23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਆਬਕਾਰੀ ਵਿਭਾਗ ਵਲੋਂ ਕਈ ਥਾਵਾਂ ’ਤੇ ਛਾਪੇਮਾਰੀ

ਜਲੰਧਰ, 22 ਸਤੰਬਰ (ਸ਼ਿਵ)- ਆਬਕਾਰੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਆਬਕਾਰੀ ਵਿਭਾਗ ਵਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਸੀਨੀਅਰ ਅਫ਼ਸਰਾਂ ਵਲੋਂ ਮੀਟਿੰਗ ਦੌਰਾਨ ਦਿੱਤੀਆਂ ਹਦਾਇਤਾਂ ਦੇ ਤਹਿਤ ਆਬਕਾਰੀ ਵਿਭਾਗ ਦੀ ਟੀਮ ਨੇ ਸਹਾਇਕ ਕਮਿਸ਼ਨਰ (ਐਕਸਾਈਜ਼) ਜਲੰਧਰ ਪੱਛਮੀ ਡਾ.

Ad Position 21
No active advertisement
ਅਜੀਤ ਡੈਸਕ 23-09-2026
ਜਲੰਧਰ, 22 ਸਤੰਬਰ (ਸ਼ਿਵ)- ਆਬਕਾਰੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਆਬਕਾਰੀ ਵਿਭਾਗ ਵਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਸੀਨੀਅਰ ਅਫ਼ਸਰਾਂ ਵਲੋਂ ਮੀਟਿੰਗ ਦੌਰਾਨ ਦਿੱਤੀਆਂ ਹਦਾਇਤਾਂ ਦੇ ਤਹਿਤ ਆਬਕਾਰੀ ਵਿਭਾਗ ਦੀ ਟੀਮ ਨੇ ਸਹਾਇਕ ਕਮਿਸ਼ਨਰ (ਐਕਸਾਈਜ਼) ਜਲੰਧਰ ਪੱਛਮੀ ਡਾ. ਹਰਸਿਮਰਤ ਕੌਰ ਗਰੇਵਾਲ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਬਾਰਾਂ ਦੀ ਜਾਂਚ ਕੀਤੀ। ਟੀਮ ’ਚ ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ, ਸੁਮੰਤ ਮਾਹੀ, ਇੰਦਰਬੀਰ ਸਿੰਘ ਅਤੇ ਆਬਕਾਰੀ ਪੁਲਿਸ ਸਟਾਫ਼ ਸ਼ਾਮਿਲ ਸੀ। ਜਾਂਚ ਦੌਰਾਨ ਮੈਸਰਜ਼ ਜੇ.ਪੀ. ਹਾਸਪਿਟੈਲਿਟੀ ਦਾ ਸਟਾਕ ਰਜਿਸਟਰ ਅਧੂਰਾ ਮਿਲਿਆ। ਇਸ ਤੋਂ ਇਲਾਵਾ ਨਾਜਾਇਜ਼ ਹੋਲੋਗ੍ਰਾਮ ਵਾਲੀਆਂ ਬੀਅਰ ਦੀਆਂ ਬੋਤਲਾਂ ਅਤੇ ਹੋਰ ਰਾਜਾਂ ਨਾਲ ਸੰਬੰਧਿਤ ਵਰਤੀਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ। ਸੰਬੰਧਤ ਵਿਅਕਤੀ ਦਾ ਬਿਆਨ ਦਰਜ ਕਰਕੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੈਸਰਜ ਬਲੈੱਸਡ ਐਂਡ ਡ੍ਰੈੱਸਡ ’ਚ ਭੌਤਿਕ ਸਟਾਕ ਦੀ ਸਟਾਕ ਰਜਿਸਟਰ ਨਾਲ ਜਾਂਚ ਕੀਤੀ ਗਈ, ਜੋ ਸਹੀ ਪਾਇਆ ਗਿਆ। ਇੱਥੇ ਪੰਜਾਬ ਤੋਂ ਬਾਹਰਲੇ ਰਾਜਾਂ ਨਾਲ ਸੰਬੰਧਿਤ ਕੋਈ ਸ਼ਰਾਬ ਨਹੀਂ ਮਿਲੀ ਅਤੇ ਸਟਾਕ ਰਜਿਸਟਰ ਵੀ ਮੁਕੰਮਲ ਪਾਇਆ ਗਿਆ। ਇਸੇ ਤਰ੍ਹਾਂ ਮੈਸਰਜ਼ ਪਾਰਾ ਫੂਡਜ਼ ’ਚ ਮੈਨੇਜਰ ਡਰਾਫਟ ਬੀਅਰ ਰਜਿਸਟਰ ਜਾਂਚ ਲਈ ਪੇਸ਼ ਨਹੀਂ ਕਰ ਸਕਿਆ। ਹਾਲਾਂਕਿ, ਆਈ.ਐੱਮ.ਐੱਫ.ਐੱਲ. ਸਟਾਕ ਦੀ ਸਟਾਕ ਰਜਿਸਟਰ ਨਾਲ ਜਾਂਚ ਕਰਨ ’ਤੇ ਇਹ ਸਹੀ ਪਾਇਆ ਗਿਆ। ਸਹਾਇਕ ਕਮਿਸ਼ਨਰ ਹਰਸਿਮਰਤ ਕੌਰ ਗਰੇਵਾਲ ਨੇ ਦੱਸਿਆ ਕਿ ਸ਼ਿਕਾਇਤਾਂ ਮਿਲਣ ’ਤੇ ਇਸ ਤਰ੍ਹਾਂ ਦੇ ਮਾਮਲਿਆਂ ’ਚ ਲਗਾਤਾਰ ਕਾਰਵਾਈ ਹੁੰਦੀ ਰਹਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਦੂਜੇ ਸੂਬਿਆਂ ਤੋਂ ਨਸ਼ੀਲੇ ਪਦਾਰਥ ਲਿਆ ਕੇ ਪੰਜਾਬ ’ਚ ਸਪਲਾਈ ਕਰਨ ਵਾਲੇ 3 ਗ੍ਰਿਫ਼ਤਾਰ ਅਗਲੀ ਖ਼ਬਰ ਗਬਨ ਮਾਮਲੇ ’ਚ ਪਿੰਡ ਕੱਲਰ ਭੈਣੀ ਦੇ ਸਰਪੰਚ ਗੋਸ਼ਾ ਢੀਂਡਸਾ ਬਰੀ ਕਿਹਾ, ਰੱਖੜਾ ਪਰਿਵਾਰ ਦਾ ਸੱਚਾ ਸਿਪਾਹੀ ਹਾਂ , ਰੱਖੜਾ...
Ad Position 24