ਮਨਸੂਰਪੁਰ ਸਕੂਲ ਦੇ ਖਿਡਾਰੀਆਂ ਦਾ ਅਥਲੈਟਿਕ ਦੌੜਾਂ ’ਚ ਸ਼ਾਨਦਾਰ ਪ੍ਰਦਰਸ਼ਨ
ਗੁਰਾਇਆ, 19 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ, ਸਿੱਖਿਆ ਵਿਭਾਗ ਦੇ ਜ਼ੋਨ 09 ਗੁਰਾਇਆ ਦੇ 70ਵੇਂ ਜ਼ੋਨ ਪੱਧਰੀ ਅਥਲੈਟਿਕ ਮੁਕਾਬਲੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਵਿਖੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ (ਜਲੰਧਰ) ਦੇ ਖਿਡਾਰੀਆਂ ਨੇ ਸ਼ਾਨਦਾਰ ਮੱਲਾਂ ਮਾਰੀਆਂ ਹਨ।
ਗੁਰਾਇਆ, 19 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ, ਸਿੱਖਿਆ ਵਿਭਾਗ ਦੇ ਜ਼ੋਨ 09 ਗੁਰਾਇਆ ਦੇ 70ਵੇਂ ਜ਼ੋਨ ਪੱਧਰੀ ਅਥਲੈਟਿਕ ਮੁਕਾਬਲੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਵਿਖੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ (ਜਲੰਧਰ) ਦੇ ਖਿਡਾਰੀਆਂ ਨੇ ਸ਼ਾਨਦਾਰ ਮੱਲਾਂ ਮਾਰੀਆਂ ਹਨ। ਜਿਸ ਦੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਸ੍ਰੀ ਅਵਤਾਰ ਲਾਲ ਮਹਿਸਮਪੁਰ (ਲੈਕਚਰਾਰ ਹਿਸਟਰੀ) ਨੇ ਦੱਸਿਆ ਕਿ ਸਕੂਲ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਪ੍ਰਾਪਤੀਆਂ ਕਰ ਰਿਹਾ ਹੈ। ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਕੁੱਲ 21 ਮੈਡਲ ਜਿੱਤ ਕੇ ਇਲਾਕੇ ਲਈ ਮਾਣ ਖੱਟਿਆ । ਗੋਲਡ ਮੈਡਲ ਪ੍ਰਾਪਤ ਕਰਨ ਵਾਲਿਆਂ ਵਿੱਚ ਦਵਿੰਦਰ ਸਿੰਘ 400 ਮੀਟਰ, ਮਨਜੋਤ ਸਿੰਘ 200 ਮੀਟਰ, ਮਲਪ੍ਰੀਤ ਕੁਮਾਰ 600 ਮੀਟਰ ਅਤੇ 400 ਮੀਟਰ, ਅਰਜੁਨ ਕੁਮਾਰ ਸ਼ਾਹ 1500 ਮੀਟਰ ਅਤੇ 800 ਮੀਟਰ, ਸ਼ਗੁਨਪ੍ਰੀਤ ਕੌਰ 1500 ਮੀਟਰ, ਅੰਜਲੀ 200 ਮੀਟਰ ਸ਼ਾਮਲ ਹਨ। ਸਿਲਵਰ ਮੈਡਲ ਪ੍ਰਾਪਤ ਕਰਨ ਵਾਲਿਆਂ ਵਿੱਚ ਗੈਰੀ ਧੀਰ 600 ਮੀਟਰ, ਦਵਿੰਦਰ ਸਿੰਘ 100 ਮੀਟਰ, ਯਸ਼ਰਾਜ 400 ਮੀਟਰ ਅਤੇ 1500 ਮੀਟਰ, ਸ਼ਗੁਨਪ੍ਰੀਤ ਕੌਰ ਲੋਂਗ ਜੰਪ, ਦੀਆ 1500 ਮੀਟਰ, ਪਰਮਿੰਦਰ ਕੌਰ ਲੌਂਗ ਜੰਪ ਅਤੇ ਬਰੋਨਜ਼ ਮੈਡਲ ਪ੍ਰਾਪਤ ਕਰਨ ਵਾਲਿਆਂ ਵਿੱਚ ਗੈਰੀ ਧੀਰ 100 ਮੀਟਰ ਰਮਨਦੀਪ ਵਰਦੀ 1500 ਮੀਟਰ ਅਤੇ 800 ਮੀਟਰ, ਸੁਖਜੋਤ ਸਿੰਘ ਹੈਮਰ ਥਰੋਅ, ਮਾਹਿਲ ਕੁਮਾਰੀ ਲੌਂਗ ਜੰਪ ਅਤੇ 100 ਮੀਟਰ ਨਾਮ ਸ਼ਾਮਿਲ ਹਨ। ਸਕੂਲ ਮੁਖੀ ਨੇ ਖਿਡਾਰੀਆਂ, ਉਹਨਾਂ ਦੇ ਮਾਪਿਆਂ ਅਤੇ ਕੋਚ ਸ਼੍ਰੀਮਤੀ ਪਲਵਿੰਦਰ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਖਿਡਾਰੀ ਹੋਰ ਉਤਸ਼ਾਹ ਨਾਲ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ ।