23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

28 ਲੱਖ ਦੀ ਲਾਗਤ ਨਾਲ ਬਣਨਗੀਆਂ ਚਹਾਰ ਬਾਗ਼ ਦੀਆਂ ਗਲੀਆਂ ਰਜਿੰਦਰ ਬੇਰੀ, ਉਮਾ ਬੇਰੀ ਵਲੋਂ ਕੀਤਾ ਗਿਆ ਕੰਮ ਦਾ ਉਦਘਾਟਨ

ਜਲੰਧਰ, 22 ਸਤੰਬਰ (ਸ਼ਿਵ)- ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰ 25 ਵਿਖੇ ਮੁਹੱਲਾ ਚਹਾਰ ਬਾਗ ਦੀਆਂ ਗਲੀਆਂ ਬਣਾਉਣ ਦਾ ਕੰਮ ਦਾ ਉਦਘਾਟਨ ਇਲਾਕਾ ਕੌਂਸਲਰ ਸ਼੍ਰੀਮਤੀ ਉਮਾ ਬੇਰੀ , ਸਾਬਕਾ ਵਿਧਾਇਕ ਅਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਵਲੋਂ ਕੀਤਾ ਗਿਆ । ਇਸ ਮੌਕੇ ਮੁਹੱਲਾ ਨਿਵਾਸੀ ਮੌਜੂਦ ਸਨ ।

Ad Position 21
No active advertisement
ਅਜੀਤ ਡੈਸਕ 23-09-2026
ਜਲੰਧਰ, 22 ਸਤੰਬਰ (ਸ਼ਿਵ)- ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰ 25 ਵਿਖੇ ਮੁਹੱਲਾ ਚਹਾਰ ਬਾਗ ਦੀਆਂ ਗਲੀਆਂ ਬਣਾਉਣ ਦਾ ਕੰਮ ਦਾ ਉਦਘਾਟਨ ਇਲਾਕਾ ਕੌਂਸਲਰ ਸ਼੍ਰੀਮਤੀ ਉਮਾ ਬੇਰੀ , ਸਾਬਕਾ ਵਿਧਾਇਕ ਅਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਵਲੋਂ ਕੀਤਾ ਗਿਆ । ਇਸ ਮੌਕੇ ਮੁਹੱਲਾ ਨਿਵਾਸੀ ਮੌਜੂਦ ਸਨ । ਇਸ ਮੌਕੇ ਰਜਿੰਦਰ ਬੇਰੀ ਨੇ ਕਿਹਾ ਕਿ ਮੁਹੱਲਾ ਚਹਾਰ ਬਾਗ ਦੀਆਂ ਗਲੀਆਂ ਬਣਾਉਣ ਦਾ ਇਹ ਕੰਮ 28 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ । ਰਾਜਿੰਦਰ ਬੇਰੀ ਨੇ ਕਿਹਾ ਕਿ ਜਦੋਂ ਨਗਰ ਨਿਗਮ ਵਲੋਂ ਇਸ ਕੰਮ ਦਾ ਉਦਘਾਟਨ ਕੀਤਾ ਗਿਆ ਤਾਂ ਇਲਾਕਾ ਕੌਂਸਲਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਦਕਿ ਨਗਰ ਨਿਗਮ ਦੇ ਪ੍ਰੋਟੋਕਾਲ ਦੇ ਮੁਤਾਬਿਕ ਜਿਸ ਵਾਰਡ ਵਿਚ ਕਿਸੇ ਵੀ ਕੰਮ ਦਾ ਉਦਘਾਟਨ ਕੀਤਾ ਜਾਂਦਾ ਹੈ ਤਾਂ ਵਾਰਡ ਦੇ ਕੌਂਸਲਰ ਨੂੰ ਦਸਣਾ ਲਾਜ਼ਮੀ ਹੁੰਦਾ ਹੈ , ਸਾਡੀ ਨਗਰ ਨਿਗਮ ਕਮਿਸ਼ਨਰ ਸਾਹਿਬ ਕੋਲ ਮੰਗ ਹੈ ਕਿ ਜਿਸ ਐਸ. ਡੀ.ਓ. ਨੇ ਇਹ ਲਾਪ੍ਰਵਾਹੀ ਵਰਤੀ ਹੈ , ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਪ੍ਰਿਤਪਾਲ ਸਿੰਘ ਨੌਟੀ, ਪੱਪੀ ਭਾਟੀਆ , ਸਾਹਿਲ ਭਾਟੀਆ , ਸੁਨੀਲ ਦਕੋਹਾ, ਪ੍ਰਦੀਪ ਸ਼ੁਕਲਾ, ਅਮਿਤ ਸਹਿਗਲ, ਸੰਜੇ ਕੋਛੜ, ਮਿੰਟਾ, ਅਭਿਸ਼ੇਕ ਬਖਸ਼ੀ, ਬਾਵਾ ਸਿੰਘ, ਇੰਦਰਜੀਤ ਸਿੰਘ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 25 ਦੇ ਬਾਬਾ ਸੋਢਲ ਮੇਲੇ ਲਈ ਤਿਆਰੀਆਂ ਤੇਜ਼-ਮੇਅਰ, ਕਮਿਸ਼ਨਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ ਅਗਲੀ ਖ਼ਬਰ ਚੰਦ ਫਤਿਹਪੁਰੀ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ’ਚ ਲੋਕ ਪਹੁੰਚੇ
Ad Position 24