ਡੇਰਾ ਸੱਚਖੰਡ ਬੱਲਾਂ ਵਿਖੇ ਪਦਮਸ਼੍ਰੀ ਸੰਤ ਨਿਰੰਜਨ ਦਾਸ ਦੀ ਰਹਿਨੁਮਾਈ ਹੇਠ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸੰਬੰਧੀ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ
ਕਿਸ਼ਨਗੜ੍ਹ 11 ਸਤੰਬਰ (ਹੁਸਨ ਲਾਲ)-ਡੇਰਾ ਸੰਤ ਸਰਵਣ ਦਾਸ ਜੀ ਡੇਰਾ ਸੱਚਖੰਡ ਬੱਲਾਂ ਵਿਖੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਪਦਮਸ਼੍ਰੀ ਸੰਤ ਨਿਰੰਜਨ ਦਾਸ ਚੇਅਰਮੈਨ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਵਾਰਾਨਸੀ ਯੂਪੀ ਜੀ ਦੀ ਰਹਿਨੁਮਾਈ ਹੇਠ ਗੁਰੂ ਰਵਿਦਾਸ ਜੀ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਨਾਲ ਸਬੰਧਤ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ।
ਕਿਸ਼ਨਗੜ੍ਹ 11 ਸਤੰਬਰ (ਹੁਸਨ ਲਾਲ)-ਡੇਰਾ ਸੰਤ ਸਰਵਣ ਦਾਸ ਜੀ ਡੇਰਾ ਸੱਚਖੰਡ ਬੱਲਾਂ ਵਿਖੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਪਦਮਸ਼੍ਰੀ ਸੰਤ ਨਿਰੰਜਨ ਦਾਸ ਚੇਅਰਮੈਨ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਵਾਰਾਨਸੀ ਯੂਪੀ ਜੀ ਦੀ ਰਹਿਨੁਮਾਈ ਹੇਠ ਗੁਰੂ ਰਵਿਦਾਸ ਜੀ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਨਾਲ ਸਬੰਧਤ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਮੀਟਿੰਗ ’ਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ ’ਤੇ ਮਨਾਉਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ’ਚ ਵਿਸ਼ੇਸ਼ ਤੌਰ ’ਤੇ ਸੁਆਮੀ ਬਲਰਾਮ ਰਾਏ ਬੂਟਾ ਮੰਡੀ, ਰਾਜ ਕੁਮਾਰ ਫਿਲੋਰ, ਮਨਦੀਪ ਜੱਸਲ, ਪ੍ਰਧਾਨ ਬਲਵਿੰਦਰ ਬੁੱਗਾ ਨੇ ਪਦਮਸ਼੍ਰੀ ਸ੍ਰੀਮਾਨ ਸੰਤ ਨਿਰੰਜਨ ਦਾਸ ਨੂੰ ਭਰੋਸਾ ਦਵਾਇਆ ਕਿ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ 20 ਫਰਵਰੀ 2027 ਨੂੰ ਮਨਾਇਆ ਜਾ ਰਿਹਾ ਹੈ ਉਸ ਸਬੰਧੀ ਜੋ ਵੀ ਆਦੇਸ਼ ਦਿੱਤੇ ਜਾਣਗੇ ਅਸੀਂ ਉਨ੍ਹਾਂ ਆਦੇਸ਼ਾਂ ਦੀ ਇਨ ਵਿਨ ਪਾਲਣਾ ਕਰਨ ਲਈ ਬਚਨਬੱਧ ਹੋਵਾਂਗੇ। ਇਸ ਮੌਕੇ ਵੱਖ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਸੰਤ ਕੁਲਵਿੰਦਰ ਰਾਮ, ਬਲਵਿੰਦਰ ਬੰਗਾ ਕੋਟ ਕਲਾਂ, ਸਾਪਲਾ, ਡਾਕਟਰ ਸਤੀਸ਼ ਸੁਮਨ ਫਗਵਾੜਾ, ਜਤਿੰਦਰ ਬੱਧਣ ਹੁਸ਼ਿਆਰਪੁਰ, ਹੁਸਨ ਲਾਲ ਲਾਂਬੜਾ, ਕੁਲਵਿੰਦਰ ਬੈਸ ਸਰਮਸਤਪੁਰ, ਜਸਵਿੰਦਰ ਬੱਲ, ਪਵਨ ਕੁਮਾਰ, ਬਲਵੀਰ ਸਿੱਧੂ ਆਦਮਪੁਰ, ਸੰਦੀਪ ਸੁੱਚੀ ਪਿੰਡ, ਮਨਜੀਤ ਰਾਏ ਬੱਲ, ਕਮਲ ਭੈਰੋਂ, ਰਿੱਕੂ ਕਲੇਰ, ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ।