14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਐਮ. ਐਸ. ਐਮ.ਈਜ਼. ਨੂੰ ਵੱਡੇ ਉਦਯੋਗਾਂ ਨਾਲ ਜੋੜਨ ਲਈ ਵੈਂਡਰ ਡਿਵੈੱਲਪਮੈਂਟ ਪ੍ਰੋਗਰਾਮ ਅਹਿਮ ਮੰਚ-ਵਨੀਤ ਧੀਰ

ਜਲੰਧਰ, 13 ਸਤੰਬਰ (ਜਤਿੰਦਰ ਪੰਮੀ)–ਐੱਮ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਜਲੰਧਰ, 13 ਸਤੰਬਰ (ਜਤਿੰਦਰ ਪੰਮੀ)–ਐੱਮ.ਐੱਸ.ਐੱਮ.ਈ. ਡੀ.ਐੱਫ.ਓ. ਲੁਧਿਆਣਾ ਵਲੋਂ ਫੈਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ (ਐੱਫ.ਆਈ.ਟੀ.) ਦੇ ਸਹਿਯੋਗ ਨਾਲ ਡਾ. ਬੀ. ਆਰ. ਅੰਬੇਡਕਰ ਐੱਨ. ਆਈ. ਟੀ. ’ਚ ਕਰਵਾਏ ਗਏ ਵੈਂਡਰ ਡਿਵੈਲਪਮੈਂਟ ਪ੍ਰੋਗਰਾਮ ਦੇ ਦੂਜੇ ਤੇ ਆਖਰੀ ਦਿਨ ਮੇਅਰ ਵਿਨੀਤ ਧੀਰ ਨੇ ਵਿਸ਼ੇਸ਼ ਤੌਰ ‘ ਤੇ ਸ਼ਿਰਕਤ ਕੀਤੀ। ਐੱਮ.ਐੱਸ.ਐੱਮ.ਈ. ਡੀ.ਐੱਫ.ਓ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਵਜ਼ੀਰ ਸਿੰਘ, ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ ਪ੍ਰਧਾਨ ਸੁਨੀਲ ਸ਼ਰਮਾ, ਜਨਰਲ ਸਕੱਤਰ ਨਵਨੀਤ ਕੁਮਾਰ ਤੇ ਹੋਰਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਨੀਤ ਧੀਰ ਨੇ ਕਿਹਾ ਕਿ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਪੰਜਾਬ ਦੀ ਆਰਥਿਕਤਾ ਅਤੇ ਰੁਜ਼ਗਾਰ ਦੀ ਰੀੜ੍ਹ ਦੀ ਹੱਡੀ ਹਨ। ਅਜਿਹੇ ਪ੍ਰੋਗਰਾਮਾਂ ਰਾਹੀਂ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਦੇਸ਼ ਦੇ ਪ੍ਰਮੁੱਖ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਨਾਲ ਸਿੱਧੇ ਤੌਰ ‘ਤੇ ਜੁੜਨ, ਉਨ੍ਹਾਂ ਦੀਆਂ ਖ਼ਰੀਦ ਸੰਬੰਧੀ ਲੋੜਾਂ ਨੂੰ ਸਮਝਣ, ਵਿਕਰੇਤਾ ਵਜੋਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਾਣਨ ਅਤੇ ਨਵੇਂ ਕਾਰੋਬਾਰੀ ਮੌਕੇ ਹਾਸਲ ਕਰਨ ਦਾ ਮਹੱਤਵਪੂਰਨ ਮੌਕਾ ਮਿਲਦਾ ਹੈ। ਵਿਨੀਤ ਧੀਰ ਨੇ ਕਿਹਾ ਕਿ ਐੱਫ.ਆਈ.ਟੀ. ਵਲੋਂ ਉਦਯੋਗਾਂ ਨੂੰ ਸਰਕਾਰੀ ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਵੱਡੇ ਉਦਯੋਗਿਕ ਅਦਾਰਿਆਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਅਜਿਹੇ ਮੰਚ ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਨਵੇਂ ਬਾਜ਼ਾਰਾਂ, ਨਵੀਆਂ ਸਾਂਝੇਦਾਰੀਆਂ ਅਤੇ ਵਿਕਾਸ ਦੇ ਨਵੇਂ ਰਾਹ ਖੋਲ੍ਹਦੇ ਹਨ। ਫੈਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ ਦੇ ਪ੍ਰਧਾਨ ਸੁਨੀਲ ਸ਼ਰਮਾ ਅਤੇ ਜਨਰਲ ਸਕੱਤਰ ਨਵਨੀਤ ਕੁਮਾਰ (ਦੀਪਕ ਉਦਯੋਗ) ਨੇ ਪ੍ਰੋਗਰਾਮ ਦੀ ਸਫ਼ਲਤਾ ਲਈ ਐੱਮ.