20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਰਤਨ ਨਗਰ ’ਚ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਨਾਲ ਪੁਲਿਸ ਨੂੰ ਪਈਆਂ ਭਾਜੜਾਂ

ਮਕਸੂਦਾਂ, 19 ਸਤੰਬਰ (ਸੌਰਵ ਮਹਿਤਾ)-ਗੁਲਾਬ ਦੇਵੀ ਰੋਡ ਸਥਿਤ ਰਤਨ ਨਗਰ ’ਚ ਸ਼ੁੱਕਰਵਾਰ ਨੂੰ ਸਕੂਲ ਤੋਂ ਘਰ ਪਰਤ ਰਹੇ ਇੱਕ ਬੱਚੇ ਦੇ ਕਥਿਤ ਤੌਰ ’ਤੇ ਅਗਵਾ ਹੋਣ ਦੀ ਸੂਚਨਾ ਨੇ ਪੁਲਿਸ ਅਤੇ ਇਲਾਕਾ ਵਾਸੀਆਂ ’ਚ ਹੜਕੰਪ ਮਚਾ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਲਾਕੇ ਦੇ ਸੀ.

Ad Position 21
No active advertisement
ਅਜੀਤ ਡੈਸਕ 20-09-2026
ਮਕਸੂਦਾਂ, 19 ਸਤੰਬਰ (ਸੌਰਵ ਮਹਿਤਾ)-ਗੁਲਾਬ ਦੇਵੀ ਰੋਡ ਸਥਿਤ ਰਤਨ ਨਗਰ ’ਚ ਸ਼ੁੱਕਰਵਾਰ ਨੂੰ ਸਕੂਲ ਤੋਂ ਘਰ ਪਰਤ ਰਹੇ ਇੱਕ ਬੱਚੇ ਦੇ ਕਥਿਤ ਤੌਰ ’ਤੇ ਅਗਵਾ ਹੋਣ ਦੀ ਸੂਚਨਾ ਨੇ ਪੁਲਿਸ ਅਤੇ ਇਲਾਕਾ ਵਾਸੀਆਂ ’ਚ ਹੜਕੰਪ ਮਚਾ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਦੇ ਨਾਲ-ਨਾਲ ਬੱਚੇ ਦੀ ਭਾਲ ਲਈ ਹੋਰ ਤਕਨੀਕੀ ਜਾਂਚ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਹਾਲਾਂਕਿ ਕੁਝ ਘੰਟਿਆਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਗਈ ਅਤੇ ਪਤਾ ਲੱਗਾ ਕਿ ਬੱਚਾ ਸੁਰੱਖਿਅਤ ਆਪਣੇ ਘਰ ਮੌਜੂਦ ਸੀ। ਜਾਣਕਾਰੀ ਅਨੁਸਾਰ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਰਤਨ ਨਗਰ ਵਿੱਚ ਸਕੂਲ ਤੋਂ ਘਰ ਵੱਲ ਜਾ ਰਹੇ ਬੱਚੇ ਨੂੰ ਪਲਸਰ ਮੋਟਰਸਾਈਕਲ ਸਵਾਰ ਕੁਝ ਨੌਜਵਾਨ ਆਪਣੇ ਨਾਲ ਲੈ ਗਏ ਹਨ। ਮਾਮਲੇ ਦੀ ਸੂਚਨਾ ਮਿਲਦੇ ਹੀ ਏ.ਸੀ.ਪੀ. ਹੈੱਡਕੁਆਰਟਰ ਕਮ ਏ.ਸੀ.ਪੀ. ਨਾਰਥ ਕਰਨੈਲ ਸਿੰਘ ਅਤੇ ਥਾਣਾ ਨੰਬਰ-1 ਦੇ ਇੰਚਾਰਜ ਰਾਕੇਸ਼ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ ਤਾਂ ਇੱਕ ਬੱਚਾ ਇਕੱਲਾ ਜਾਂਦਾ ਦਿਖਾਈ ਦਿੱਤਾ। ਇਸੇ ਦੌਰਾਨ ਉਸ ਦੇ ਨੇੜਿਓਂ ਇੱਕ ਐਕਟਿਵਾ ਸਵਾਰ ਵਿਅਕਤੀ ਲੰਘਦਾ ਅਤੇ ਅੱਗੇ ਜਾ ਕੇ ਮੂੰਹ ’ਤੇ ਰੁਮਾਲ ਬੰਨ੍ਹਦਾ ਵੀ ਨਜ਼ਰ ਆਇਆ, ਜਿਸ ਕਾਰਨ ਸ਼ੱਕ ਹੋਰ ਗਹਿਰਾ ਗਿਆ। ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਵਧੀ ਤਾਂ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਵਲੋਂ ਰਤਨ ਨਗਰ ’ਚ ਸਥਿਤ ਤਿੰਨ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਸੰਪਰਕ ਕਰਕੇ ਬੱਚਿਆਂ ਦੀ ਘਰ ਵਾਪਸੀ ਬਾਰੇ ਜਾਣਕਾਰੀ ਲੈਣ ਲਈ ਕਿਹਾ ਗਿਆ। ਸਕੂਲਾਂ ਵਲੋਂ ਕਿਸੇ ਬੱਚੇ ਦੇ ਲਾਪਤਾ ਹੋਣ ਦੀ ਪੁਸ਼ਟੀ ਨਾ ਹੋਣ ਦੇ ਬਾਵਜੂਦ ਮਾਮਲੇ ਨੂੰ ਲੈ ਕੇ ਲੋਕਾਂ ’ਚ ਚਿੰਤਾ ਬਣੀ ਰਹੀ। ਦੂਜੇ ਪਾਸੇ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਜਾਂਚ ਨੂੰ ਹੋਰ ਅੱਗੇ ਵਧਾਉਂਦਿਆਂ ਡੰਪ ਡਾਟਾ ਦੀ ਮਦਦ ਲੈਣ ਦੀ ਤਿਆਰੀ ਕਰ ਲਈ ਸੀ। ਇਸੇ ਦੌਰਾਨ ਕਿਸੇ ਵਿਅਕਤੀ ਨੇ ਬੱਚੇ ਨੂੰ ਪਛਾਣ ਲਿਆ ਅਤੇ ਉਸ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਸੰਪਰਕ ਕੀਤਾ। ਉਥੇ ਪਤਾ ਲੱਗਾ ਕਿ ਬੱਚਾ ਬਿਲਕੁਲ ਠੀਕ-ਠਾਕ ਆਪਣੇ ਘਰ ਪਹੁੰਚ ਚੁੱਕਾ ਸੀ। ਇਸ ਤੋਂ ਬਾਅਦ ਪੁਲਿਸ ਨੇ ਵੀ ਰਾਹਤ ਦਾ ਸਾਹ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜਿਸ ਪਲਸਰ ਸਵਾਰ ਨੂੰ ਕਿਡਨੈਪਰ ਸਮਝਿਆ ਗਿਆ ਸੀ, ਉਹ ਬੱਚੇ ਦਾ ਮਾਮਾ ਸੀ। ਬੱਚੇ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਰਸਤੇ ’ਚ ਮਾਮਾ ਬੱਚੇ ਨੂੰ ਮਿਲ ਗਿਆ ਸੀ ਅਤੇ ਉਹ ਉਸ ਨੂੰ ਘਰ ਛੱਡ ਕੇ ਵਾਪਸ ਚਲਾ ਗਿਆ। ਮਾਮੇ ਦੇ ਨਾਲ ਮੌਜੂਦ ਉਸ ਦੇ ਦੋਸਤਾਂ ਨੂੰ ਕਿਸੇ ਬੱਚੇ ਨੇ ਗਲਤਫਹਿਮੀ ਕਾਰਨ ਕਿਡਨੈਪਰ ਸਮਝ ਲਿਆ। ਏ.ਸੀ.ਪੀ. ਕਰਨੈਲ ਸਿੰਘ ਨੇ ਸਪੱਸ਼ਟ ਕੀਤਾ ਕਿ ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਦੇ ਅਗਵਾ ਹੋਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਪੁਸ਼ਟੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਜਾਂ ਅਫਵਾਹ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਅਗਲੀ ਖ਼ਬਰ ਝੱਲੀ ਗੋਤ ਜਠੇਰਿਆਂ ਦਾ ਮੇਲਾ 26 ਨੂੰ
Ad Position 24