ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਧਾਰਮਿਕ ਸਮਾਗਮ
ਜਲੰਧਰ, 17 ਸਤੰਬਰ (ਐੱਮ. ਐੱਸ.
ਜਲੰਧਰ, 17 ਸਤੰਬਰ (ਐੱਮ. ਐੱਸ. ਲੋਹੀਆ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਮਨਾਉਂਦੇ ਹੋਏ ਮਨਜੀਤ ਸਿੰਘ ਟੀਟੂ ਵਲੋਂ ਬਸਤੀ ਸ਼ੇਖ ਸਥਿਤ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਪਟਾਕੇ ਚਲਾ ਕੇ ਮਨਾਉਣ ਦੀ ਬਜਾਏ ਧਾਰਮਿਕ ਸਥਾਨ ’ਤੇ ਜਾ ਕੇ ਦੇਸ਼ ਦੀ ਤਰੱਕੀ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਣੀ ਚਾਹੀਦੀ ਹੈ। ਟੀਟੂ ਨੇ ਕਿਹਾ ਕਿ ਇਸ ਮੌਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਦੇਸ਼ ਦੀ ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ਹੈ। ਇਸ ਮੌਕੇ ਸੋਨੂੰ ਚੌਹਾਨ (ਮਾਡਲ ਹਾਊਸ ਮੰਡਲ ਪ੍ਰਧਾਨ), ਤਰਲੋਚਨ ਸਿੰਘ ਛਾਬੜਾ, ਅਮਰਪ੍ਰੀਤ ਸਿੰਘ ਰਿੰਕੂ, ਹਰਜੀਤ ਸਿੰਘ ਬਾਬਾ, ਪ੍ਰਿਤਪਾਲ ਸਿੰਘ ਲੱਕੀ, ਗੁਰਸ਼ਰਨ ਸਿੰਘ ਸ਼ੰਨੂ, ਗਗਨ ਨਾਰੰਗ, ਯੋਗੇਸ਼ ਮਲਹੋਤਰਾ, ਰਮਨ ਪੱਬੀ, ਪਰਦੀਪ, ਜੋਤੀ ਟੰਡਨ, ਨੰਦਾ, ਗੋਰੀ ਪਟਾਕਾ, ਸੰਨੀ ਟੈਂਟ, ਕੁੱਕੂ ਭਾਰਦਵਾਜ, ਸੀਮਾ ਰਾਣੀ, ਰਜਨੀ ਬਾਲਾ, ਰਮੇਸ਼ ਨਿਸ਼ਚਲ, ਰਾਜਨ ਸੌਂਧੀ, ਸੂਰਜ ਕੁਮਾਰ, ਪੁਨੀਤ ਚਾਵਲਾ, ਸੁਰਿੰਦਰ ਕੁਮਾਰ ਸ਼ਿੰਦਾ, ਕਮਲ ਭੱਲਾ, ਵਿਜੈ ਰਾਣਾ, ਪ੍ਰਿੰਸ ਅਤੇ ਇੰਦਰਜੀਤ ਅਤੇ ਹੋਰ ਹਾਜ਼ਰ ਸਨ।