ਕੌਂਸਲਰ ਰਵੀ ਕੁਮਾਰ ਸ੍ਰੀ ਪਰਮਦੇਵਾ ਵੈਸ਼ਨੋ ਮੰਦਰ ਸੂਰਿਆ ਇਨਕਲੇਵ ਵਿਖੇ ਹੋਏ ਨਤਮਸਤਕ
ਚੁਗਿੱਟੀ/ਜੰਡੂਸਿੰਘਾ, 9 ਸਤੰਬਰ (ਨਰਿੰਦਰ ਲਾਗੂ )-ਸ਼੍ਰੀ ਪਰਮਦੇਵਾ ਵੈਸ਼ਨੋ ਮੰਦਰ ਸੂਰਿਆ ਇਨਕਲੇਵ ਵਿਖੇ ਕਰਵਾਏ ਗਏ ਇਕ ਧਾਰਮਿਕ ਸਮਾਗਮ ਦੌਰਾਨ ਵਾਰਡ ਨੰ. 74 ਤੋਂ ਕੌਂਸਲਰ ਤੇ ਸੀਨੀਅਰ ਭਾਜਪਾ ਆਗੂ ਰਵੀ ਕੁਮਾਰ ਨਤਮਸਤਕ ਹੋਏ।
ਚੁਗਿੱਟੀ/ਜੰਡੂਸਿੰਘਾ, 9 ਸਤੰਬਰ (ਨਰਿੰਦਰ ਲਾਗੂ )-ਸ਼੍ਰੀ ਪਰਮਦੇਵਾ ਵੈਸ਼ਨੋ ਮੰਦਰ ਸੂਰਿਆ ਇਨਕਲੇਵ ਵਿਖੇ ਕਰਵਾਏ ਗਏ ਇਕ ਧਾਰਮਿਕ ਸਮਾਗਮ ਦੌਰਾਨ ਵਾਰਡ ਨੰ. 74 ਤੋਂ ਕੌਂਸਲਰ ਤੇ ਸੀਨੀਅਰ ਭਾਜਪਾ ਆਗੂ ਰਵੀ ਕੁਮਾਰ ਨਤਮਸਤਕ ਹੋਏ। ਇਸ ਦੌਰਾਨ ਮੰਦਰ ਦੇ ਮੌਜੂਦਾ ਗੱਦੀਨਸ਼ੀਨ ਜਸਵਿੰਦਰ ਕੌਰ ਅੰਜੂ ਦੇਵਾ ਨੇ ਕੌਂਸਲਰ ਰਵੀ ਕੁਮਾਰ ਨੂੰ ਆਸ਼ੀਰਵਾਦ ਦਿੱਤਾ। ਗੱਲਬਾਤ ਕਰਦੇ ਹੋਏ ਰਵੀ ਕੁਮਾਰ ਲੰਮਾ ਪਿੰਡ ਨੇ ਕਿਹਾ ਕਿ ਸ਼੍ਰੀ ਪਰਮਦੇਵਾ ਵੈਸ਼ਨੋ ਮੰਦਿਰ ’ਚ ਨਤਮਸਤਕ ਹੋ ਕੇ ਮਨ ਨੂੰ ਸ਼ਾਂਤੀ ਤੇ ਖੁਸ਼ੀ ਮਿਲਦੀ ਹੈ। ਇਸ ਮੌਕੇ ਮੰਦਿਰ ਦੇ ਜਨਰਲ ਸਕੱਤਰ ਨਰਿੰਦਰ ਸੋਨੂੰ ਵੱਲੋਂ ਰਵੀ ਕੁਮਾਰ ਦਾ ਮਾਤਾ ਰਾਣੀ ਦੀ ਚੁੰਨਰੀ ਭੇਟ ਕਰ ਕੇ ਸਨਮਾਨ ਕੀਤਾ ਗਿਆ।