20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

70 ਵੀਂਆਂ ਪੰਜਾਬ ਸਕੂਲ ਖੇਡਾਂ ’ਚ ਜਲੰਧਰ ਬਾਕਸਿੰਗ ਸੈਂਟਰ ਬਣਿਆ ਓਵਰਆਲ ਚੈਂਪੀਅਨ

ਜਲੰਧਰ, 19 ਸਤੰਬਰ (ਡਾ. ਜਤਿੰਦਰ ਸਾਬੀ)-70ਵੀਆਂ ਪੰਜਾਬ ਸਕੂਲ ਰਾਜ ਖੇਡਾਂ (ਮੁੱਕੇਬਾਜ਼ੀ) ਜੋ ਪਟਿਆਲਾ ਦੇ ਮਲਟੀਪਰਪਸ ਸਕੂਲ ਵਿਖੇ 14 ਤੋਂ 18 ਸਤੰਬਰ 2026 ਤੱਕ ਕਰਵਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 20-09-2026
ਜਲੰਧਰ, 19 ਸਤੰਬਰ (ਡਾ. ਜਤਿੰਦਰ ਸਾਬੀ)-70ਵੀਆਂ ਪੰਜਾਬ ਸਕੂਲ ਰਾਜ ਖੇਡਾਂ (ਮੁੱਕੇਬਾਜ਼ੀ) ਜੋ ਪਟਿਆਲਾ ਦੇ ਮਲਟੀਪਰਪਸ ਸਕੂਲ ਵਿਖੇ 14 ਤੋਂ 18 ਸਤੰਬਰ 2026 ਤੱਕ ਕਰਵਾਈਆਂ ਗਈਆਂ। ਇਸ ਵਿਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਜਲੰਧਰ ਦੇ ਬਾਕਸਿੰਗ ਸੈਂਟਰ ਤੇ ਸਪੋਰਟਸ ਸਕੂਲ ਦੇ ਖਿਡਾਰੀਆਂ ਨੇ ਸਮੁੱਚੇ ਰਾਜ ’ ਚੋਂ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਕੇ ਚੈਂਪੀਅਨਸ਼ਿਪ ਟਰਾਫ਼ੀ ਆਪਣੇ ਨਾਂਅ ਕੀਤੀ ਹੈ। ਕੋਚ ਅਰਿਹੰਤ ਕੁਮਾਰ ਨੇ ਦੱਸਿਆ ਕਿ ਜਲੰਧਰ ਸੈਂਟਰ ਦੇ ਮੁੱਕੇਬਾਜ਼ਾਂ ਨੇ ਵੱਖ-ਵੱਖ ਭਾਰ ਵਰਗਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 7 ਤਗਮੇ ਜਿੱਤੇ, ਜਿਨ੍ਹਾਂ ਵਿੱਚ 5 ਸੋਨ ਅਤੇ 2 ਕਾਂਸੀ ਦੇ ਤਗਮੇ ਸ਼ਾਮਿਲ ਹਨ। ਤਗਮਾ ਜੇਤੂ ਖਿਡਾਰੀਆਂ ’ਚ ਸਹਿਜਦੀਪ ਜੇਠੀ ਨੇ (50ਕਿੱਲੋ ) ਵਿਚ ਸੋਨ ਤਗਮਾ, ਅਰਮਾਨ ਸਿੰਘ, ਸੋਨ ਤਗਮਾ, ਅਰਸ਼ਦੀਪ ਸਿੰਘ (66 ਕਿੱਲੋ ਵਿਚ ) ਸੋਨ ਤਗਮਾ, ਗੁਰਸੇਵਕ ਸਿੰਘ (75 ਕਿੱਲੋ ਵਿਚ ) ਸੋਨ ਤਗਮਾ ਤੇ +80 ਕਿਲੋਗ੍ਰਾਮ ਵਿਚ ਅਰਮਾਨ ਧਾਲੀਵਾਲ, ਸੋਨ ਤਗਮਾ । ਸੂਰਜ (46 ਕਿੱਲੋ ਵਿਚ ) , ਕਾਂਸੀ ਤਗਮਾ, ਜਸਕਰਨ ਸਿੰਘ (80 ਕਿੱਲੋ ਵਿਚ ) ਕਾਂਸੀ ਤਗਮਾ ਜਿੱਤਿਆ। ਇਹ ਸਾਰੇ ਜੇਤੂ ਖਿਡਾਰੀ ਅਕਤੂਬਰ 2026 ’ਚ ਮਣੀਪੁਰ ਵਿਖੇ ਹੋਣ ਵਾਲੀਆਂ 70ਵੀਂਆਂ ਸਕੂਲ ਨੈਸ਼ਨਲ ਖੇਡਾਂ ਲਈ ਚੁਣੇ ਗਏ ਹਨ, ਜਿੱਥੇ ਇਹ ਮੁੱਕੇਬਾਜ਼ ਪੰਜਾਬ ਰਾਜ ਦੀ ਨੁਮਾਇੰਦਗੀ ਕਰਨਗੇ।
Ad Position 22
No active advertisement
ਪਿਛਲੀ ਖ਼ਬਰ 30 ਦੀ ਮਹਾਂ ਰੈਲੀ ’ਚ ਸ਼ਾਮਿਲ ਹੋਣ ਲਈ ਹਰ ਬੂਥ ’ਤੇ ਭਾਜਪਾ ਵਰਕਰ ਲੋਕਾਂ ਨੂੰ ਕਰਨਗੇ ਜਾਗਰੂਕ—ਸਰੀਨ ਅਗਲੀ ਖ਼ਬਰ ਉਲੰਪੀਅਨ ਮੋਹਿੰਦਰ ਸਿੰਘ ਮੁਨਸ਼ੀ ਦੀ 49ਵੀਂ ਬਰਸੀ ਮੌਕੇ ਹਾਕੀ ਮੈਚ ਕਰਵਾਇਆ
Ad Position 24