20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

112 ’ਤੇ ਸੂਚਨਾ ਦੇ ਬਾਵਜੂਦ ਨਹੀਂ ਹੋਈ ਗਸ਼ਤ, ਘੰਟੇ ਬਾਅਦ ਰਾਓਵਾਲੀ ’ਚ ਡਕੈਤੀ

ਮਕਸੂਦਾਂ, 19 ਸਤੰਬਰ (ਸੌਰਵ ਮਹਿਤਾ)-ਰਾਓਵਾਲੀ ਵਿੱਚ ਇਕੱਲੀ ਬਜ਼ੁਰਗ ਔਰਤ ਦੇ ਘਰ ਹੋਈ ਲੱਖਾਂ ਰੁਪਏ ਦੀ ਡਕੈਤੀ ਨੇ ਜਲੰਧਰ ਦਿਹਾਤੀ ਪੁਲਿਸ ਦੀ ਕਾਰਗੁਜ਼ਾਰੀ ’ਤੇ ਇੱਕ ਵਾਰ ਫਿਰ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਮਾਮਲਾ ਇਸ ਲਈ ਹੋਰ ਗੰਭੀਰ ਬਣ ਗਿਆ ਹੈ ਕਿਉਂਕਿ ਡਕੈਤੀ ਤੋਂ ਕਰੀਬ ਇੱਕ ਘੰਟਾ ਪਹਿਲਾਂ ਹੀ ਨੇੜੇ ਸਾਬਣ ਫੈਕਟਰੀ ਦੇ ਮਾਲਕ ਦੀ ਕੋਠੀ ਵਿੱਚ ਸੱਤ ਹਥਿਆਰਬੰਦ ਵਿਅਕਤੀਆਂ ਵਲੋਂ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਇਸ ਦੀ ਸੂਚਨਾ 112 ਰਾਹੀਂ ਪੁਲਿਸ ਨੂੰ ਦਿੱਤੀ ਜਾ ਚੁੱਕੀ ਸੀ।

Ad Position 21
No active advertisement
ਸੀਸੀਟੀਵੀ ’ਚ ਕੈਦ ਹਥਿਆਰਬੰਦ ਲੁਟੇਰੇ—ਪਹਿਲੀ ਘਟਨਾ ਤੋਂ ਬਾਅਦ ਵੀ ਇਲਾਕੇ ’ਚ ਘੁੰਮਦੇ ਰਹੇ, ਬਾਅਦ ’ਚ ਰਾਓਵਾਲੀ ’ਚ ਵੱਡੀ ਡਕੈਤੀ ਨੂੰ ਦਿੱਤਾ ਅੰਜਾਮ। 20-09-2026
ਮਕਸੂਦਾਂ, 19 ਸਤੰਬਰ (ਸੌਰਵ ਮਹਿਤਾ)-ਰਾਓਵਾਲੀ ਵਿੱਚ ਇਕੱਲੀ ਬਜ਼ੁਰਗ ਔਰਤ ਦੇ ਘਰ ਹੋਈ ਲੱਖਾਂ ਰੁਪਏ ਦੀ ਡਕੈਤੀ ਨੇ ਜਲੰਧਰ ਦਿਹਾਤੀ ਪੁਲਿਸ ਦੀ ਕਾਰਗੁਜ਼ਾਰੀ ’ਤੇ ਇੱਕ ਵਾਰ ਫਿਰ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਮਾਮਲਾ ਇਸ ਲਈ ਹੋਰ ਗੰਭੀਰ ਬਣ ਗਿਆ ਹੈ ਕਿਉਂਕਿ ਡਕੈਤੀ ਤੋਂ ਕਰੀਬ ਇੱਕ ਘੰਟਾ ਪਹਿਲਾਂ ਹੀ ਨੇੜੇ ਸਾਬਣ ਫੈਕਟਰੀ ਦੇ ਮਾਲਕ ਦੀ ਕੋਠੀ ਵਿੱਚ ਸੱਤ ਹਥਿਆਰਬੰਦ ਵਿਅਕਤੀਆਂ ਵਲੋਂ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਇਸ ਦੀ ਸੂਚਨਾ 112 ਰਾਹੀਂ ਪੁਲਿਸ ਨੂੰ ਦਿੱਤੀ ਜਾ ਚੁੱਕੀ ਸੀ। ਪੁਲਿਸ ਮੌਕੇ ’ਤੇ ਪਹੁੰਚੀ ਵੀ, ਪਰ ਸਾਬਣ ਫੈਕਟਰੀ ਦੇ ਮਾਲਕ ਸੁਰਿੰਦਰਜੀਤ ਸਿੰਘ ਅਨੁਸਾਰ ਇਸ ਤੋਂ ਬਾਅਦ ਇਲਾਕੇ ਵਿੱਚ ਨਾ ਤਾਂ ਕੋਈ ਖਾਸ ਗਸ਼ਤ ਕੀਤੀ ਗਈ ਅਤੇ ਨਾ ਹੀ ਲੁਟੇਰਿਆਂ ਦੀ ਭਾਲ ਲਈ ਕੋਈ ਕਾਰਵਾਈ ਉਨ੍ਹਾਂ ਨੂੰ ਨਜ਼ਰ ਆਈ। ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਪਹਿਲੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਅੱਗੇ ਕੀ ਕੀਤਾ? ਕੀ ਉਨ੍ਹਾਂ ਨੇ ਆਲੇ-ਦੁਆਲੇ ਦੇ ਪਿੰਡਾਂ ਨੂੰ ਅਲਰਟ ਕੀਤਾ? ਕੀ ਰਸਤਿਆਂ ’ਤੇ ਨਾਕਾਬੰਦੀ ਕੀਤੀ ਗਈ? ਕੀ ਸੰਭਾਵਿਤ ਫਰਾਰ ਰੂਟਾਂ ’ਤੇ ਗਸ਼ਤ ਕੀਤੀ ਗਈ? ਜਾਂ ਸਿਰਫ਼ ਘਟਨਾ ਦਾ ਜਾਇਜ਼ਾ ਲੈ ਕੇ ਮਾਮਲਾ ਉੱਥੇ ਹੀ ਛੱਡ ਦਿੱਤਾ ਗਿਆ? ਇਹ ਸਾਰੇ ਸਵਾਲ ਹੁਣ ਪੁਲਿਸ ਦੀ ਅੰਦਰੂਨੀ ਜਾਂਚ ’ਚ ਵੀ ਮਹੱਤਵਪੂਰਨ ਹੋਣੇ ਚਾਹੀਦੇ ਹਨ। ਸੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਲੇਬਰ ਵਲੋਂ ਸੱਤ ਹਥਿਆਰਬੰਦ ਵਿਅਕਤੀਆਂ ਨੂੰ ਦੇਖ ਕੇ ਰੌਲਾ ਪਾਉਣ ਤੋਂ ਬਾਅਦ ਉਹ ਫਰਾਰ ਹੋ ਗਏ ਸਨ । ਉਨ੍ਹਾਂ ਵਲੋਂ ਤੁਰੰਤ 112 ’ਤੇ ਫੋਨ ਕੀਤਾ ਗਿਆ। ਪੁਲਿਸ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਲਾਗ-ਡਾਟ ਤਾਂ ਨਹੀਂ। ਸੁਰਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਤਾਂ ਇਸ ਤੋਂ ਬਾਅਦ ਕੋਈ ਖਾਸ ਗਸ਼ਤ ਨਹੀਂ ਕੀਤੀ ਗਈ। ਉਨ੍ਹਾਂ ਮੁਤਾਬਕ ਪੁਲਿਸ ਵਲੋਂ ਸਵੇਰੇ ਸ਼ਿਕਾਇਤ ਦੇਣ ਅਤੇ ਧਿਆਨ ਰੱਖਣ ਲਈ ਕਿਹਾ ਗਿਆ। ਪਰ ਇਸ ਘਟਨਾ ਤੋਂ ਕਰੀਬ ਇੱਕ ਘੰਟੇ ਬਾਅਦ ਹੀ ਰਾਓਵਾਲੀ ਵਿੱਚ ਸੱਤ ਹਥਿਆਰਬੰਦ ਵਿਅਕਤੀਆਂ ਨੇ ਇਕੱਲੀ ਬਜ਼ੁਰਗ ਔਰਤ ਦੇ ਘਰ ਨੂੰ ਨਿਸ਼ਾਨਾ ਬਣਾ ਦਿੱਤਾ। ਲੁਟੇਰੇ ਕੰਧਾਂ ਟੱਪ ਕੇ ਘਰ ’ਚ ਦਾਖ਼ਲ ਹੋਏ, ਅਲਮਾਰੀਆਂ ਖੋਲ੍ਹੀਆਂ ਅਤੇ ਘਰ ਦੀ ਪੂਰੀ ਤਲਾਸ਼ੀ ਲਈ। ਪਰਿਵਾਰ ਅਨੁਸਾਰ ਕਰੀਬ 20 ਤੋਂ 25 ਤੋਲੇ ਸੋਨਾ, 5 ਤੋਂ 6 ਲੱਖ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਮੁਲਜ਼ਮ ਫਰਾਰ ਹੋ ਗਏ। ਬਜ਼ੁਰਗ ਔਰਤ ਦੀ ਹਾਲਤ ਸਵੇਰੇ ਠੀਕ ਨਹੀਂ ਸੀ ਅਤੇ ਪਰਿਵਾਰ ਵੱਲੋਂ ਉਸ ਨੂੰ ਬੇਹੋਸ਼ ਕੀਤੇ ਜਾਣ ਦਾ ਸ਼ੱਕ ਜਤਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਹੁਣ ਪੁਲਿਸ ਲਈ ਸਿਰਫ਼ ਲੁਟੇਰਿਆਂ ਨੂੰ ਫੜਨਾ ਹੀ ਚੁਣੌਤੀ ਨਹੀਂ ਹੈ, ਸਗੋਂ ਪਹਿਲੀ ਘਟਨਾ ਤੋਂ ਬਾਅਦ ਦੀ ਆਪਣੀ ਕਾਰਵਾਈ ਦਾ ਜਵਾਬ ਦੇਣਾ ਵੀ ਜ਼ਰੂਰੀ ਹੋ ਗਿਆ ਹੈ। ਅੱਜ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀਐਸਪੀ ਕਰਤਾਰਪੁਰ ਨਰਿੰਦਰ ਸਿੰਘ ਔਜਲਾ, ਡੀਐਸਪੀ ਡੀ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਟੀਮਾਂ ਸਮੇਤ ਮੌਕੇ ’ਤੇ ਪਹੁੰਚੇ। ਡੋਗ ਸਕੁਐਡ ਅਤੇ ਫੋਰੈਂਸਿਕ ਟੀਮਾਂ ਨੇ ਵੀ ਜਾਂਚ ਕੀਤੀ। ਵਾਰਦਾਤ ਨਾਲ ਸਬੰਧਤ ਸੰਭਾਵਿਤ ਸੁਰਾਗ ਇਕੱਠੇ ਕੀਤੇ ਗਏ ਅਤੇ ਇਲਾਕੇ ਦਾ ਡੰਪ ਡਾਟਾ ਵੀ ਚੁਕਵਾਇਆ ਗਿਆ। ਪੁਲਿਸ ਵਲੋਂ ਮੁਲਜ਼ਮਾਂ ਦੇ ਸੰਭਾਵਿਤ ਆਉਣ-ਜਾਣ ਵਾਲੇ ਰਸਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ 2 ਦਿਨ ਬੀਤਣ ਦੇ ਬਾਵਜੂਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣਾ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਉਲੰਪੀਅਨ ਮੋਹਿੰਦਰ ਸਿੰਘ ਮੁਨਸ਼ੀ ਦੀ 49ਵੀਂ ਬਰਸੀ ਮੌਕੇ ਹਾਕੀ ਮੈਚ ਕਰਵਾਇਆ ਅਗਲੀ ਖ਼ਬਰ ਭਗਵਾਨ ਸ੍ਰੀਚੰਦ੍ਰ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਉਦਾਸੀਨ ਆਸ਼ਰਮ ਗੋਪਾਲ ਨਗਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅੱਜ
Ad Position 24