ਗੁਰਦੁਆਰਾ ਸੈਂਟਰਲ ਟਾਊਨ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਮੌਕੇ ਕਰਵਾਏ ਵਿਸ਼ੇਸ਼ ਸਮਾਗਮ
ਜਲੰਧਰ, 18 ਸਤੰਬਰ (ਐੱਮ. ਐੱਸ.
ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ, ਜਲੰਧਰ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦੀ ਅਰੰਭਤਾ ਮੌਕੇ ਸਵੇਰੇ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਨ੍ਹਾਂ ਦੌਰਾਨ ਭਾਈ ਗੁਰਪਿੰਦਰ ਸਿੰਘ (ਦਮਦਮੀ ਟਕਸਾਲ) ਦੇ ਜੱਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਭਾਈ ਸ਼ਨਬੀਰ ਸਿੰਘ ਦੇ ਜੱਥੇ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਅਤੇ ਗਿਆਨੀ ਮਨਜੀਤ ਸਿੰਘ ‘ਸੇਵਕ’ ਨੇ ਸੰਗਤ ਨਾਲ ਅੱਸੂ ਮਹੀਨੇ ਦੀ ਵਿਚਾਰ ਸਾਂਝੀ ਕੀਤੀ। ਪ੍ਰਧਾਨ ਚਰਨਜੀਤ ਸਿੰਘ ਅਤੇ ਸਕੱਤਰ ਪਰਮਿੰਦਰ ਸਿੰਘ ਡਿੰਪੀ ਨੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਜਤਿੰਦਰ ਸਿੰਘ ਖ਼ਾਲਸਾ, ਬਲਜੀਤ ਸਿੰਘ ਸੇਠੀ, ਗੁਰਮਿੰਦਰ ਸਿੰਘ ਗੋਮਾ, ਰਜਿੰਦਰ ਸਿੰਘ ਬੇਦੀ, ਸਰਦੂਲ ਸਿੰਘ ਕਾਨ੍ਹਪੁਰੀ, ਦਵਿੰਦਰ ਸਿੰਘ, ਰਵਿੰਦਰ ਸਿੰਘ ਰੀਹਲ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਮਨਵਿੰਦਰ ਸਿੰਘ ਸਹਿਗਲ, ਅਮਰਜੀਤ ਸਿੰਘ ਬੰਟੀ ਅਤੇ ਹੋਰ ਹਾਜ਼ਰ ਸਨ।