹੀਦਾ ਹੈ| ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਖੇਡ ਦੌਰਾਨ ਸਕਿੰਟਾਂ ’ਚ ਬਦਲਦੇ ਫੈਸਲਿਆਂ ਕਾਰਨ ਖੇਡਾਂ ਹੀ ਤੰਦਰੁਸਤ ਜੀਵਨ ਜਾਚ ਅਤੇ ਅਨੁਸ਼ਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ| ਇਸ ਮੌਕੇ ਜਤਿੰਦਰਪਾਲ ਸਿੰਘ ਜੀ ਹਾਕੀ ਕੋਚ, ਭਵਖੰਡਨ ਜੀ ਬਾਸਕਟਬਾਲ ਕੋਚ, ਮੈਡਮ ਰਾਜਵਿੰਦਰ ਕੌਰ ਹਾਕੀ ਕੋਚ ਤੇ ਰੋਹਿਤ ਤੈਰਾਕੀ ਵੱਲੋਂ ਅੱਜ ਦੀਆਂ ਸਾਰੀਆਂ ਖੇਡਾਂ ਦੀ ਦੇਖ ਰੇਖ ਕੀਤੀ ਗਈ| ਜਾਣਕਾਰੀ ਦਿੰਦਿਆਂ ਮਾ. ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਸਕੂਲ ਅੰਦਰ ਸਾਰਾ ਦਿਨ ਵਾਲੀਬਾਲ ਦੇ ਮੁਕਾਬਲੇ ਚੱਲੇ, ਜੋ ਬਹੁਤ ਹੀ ਜ਼ਬਰਦਸਤ ਸਨ, ਜਿਸ ਵਿੱਚ 17 ਸਾਲ ਉਮਰ ਵਰਗ ਚੋਂ ਫੁਲਵਾੜੀ ਪਬਲਿਕ ਸੀਨੀਅਰ ਸਕੂਲ ਲੋਹੀਆਂ ਨੇ ਪਹਿਲਾਂ ਸਥਾਨ ਹਾਸਿਲ ਕੀਤਾ, ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਨੇ ਦੂਸਰਾ ਸਥਾਨ ਮੱਲਿਆ, ਜਦਕਿ ਸਰਕਾਰੀ ਹਾਈ ਸਕੂਲ ਰੂਪੇਵਾਲ ਨੇ ਤੀਸਰਾ ਸਥਾਨ ਹਾਸਿਲ ਕੀਤਾ| ਇਸੇ ਤਰ੍ਹਾਂ 21 ਸਾਲ ਵਰਗ ਦੇ ਮੁਕਾਬਲਿਆਂ ਦੇ ਵਿੱਚ ਵੀ ਪਹਿਲਾ ਸਥਾਨ ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕ ੂਲ ਕੋਲ ਰਿਹਾ, ਦੂਸਰਾ ਸਥਾਨ ਜਲਾਲਪੁਰ ਕਲਾਂ ਦੀ ਟੀਮ ਨੇ ਹਾਸਿਲ ਕੀਤਾ, ਜਦਕਿ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਹੈ| ਖੇਡ ਮੁਕਾਬਲਿਆਂ ਦੌਰਾਨ ਜਿੱਥੇ ਖੇਡ ਅਧਿਕਾਰੀਆਂ ਨੇ ਆਪੋ ਆਪਣੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ, ਉਥੇ ਸਾਰਾ ਦਿਨ ਫੁਲਵਾੜੀ ਸਕੂਲ ਹੋਣਹਾਰ ਬੱਚਿਆਂ ਨੇ ਵੀ ਆਪਣੀਆਂ ਡਿਊਟੀਆਂ ਖੂਬਸੂਰਤ ਤਰੀਕੇ ਨਾਲ ਨਿਭਾ ਕੇ ਹਾਜ਼ਰੀਨ ਪਾਸੋਂ ਸ਼ਾਬਾਸ਼ੀ ਹਾਸਿਲ ਕੀਤੀ| ਇਸ ਮੌਕੇ ਪ੍ਰਿੰਸੀਪਲ ਹਰਪ੍ਰੀਤ ਕੌਰ, ਮੈਡਮ ਹਰਵਿੰਦਰ ਕੌਰ, ਮੈਡਮ ਹਰਪ੍ਰੀਤ ਕੌਰ, ਮੈਡਮ ਰੀਟਾ ਵਿੱਜ, ਮੈਡਮ ਇੰਦੂ ਛਾਬੜਾ, ਮੈਡਮ ਹਰਮੀਤ, ਮੈਡਮ ਮਨਜਿੰਦਰ, ਮਾ. ਰਣਜੀਤ ਸਿੰਘ ਰਾਣਾ, ਮਾ. ਰਮੇਸ਼ ਸ਼ਰਮਾ, ਮਾ. ਅਮਰਜੀਤ ਸਿੰਘ ਖੋਸਾ, ਮੈਡਮ ਸੰਦੀਪ ਨਵਾਂ ਪਿੰਡ ਖਾਲੇਵਾਲ, ਮੈਡਮ ਪਰਮਿੰਦਰ ਲੋਹੀਆਂ ਖਾਸ, ਹਿਨਾਂ ਮੈਡਮ ਮੁੰਡੀ ਕਾਸੂ, ਮਾ. ਭੁਪਿੰਦਰਪਾਲ ਸਿੰਘ ਪੂਨੀਆਂ, ਮਾ. ਮਨਜੀਤ ਸਿੰਘ ਅਕਾਲ ਗਲੈਕਸੀ, ਮੈਡਮ ਮਨਦੀਪ ਮੋਤੀਪੁਰ ਸਮੇਤ ਵੱਖ-ਵੱਖ ਸਕੂਲਾਂ ਤੋਂ ਇੰਚਾਰਜ ਅਧਿਆਪਕ ਅਤੇ ਖਿਡਾਰੀ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ ਮੱਲ੍ਹਣ ਜਠੇਰਿਆਂ ਦਾ ਸਾਲਾਨਾ ਸਮਾਗਮ ਕੱਲ੍ਹ
Ad Position 24