10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮਹਿੰਦਰ ਸਿੰਘ ਦੁਸਾਂਝ ਨੂੰ ਸਾਹਿਤਕਾਰਾਂ, ਖੇਤੀ ਵਿਗਿਆਨੀਆਂ ਤੇ ਰਾਜਨੀਤਿਕ ਹਸਤੀਆਂ ਵਲੋਂ ਭਾਵ - ਭਿੰਨੀਆਂ ਸ਼ਰਧਾਂਜਲੀਆਂ

ਦੁਸਾਂਝ ਕਲਾਂ, 9 ਸਤੰਬਰ (ਰਾਮ ਪ੍ਰਕਾਸ਼ ਟੋਨੀ )-ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ, ਲਿਖਾਰੀ ਸਭਾ ਜਗਤਪੁਰ ਦੇ ਬਾਨੀ, ਅਗਾਂਹਵਧੂ ਕਿਸਾਨ ਅਤੇ ਖੇਤੀ ਵਿਗਿਆਨੀ ਸਵ. ਮਹਿੰਦਰ ਸਿੰਘ ਦੁਸਾਂਝ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਜਗਤਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਦੁਸਾਂਝ ਕਲਾਂ, 9 ਸਤੰਬਰ (ਰਾਮ ਪ੍ਰਕਾਸ਼ ਟੋਨੀ )-ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ, ਲਿਖਾਰੀ ਸਭਾ ਜਗਤਪੁਰ ਦੇ ਬਾਨੀ, ਅਗਾਂਹਵਧੂ ਕਿਸਾਨ ਅਤੇ ਖੇਤੀ ਵਿਗਿਆਨੀ ਸਵ. ਮਹਿੰਦਰ ਸਿੰਘ ਦੁਸਾਂਝ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਜਗਤਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਪੁੱਜੇ ਖੇਤੀ ਵਿਗਿਆਨੀਆਂ, ਸਾਹਿਤਕਾਰਾਂ, ਸਿੱਖਿਆ ਸ਼ਾਸਤਰੀਆਂ, ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਅਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਵ. ਮਹਿੰਦਰ ਸਿੰਘ ਦੁਸਾਂਝ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਉਨ੍ਹਾਂ ਵਲੋਂ ਸਮਾਜ, ਸਾਹਿਤ ਅਤੇ ਖੇਤੀਬਾੜੀ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਬੁਲਾਰਿਆਂ ਨੇ ਕਿਹਾ ਕਿ ਮਹਿੰਦਰ ਸਿੰਘ ਦੁਸਾਂਝ ਸਿਰਫ਼ ਇੱਕ ਕਿਸਾਨ ਜਾਂ ਸਾਹਿਤਕਾਰ ਹੀ ਨਹੀਂ ਸਨ, ਸਗੋਂ ਉਹ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਚੇਤਨਸ਼ੀਲ ਵਿਅਕਤੀ ਸਨ। ਇਸ ਮੌਕੇ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਕੁਲਜੀਤ ਸਿੰਘ ਸਰਹਾਲ ਇੰਚਾਰਜ ਪਾਰਲੀਮੈਂਟ ਹਲਕਾ ਸ੍ਰੀ ਅਨੰਦਪੁਰ ਸਾਹਿਬ, ਸੋਹਣ ਲਾਲ ਢੰਡਾ ਚੇਅਰਮੈਨ ਐੱਸ. ਸੀ. ਵਿੰਗ, ਪਵਨਜੀਤ ਸਿੰਘ ਸਿੱਧੂ, ਡਾ. ਮਨਮੋਹਨਜੀਤ ਸਿੰਘ ਡਿਪਟੀ ਡਾਇਰੈਕਟਰ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ, ਮੁੱਖ ਖੇਤੀਬਾੜੀ ਅਫ਼ਸਰ ਡਾ. ਲੇਖਰਾਜ ਬੇਗੋਵਾਲ, ਡਾ. ਓਮ ਪ੍ਰਕਾਸ਼ ਸ਼ਰਮਾ ਹਿਮਾਚਲ, ਸਫ਼ਲ ਖੁੰਬ ਉਤਪਾਦਕ ਬੁੱਧ ਰਾਮ ਠਾਕੁਰ, ਸਫ਼ਲ ਕਿਸਾਨ ਬੀ. ਐੱਸ. ਜੜੀਆ, ਬੂਟਾ ਸਿੰਘ ਮਹਿਮੂਦਪੁਰ, ਪ੍ਰਿੰਸੀਪਲ ਮਨਜੀਤ ਸਿੰਘ, ਪ੍ਰੋ. ਜਗਵਿੰਦਰ ਸਿੰਘ, ਐਡਵੋਕੇਟ ਪਰਮਜੀਤ ਖਟੜਾ, ਪ੍ਰਿੰਸੀਪਲ ਗੁਰਮੀਤ ਪਲਾਹੀ, ਦੀਦਾਰ ਸਿੰਘ ਸ਼ੇਤਰਾ, ਬਲਦੇਵ ਸਿੰਘ ਢੀਡਸਾ, ਰਾਮ ਕਿਸ਼ਨ ਪਲੀ ਝਿਕੀ, ਗੁਰਮੀਤ ਸਿੰਘ ਰੱਤੂ, ਗੁਰਦੀਪ ਸੈਣੀ, ਗੁਰਦੀਪ ਸਿੰਘ ਮੁਕੱਦਮ, ਦੀਪ ਕਲੇਰ, ਰਵਿੰਦਰ ਚੋਟ, ਸੋਹਣ ਸਿੰਘ ਭਿੰਡਰ, ਮਦਨ ਲਾਲ ਸਰਪੰਚ ਖਾਨਪੁਰ ਤੋਂ ਇਲਾਵਾ ਲਿਖਾਰੀ ਸਭਾ ਜਗਤਪੁਰ ਦੇ ਸਮੂਹ ਮੈਂਬਰ, ਵੱਖ-ਵੱਖ ਸਾਹਿਤਕ ਸਭਾਵਾਂ ਦੇ ਨੁਮਾਇੰਦੇ ਅਤੇ ਖੇਤੀ ਪ੍ਰੇਮੀ ਹਾਜ਼ਰ ਸਨ । ਅੰਤ ਵਿੱਚ ਸਵ. ਮਹਿੰਦਰ ਸਿੰਘ ਦੁਸਾਂਝ ਦੇ ਸਪੁੱਤਰ ਮਨਜੀਤ ਸਿੰਘ ਦੁਸਾਂਝ ਨੇ ਸਮਾਗਮ ’ਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੀਪ ਕਲੇਰ ਨੇ ਦੱਸਿਆ ਕਿ ਜਲਦੀ ਹੀ ਸਾਹਿਤ ਸਭਾ ਵਲੋਂ ਬੰਗਾ ਵਿਖੇ ਮਹਿੰਦਰ ਸਿੰਘ ਦੁਸਾਂਝ ਦੀ ਯਾਦ ’ਚ ਇਕ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਰਜੀਵਨ ਕੁਮਾਰ ਗੁਪਤਾ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸ਼ਹਾਦਤ ਵਾਲੇ ਖੇਤਾਂ ’ਚ ਗੂੰਜੇ ਪਾਸ਼ ਦੇ ਗੀਤ-ਕਵਿਤਾਵਾਂ
Ad Position 24