20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੰਜਾਬ ਸਰਕਾਰ ਝੋਨੇ ਦੀ ਖ਼ਰੀਦ ਸ਼ੁਰੂ ਕਰ ਕੇ ਕਿਸਾਨਾਂ ਦੀ ਲੁੱਟ ਨੂੰ ਤਰੁੰਤ ਰੋਕੇ-ਕਿਸਾਨ ਯੂਨੀਅਨ

ਕਰਤਾਰਪੁਰ,19 ਸਤੰਬਰ (ਭਜਨ ਸਿੰਘ)-ਪੰਜਾਬ ਸਰਕਾਰ ਮੰਡੀਆਂ ਵਿੱਚ ਆ ਰਹੀ ਝੋਨੇ ਦੀ ਫ਼ਸਲ ਦੀ ਖ਼ਰੀਦ ਤੁਰੰਤ ਚਾਲੂ ਕਰੇ ਤਾਂ ਜੋ ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਜਸਵੀਰ ਸਿੰਘ ਲਿਟਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ, ਸਰਬਜੀਤ ਸਿੰਘ ਧੀਰਪੁਰ ਸਕੱਤਰ ਜਨਰਲ, ਚਰਨਜੀਤ ਸਿੰਘ ਕਾਲਾ ਖੇੜਾ ਸੀ.

Ad Position 21
No active advertisement
ਜਸਬੀਰ ਸਿੰਘ ਲਿੱਟਾਂ , ਬਹਾਦਰ ਸਿੰਘ, ਚਰਨਜੀਤ ਸਿੰਘ ਕਾਲਾ ਖੇੜਾ 20-09-2026
ਕਰਤਾਰਪੁਰ,19 ਸਤੰਬਰ (ਭਜਨ ਸਿੰਘ)-ਪੰਜਾਬ ਸਰਕਾਰ ਮੰਡੀਆਂ ਵਿੱਚ ਆ ਰਹੀ ਝੋਨੇ ਦੀ ਫ਼ਸਲ ਦੀ ਖ਼ਰੀਦ ਤੁਰੰਤ ਚਾਲੂ ਕਰੇ ਤਾਂ ਜੋ ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਜਸਵੀਰ ਸਿੰਘ ਲਿਟਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ, ਸਰਬਜੀਤ ਸਿੰਘ ਧੀਰਪੁਰ ਸਕੱਤਰ ਜਨਰਲ, ਚਰਨਜੀਤ ਸਿੰਘ ਕਾਲਾ ਖੇੜਾ ਸੀ. ਮੀਤ ਪ੍ਰਧਾਨ ਅਤੇ ਸਤਿੰਦਰ ਸਿੰਘ ਮੱਲੀਆਂ ਮੁੱਖ ਬੁਲਾਰਾ ਨੇ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਚਾਲੂ ਸਾਲ ਝੋਨੇ ਦੀ ਲਵਾਈ 10 ਦਿਨ ਪਹਿਲਾਂ ਨੀਅਤ ਕਰ ਦਿੱਤੀ ਗਈ ਸੀ, ਜਿਸ ਕਾਰਨ ਘੱਟ ਸਮੇਂ ਦੀਆਂ ਕਿਸਮਾਂ ਜਿਵੇਂ ਪੀ ਆਰ 126 ਆਦਿ ਪੱਕ ਕੇ ਤਿਆਰ ਹਨ। ਕਾਫ਼ੀ ਦਿਨਾਂ ਤੋਂ ਮੰਡੀਆਂ ’ਚ ਝੋਨੇ ਦੀ ਵੱਡੀ ਆਮਦ ਆ ਰਹੀ ਹੈ ਪਰ ਸਰਕਾਰ ਵਲੋਂ ਨਾ ਤਾਂ ਖਰੀਦ ਦੇ ਪ੍ਰਬੰਧ ਹਨ ਅਤੇ ਨਾ ਹੀ ਮੰਡੀਆਂ ’ਚ ਕੋਈ ਪ੍ਰਬੰਧ ਹੈ ਜਿਸ ਕਾਰਨ ਆੜ੍ਹਤੀਆਂ ਤੇ ਸੈਲਰ ਮਾਲਕਾਂ ਵਲੋਂ ਕਿਸਾਨਾਂ ਦੀ ਫ਼ਸਲ ਨੂੰ 100-200 ਰੁਪਏ ਪ੍ਰਤੀ ਕੁਇੰਟਲ ਕੱਟ ਲਗਾ ਕੇ ਖਰੀਦਿਆ ਜਾ ਰਿਹਾ ਜਿਸ ਨਾਲ ਕਿਸਾਨ ਦੀ ਕਿਰਤ ਰੁਲ ਰਹੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਬਹੁਤੇ ਕਿਸਾਨ ਜੋ ਕਿ ਆਲੂ ਸਬਜ਼ੀ ਦਾ ਕੰਮ ਕਰਦੇ ਹਨ, ਨੇ ਸਮੇਂ ਸਿਰ ਝੋਨਾ ਵੱਢ ਕੇ ਖੇਤ ਦੀ ਤਿਆਰੀ ਕਰਨੀ ਹੁੰਦੀ ਹੈ ਜਿਸ ਕਾਰਨ ਕਿਸਾਨ ਪ੍ਰੇਸ਼ਾਨੀ ਦੇ ਆਲਮ ’ਚ ਹੈ । ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸਰਕਾਰ ਨੇ ਸਰਕਾਰੀ ਖਰੀਦ ਏਜੰਸੀਆਂ ਨੂੰ ਤੁਰੰਤ ਮੰਡੀਆਂ ਵਿੱਚ ਖਰੀਦ ਕਰਨ ਲਈ ਨਾ ਆਖਿਆ ਤਾਂ ਕਿਸਾਨਾਂ ਨੂੰ ਮਜਬੂਰਨ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ ।
Ad Position 22
No active advertisement
ਪਿਛਲੀ ਖ਼ਬਰ ਨਰਿੰਦਰ ਬੀਬਾ ਯਾਦਗਾਰੀ ਮੇਲਾ ਕੁਰੀਤੀਆਂ ਨੂੰ ਦੂਰ ਕਰਨ ਦਾ ਸੱਦਾ ਦੇਵੇਗਾ- ਨਿਧੜਕ ਅਗਲੀ ਖ਼ਬਰ ਡਾ. ਕੁਲਦੀਪ ਰਾਏ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਿਲ
Ad Position 24