ਐੱਸ.ਐੱਮ.ਈ.-ਡੀ.ਐੱਫ.ਓ. ਲੁਧਿਆਣਾ ਦੇ ਅਧਿਕਾਰੀਆਂ, ਵੱਖ-ਵੱਖ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਦੇ ਨੁਮਾਇੰਦਿਆਂ, ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨਾਂ, ਹਿੱਸਾ ਲੈਣ ਵਾਲੇ ਉਦਯੋਗਾਂ, ਪ੍ਰਦਰਸ਼ਕਾਂ ਅਤੇ ਐੱਫ.ਆਈ.ਟੀ. ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਸੁਨੀਲ ਸ਼ਰਮਾ ਨੇ ਕਿਹਾ ਕਿ ਐੱਫ.ਆਈ.ਟੀ. ਦਾ ਉਦੇਸ਼ ਸਿਰਫ਼ ਪ੍ਰੋਗਰਾਮ ਕਰਵਾਉਣਾ ਨਹੀਂ, ਸਗੋਂ ਸੂਖਮ ਤੇ ਲਘੂ ਉਦਯੋਗਾਂ ਨੂੰ ਸਰਕਾਰੀ ਖ਼ਰੀਦ, ਵਿਕਰੇਤਾ ਰਜਿਸਟ੍ਰੇਸ਼ਨ, ਆਪਸੀ ਤਾਲਮੇਲ ਅਤੇ ਨਵੇਂ ਕਾਰੋਬਾਰੀ ਮੌਕਿਆਂ ਨਾਲ ਜੋੜ ਕੇ ਉਨ੍ਹਾਂ ਲਈ ਵਿਕਾਸ ਦੇ ਅਸਲ ਮੌਕੇ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਐੱਫ.ਆਈ.ਟੀ. ਵਲੋਂ ਉਦਯੋਗਾਂ ਨੂੰ ਸਰਕਾਰੀ ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਵੱਡੇ ਉਦਯੋਗਿਕ ਅਦਾਰਿਆਂ ਨਾਲ ਜੋੜਨ ਲਈ ਅਜਿਹੇ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ, ਤਾਂ ਜੋ ਪੰਜਾਬ ਦੇ ਸੂਖਮ ਤੇ ਲਘੂ ਉਦਯੋਗਾਂ ਨੂੰ ਨਵੇਂ ਬਾਜ਼ਾਰਾਂ ਅਤੇ ਕਾਰੋਬਾਰੀ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਪ੍ਰੋਗਰਾਮ ਵਿਚ ਸ਼ਹਿਰ ਤੇ ਇਲਾਕੇ ਦੀਆਂ ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਦੌਰਾਨ ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਅਸ਼ਵਨੀ ਵਿਕਟਰ ਤੇ ਅਮੀਰ ਸਿੰਘ ਸੱਗੂ, ਇੰਡਸਟਰੀਅਲ ਐਸੋਸੀਏਸ਼ਨ ਤੋਂ ਰਾਜਨ ਗੁਪਤਾ, ਲਘੂ ਉਦਯੋਗ ਭਾਰਤੀ ਤੋਂ ਅਨੁਜ ਕਪੂਰ ਤੇ ਉੱਤਮ ਚੱਢਾ ਅਤੇ ਐੱਮ.ਐੱਸ.ਐੱਮ.ਈ. ਐਸੋਸੀਏਸ਼ਨ ਤੋਂ ਗੁਰਚਰਨ ਸਿੰਘ ਹਾਜ਼ਰ ਰਹੇ। ਇਸ ਤੋਂ ਇਲਾਵਾ ਜਾਮਾ ਤੋਂ ਸੰਜੀਵ ਜੁਨੇਜਾ, ਮੁਨੀਸ਼ ਕਵਾਤੜਾ, ਰਾਜੇਸ਼ ਬਿਗਾਮਲ, ਗਮਨ ਮੋਂਗਾ, ਆਸ਼ੂ ਧਵਨ ਤੇ ਸੋਨੂੰ ਧਵਨ ਸਮੇਤ ਵੱਖ-ਵੱਖ ਉਦਯੋਗਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਜਿਮਖਾਨਾ ਕਲੱਬ ਦੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੈਕਟਰੀ ਅਮਿਤ ਕੁਕਰੇਜਾ ਵਲੋਂ ਕਲੱਬ ਦੀਆਂ ਵੱਖ-ਵੱਖ... ਅਗਲੀ ਖ਼ਬਰ ਮਾਹਿਰਾਂ ਨੇ ਐਡਵਾਂਸਡ ਨਿਊਰੋਮੋਡਿਊਲੇਸ਼ਨ ਤਕਨੀਕਾਂ ’ਤੇ ਕੀਤਾ ਵਿਚਾਰ-ਵਟਾਂਦਰਾ
Ad Position 24