19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨਿਗਮ ਮੁਲਾਜ਼ਮਾਂ ਦੇ ਆਈ. ਐਚ. ਆਰ. ਐਮ. ਐਸ. ਤੇ ਐਨ. ਪੀ. ਐਸ. ਖਾਤੇ ਜਲਦ ਖੋਲ੍ਹਣ ਦੀ ਮੰਗ

ਜਲੰਧਰ, 18 ਸਤੰਬਰ (ਸ਼ਿਵ)- ਨਗਰ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਦੀ ਮੀਟਿੰਗ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਸਫਾਈ ਸੇਵਕਾਂ, ਸੀਵਰਮੈਨਾਂ ਅਤੇ ਹੈਲਥ ਸ਼ਾਖਾ ਦੇ ਡਰਾਈਵਰਾਂ ਦੇ ਐੱਚ.

Ad Position 21
No active advertisement
ਅਜੀਤ ਡੈਸਕ 19-09-2026
ਜਲੰਧਰ, 18 ਸਤੰਬਰ (ਸ਼ਿਵ)- ਨਗਰ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਦੀ ਮੀਟਿੰਗ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਸਫਾਈ ਸੇਵਕਾਂ, ਸੀਵਰਮੈਨਾਂ ਅਤੇ ਹੈਲਥ ਸ਼ਾਖਾ ਦੇ ਡਰਾਈਵਰਾਂ ਦੇ ਐੱਚ.ਆਰ.ਐੱਮ.ਐੱਸ. ਅਤੇ ਐਨ.ਪੀ.ਐੱਸ. ਖਾਤੇ ਜਲਦ ਖੋਲ੍ਹਣ ਦੀ ਮੰਗ ਕੀਤੀ ਗਈ।ਯੂਨੀਅਨ ਆਗੂ ਸੰਨੀ ਸੇਠੀ ਨੇ ਕਿਹਾ ਕਿ ਖਾਤੇ ਨਾ ਖੁੱਲ੍ਹਣ ਕਾਰਨ ਮੁਲਾਜ਼ਮਾਂ ਨੂੰ ਤਨਖਾਹ, ਪੀ.ਐੱਫ., ਪੈਨਸ਼ਨ ਅਤੇ ਹੋਰ ਲਾਭਾਂ ਸਬੰਧੀ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ 2004 ਅਤੇ 2009 ਬੈਚ ਦੇ ਕਈ ਮੁਲਾਜ਼ਮਾਂ ਦੇ ਐਨ. ਪੀ. ਐੱਸ. ਖਾਤਿਆਂ ਵਿੱਚ ਲੱਖਾਂ ਰੁਪਏ ਦੀ ਰਕਮ ਜਮ੍ਹਾਂ ਹੋ ਚੁੱਕੀ ਹੈ, ਪਰ ਕਈ ਸੇਵਾਮੁਕਤ ਅਤੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇਸ ਦਾ ਲਾਭ ਨਹੀਂ ਮਿਲ ਸਕਿਆ। ਯੂਨੀਅਨਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਥਾਨਕ ਸਰਕਾਰ ਵਿਭਾਗ ਦੇ ਹੁਕਮਾਂ ਅਨੁਸਾਰ ਐੱਚ.ਆਰ.ਐੱਮ.ਐੱਸ. ਅਤੇ ਐੱਨ.ਪੀ.ਐੱਸ. ਖਾਤੇ ਤੁਰੰਤ ਖੋਲ੍ਹੇ ਜਾਣ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ’ਤੇ ਜਲਦ ਕਾਰਵਾਈ ਨਾ ਹੋਈ ਤਾਂ ਸਾਂਝੀਆਂ ਯੂਨੀਅਨਾਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਮੀਟਿੰਗ ਵਿਚ ਵੱਖ-ਵੱਖ ਨਿਗਮ ਯੂਨੀਅਨਾਂ ਦੇ ਆਗੂ ਅਤੇ ਅਹੁਦੇਦਾਰ ਹਾਜ਼ਰ ਸਨ ਜਿਨ੍ਹਾ ਵਿਚ ਪਵਨ ਬਾਬਾ, ਸ਼ਾਮ ਲਾਲ ਗਿੱਲ, ਮੁਨੀਸ਼ ਬਾਬਾ, ਅਨਿਲ ਸਭਰਵਾਲ, ਅਨੂਪ ਗਿੱਲ, ਨਿੰਮਾਂ, ਕਰਨ ਥਾਪਰ ਤੇ ਹੋਰ ਵੀ ਸ਼ਾਮਿਲ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਨਿਰਮਲ ਕੁਟੀਆ ਜੌਹਲਾਂ ਵਿਖੇ ਅੱਜ ਪਹੁੰਚਣ ’ਤੇ ਸੰਗਤਾਂ ਕਰਨਗੀਆਂ ਸਵਾਗਤ ਅਗਲੀ ਖ਼ਬਰ ਮੰਦਰ ਤੋਂ ਇਕ ਕਿੱਲੋਮੀਟਰ ਦੇ ਘੇਰੇ ’ਚ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ
Ad Position 24