ਡਾ. ਨਵਨੀਤ ਕੌਰ ਨੇ ਪਿਮਸ ਵਿਖੇ ਕੰਸਲਟੈਂਟ ਪਲਾਸਟਿਕ ਅਤੇ ਰੀਕੰਸਟ੍ਰਕਟਿਵ ਸਰਜਨ ਵਜੋਂ ਸੇਵਾਵਾਂ ਸੰਭਾਲੀਆਂ
ਜਲੰਧਰ, 17 ਸਤੰਬਰ (ਐੱਮ. ਐੱਸ.
ਡ
ਡਾ. ਨਵਨੀਤ ਕੌਰ
18-09-2026
ਜਲੰਧਰ, 17 ਸਤੰਬਰ (ਐੱਮ. ਐੱਸ. ਲੋਹੀਆ)-ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ) ਜਲੰਧਰ ਵਿਖੇ ਡਾ. ਨਵਨੀਤ ਕੌਰ ਨੇ ਬਤੌਰ ਕੰਸਲਟੈਂਟ ਪਲਾਸਟਿਕ ਅਤੇ ਰੀਕੰਸਟ੍ਰਕਟਿਵ ਸਰਜਨ ਸੇਵਾਵਾਂ ਸੰਭਾਲ ਲਈਆਂ ਹਨ। ਡਾ. ਨਵਨੀਤ ਕੌਰ ਨੇ ਆਪਣੀ ਐਮ.ਬੀ.ਬੀ.ਐਸ. ਦੀ ਸਿੱਖਿਆ ਅਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ, ਬਠਿੰਡਾ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਜਨਰਲ ਸਰਜਰੀ ’ਚ ਐੱਮ.ਐੱਸ. ਦੀ ਡਿਗਰੀ ਪ੍ਰਾਪਤ ਕਰਨ ਉਪਰੰਤ, ਟਾਟਾ ਮੈਮੋਰੀਅਲ ਹਸਪਤਾਲ, ਮੁੰਬਈ ਤੋਂ ਪਲਾਸਟਿਕ ਅਤੇ ਰੀਕੰਸਟ੍ਰਕਟਿਵ ਸਰਜਰੀ ’ਚ ਐੱਮ.ਸੀ.ਐੱਚ. ਦੀ ਡਿਗਰੀ ਪੂਰੀ ਕੀਤੀ। ਪਲਾਸਟਿਕ ਅਤੇ ਰੀਕੰਸਟ੍ਰਕਟਿਵ ਸਰਜਰੀ ਦਾ ਉਦੇਸ਼ ਵੱਖ-ਵੱਖ ਕਿਸਮ ਦੀਆਂ ਜਨਮਜਾਤ ਵਿਗਾੜਾਂ, ਸੱਟਾਂ, ਹਾਦਸਿਆਂ, ਸੜਨ ਅਤੇ ਹੋਰ ਕਾਰਨਾਂ ਕਰਕੇ ਪ੍ਰਭਾਵਿਤ ਸਰੀਰ ਦੇ ਅੰਗਾਂ ਦੀ ਬਣਤਰ ਅਤੇ ਕਾਰਜਕੁਸ਼ਲਤਾ ਨੂੰ ਬਿਹਤਰ ਬਣਾਉਣ ’ਚ ਸਹਾਇਤਾ ਕਰਨਾ ਹੈ। ਇਸ ਖੇਤਰ ਵਿੱਚ ਪੁਨਰ-ਨਿਰਮਾਣਾਤਮਕ ਸਰਜਰੀ ਦੇ ਨਾਲ-ਨਾਲ ਮਰੀਜ਼ ਦੀਆਂ ਵਿਅਕਤੀਗਤ ਲੋੜਾਂ ਅਨੁਸਾਰ ਮਾਹਿਰ ਸਲਾਹ ਅਤੇ ਇਲਾਜ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।