ਪੰਜਾਬ ਟਰੱਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ’ਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ’ਤੇ ਕੀਤੀਆਂ ਵਿਚਾਰਾਂ
ਜਲੰਧਰ, 22 ਸਤੰਬਰ (ਸ਼ਿਵ)-ਵਿਰਸਾ ਵਿਹਾਰ ਭਵਨ ਵਿਖੇ ਪੰਜਾਬ ਟਰੱਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਸ੍ਰੀ ਆਰ. ਏ.
ਜਲੰਧਰ, 22 ਸਤੰਬਰ (ਸ਼ਿਵ)-ਵਿਰਸਾ ਵਿਹਾਰ ਭਵਨ ਵਿਖੇ ਪੰਜਾਬ ਟਰੱਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਸ੍ਰੀ ਆਰ. ਏ. ਸੁਮਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੰਜਾਬ ਭਰ ਦੇ ਵੱਖ-ਵੱਖ ਟਰੱਸਟਾਂ ਦੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਅਤੇ ਪੈਨਸ਼ਨ ਸੰਬੰਧੀ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਦੱਸਿਆ ਗਿਆ ਕਿ ਕਈ ਟਰੱਸਟ ਸਰਕਾਰ ਵਲੋਂ ਨਿਰਧਾਰਤ ਪੈਨਸ਼ਨ ਫੰਡ ਸਰਕਾਰ ਨੂੰ ਜਮ੍ਹਾਂ ਨਹੀਂ ਕਰਵਾ ਰਹੇ, ਜਿਸ ਕਾਰਨ ਪੈਨਸ਼ਨ ਫੰਡ ਦਾ ਵੱਡਾ ਬਕਾਇਆ ਖੜ੍ਹਾ ਹੋ ਗਿਆ ਹੈ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਬੰਧਤ ਟਰੱਸਟਾਂ ਨੂੰ ਆਪਣਾ ਬਕਾਇਆ ਪੈਨਸ਼ਨ ਫੰਡ ਸਰਕਾਰ ਨੂੰ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੂਬਾ ਪੱਧਰੀ ਰਜਿਸਟਰਡ ਪੈਨਸ਼ਨ ਐਸੋਸੀਏਸ਼ਨ ਬਣਾਉਣ ਦਾ ਫੈਸਲਾ ਵੀ ਲਿਆ ਗਿਆ, ਜਿਸ ਵਿਚ ਹਰ ਟਰੱਸਟ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। ਕਿਸੇ ਵੀ ਪੈਨਸ਼ਨਰ ਨੂੰ ਆਪਣੇ ਟਰੱਸਟ ਸਬੰਧੀ ਸ਼ਿਕਾਇਤ ਜਾਂ ਸਮੱਸਿਆ ਹੋਣ ’ਤੇ ਐਸੋਸੀਏਸ਼ਨ ਰਾਹੀਂ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਮੀਟਿੰਗ ’ਚ ਕਿਹਾ ਗਿਆ ਕਿ ਪਿਛਲੇ 12 ਸਾਲਾਂ ਤੋਂ ਨਵੀਆਂ ਵਿਕਾਸ ਸਕੀਮਾਂ ਨਾ ਹੋਣ ਕਾਰਨ ਪੰਜਾਬ ਦੇ ਟਰੱਸਟਾਂ ਦਾ ਕੰਮਕਾਜ ਚਿੰਤਾਜਨਕ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ।