18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੋਢਲ ਰੋਡ ’ਤੇ ਰਾਮਲੀਲ੍ਹਾ ਪਾਰਕ ’ਚ ਝੂਲੇ ਲਗਾਉਣ ਨੂੰ ਲੈ ਕੇ ਵਿਵਾਦ, ਦਰੱਖਤ ਕੱਟਣ ਤੇ ਫੁੱਟਪਾਥ ਤੋੜਨ ਦੇ ਦੋਸ਼

ਜਲੰਧਰ, 17 ਸਤੰਬਰ (ਸ਼ਿਵ)-25 ਸਤੰਬਰ ਨੂੰ ਹੋ ਰਹੇ ਬਾਬਾ ਸੋਢਲ ਮੇਲੇ ਦੌਰਾਨ ਸੋਢਲ ਚੌਕ ਨੇੜੇ ਸਥਿਤ ਰਾਮਲੀਲ੍ਹਾ ਪਾਰਕ ’ਚ ਝੂਲੇ ਲਗਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਾਰਕ ਵਿਚ ਝੂਲੇ ਲਗਾਉਣ ਲਈ ਦਰੱਖਤਾਂ, ਫੁੱਟਪਾਥਾਂ ਅਤੇ ਗ੍ਰਿੱਲਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਦੋਸ਼ਾਂ ਕਾਰਨ ਇਲਾਕਾ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ।

Ad Position 21
No active advertisement
ਬਾਵਾ ਹੈਨਰੀ ਨੇ ਨਿਗਮ ਕਮਿਸ਼ਨਰ ਕੋਲ ਉਠਾਇਆ ਮਾਮਲਾ, ਕਿਹਾ, ਕਰਾਂਗੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ 18-09-2026
ਜਲੰਧਰ, 17 ਸਤੰਬਰ (ਸ਼ਿਵ)-25 ਸਤੰਬਰ ਨੂੰ ਹੋ ਰਹੇ ਬਾਬਾ ਸੋਢਲ ਮੇਲੇ ਦੌਰਾਨ ਸੋਢਲ ਚੌਕ ਨੇੜੇ ਸਥਿਤ ਰਾਮਲੀਲ੍ਹਾ ਪਾਰਕ ’ਚ ਝੂਲੇ ਲਗਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਾਰਕ ਵਿਚ ਝੂਲੇ ਲਗਾਉਣ ਲਈ ਦਰੱਖਤਾਂ, ਫੁੱਟਪਾਥਾਂ ਅਤੇ ਗ੍ਰਿੱਲਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਦੋਸ਼ਾਂ ਕਾਰਨ ਇਲਾਕਾ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਮਾਮਲਾ ਹੁਣ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਤੱਕ ਪਹੁੰਚ ਗਿਆ ਹੈ। ਉੱਤਰੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਕੋਲ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਮਲੀਲਾ ਪਾਰਕ ਵਿਚ 26 ਸਾਲਾਂ ਤੋਂ ਰਾਮਲੀਲਾ ਸਮੇਤ ਧਾਰਮਿਕ ਅਤੇ ਜਨਤਕ ਗਤੀਵਿਧੀਆਂ ਹੁੰਦੀਆਂ ਆ ਰਹੀਆਂ ਹਨ ਅਤੇ ਇਹ ਇਲਾਕੇ ਦਾ ਮਹੱਤਵਪੂਰਨ ਜਨਤਕ ਪਾਰਕ ਹੈ। ਵਿਧਾਇਕ ਬਾਵਾ ਹੈਨਰੀ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵਲੋਂ ਕਥਿਤ ਤੌਰ ’ਤੇ ਬਿਨਾਂ ਬੋਲੀ ਦੇ ਇਸ ਜਗ੍ਹਾ ’ਤੇ ਝੂਲੇ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਪਾਰਕ ਦੀ ਜਗ੍ਹਾ ਝੂਲੇ ਲਗਾਉਣ ਲਈ ਦਿੱਤੀ ਗਈ ਹੈ ਤਾਂ ਇਸ ਦੀ ਮਨਜ਼ੂਰੀ ਕਿਸ ਪ੍ਰਕਿਰਿਆ ਤਹਿਤ ਦਿੱਤੀ ਗਈ ਅਤੇ ਕੀ ਇਸ ਸੰਬੰਧੀ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਝੂਲੇ ਲਗਾਉਣ ਲਈ ਪਾਰਕ ਵਿਚ ਦਰੱਖਤਾਂ ਨੂੰ ਨੁਕਸਾਨ ਪਹੁੰਚਾਉਣ, ਫੁੱਟਪਾਥ ਤੋੜਨ ਅਤੇ ਗ੍ਰਿੱਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾ ਕੇ ਜੇਕਰ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਬਾਵਾ ਹੈਨਰੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੇ ਧਿਆਨ ਵਿਚ ਵੀ ਲਿਆਉਣਗੇ। ਇਸ ਦੇ ਨਾਲ ਹੀ ਪਾਰਕ ਨਾਲ ਸੰਬੰਧਿਤ ਇੱਕ ਲਿਖਤੀ ਅਰਜ਼ੀ ਵਿਚ ਵੀ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਤੋਂ ਮੰਗ ਕੀਤੀ ਗਈ ਹੈ ਕਿ ਬਾਬਾ ਸੋਢਲ ਮੇਲੇ ਦੌਰਾਨ ਰਾਮਲੀਲਾ ਪਾਰਕ ਵਿੱਚ ਕਿਸੇ ਹੋਰ ਵਿਅਕਤੀ ਨੂੰ ਝੂਲੇ ਜਾਂ ਇਸ ਤਰ੍ਹਾਂ ਦੇ ਮਨੋਰੰਜਨ ਉਪਕਰਣ ਲਗਾਉਣ ਦੀ ਇਜਾਜ਼ਤ ਜਾਂ ਐਨ.ਓ.ਸੀ. ਜਾਰੀ ਨਾ ਕੀਤੀ ਜਾਵੇ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਪਾਰਕ ਦੀ ਵਰਤੋਂ ਲੰਬੇ ਸਮੇਂ ਤੋਂ ਰਾਮਲੀਲਾ ਅਤੇ ਹੋਰ ਜਨਤਕ ਗਤੀਵਿਧੀਆਂ ਲਈ ਕੀਤੀ ਜਾਂਦੀ ਰਹੀ ਹੈ ਅਤੇ ਇਸ ਦੀ ਜਨਤਕ ਵਰਤੋਂ ਤੇ ਰੱਖ-ਰਖਾਅ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਜਪਜੀਤ ਕੌਰ ਨੇ ਨਾਰਥ ਜ਼ੋਨ ਜੂਨੀਅਰ ਜੈਵਲਿਨ ਥ੍ਰੋਅ ’ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਜਲੰਧਰ ਨੌਰਥ ’ਚ ਵਨੀਤ ਧੀਰ ਨੇ ਖੋਲ੍ਹਿਆ ਨਵਾਂ ਦਫ਼ਤਰ ਕਿਹਾ : ਹਲਕਾ ਵਾਸੀਆਂ ਨਾਲ ਸਿੱਧਾ ਰਾਬਤਾ ਵਧਾਉਣ ਤੇ ਸਮੱਸਿਆਵਾਂ...
Ad Position 24