ਡਰਾਈਵਿੰਗ ਟਰੈਕ ’ਤੇ ਇਕ ਘੰਟਾ ਬੰਦ ਰਿਹਾ ਕੰਮ
ਜਲੰਧਰ , ( ਸ਼ਿਵ )- ਆਏ ਦਿਨ ਡਰਾਈਵਿੰਗ ਟਰੈਕ ’ ਤੇ ਲੋਕਾਂ ਨੂੰ ਕੰਮਾਂ ਦੇ ਮਾਮਲੇ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੱਜ ਵੀ ਟਰੈਕ ’ ਤੇ ਇਕ ਘੰਟਾ ਸਰਵਰ ਬੰਦ ਰਹਿਣ ਨਾਲ ਦੂਰੋਂ - ਦੂਰੋਂ ਆਏ ਲੋਕਾਂ ਨੂੰ ਕੰਮ ਕਰਵਾਉਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ।
ਜਲੰਧਰ , ( ਸ਼ਿਵ )- ਆਏ ਦਿਨ ਡਰਾਈਵਿੰਗ ਟਰੈਕ ’ ਤੇ ਲੋਕਾਂ ਨੂੰ ਕੰਮਾਂ ਦੇ ਮਾਮਲੇ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੱਜ ਵੀ ਟਰੈਕ ’ ਤੇ ਇਕ ਘੰਟਾ ਸਰਵਰ ਬੰਦ ਰਹਿਣ ਨਾਲ ਦੂਰੋਂ - ਦੂਰੋਂ ਆਏ ਲੋਕਾਂ ਨੂੰ ਕੰਮ ਕਰਵਾਉਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਲੋਕ ਅੱਜ ਡਰਾਈਵਿੰਗ ਲਾਇਸੈਂਸ , ਲਾਇਸੈਂਸਾਂ ਦਾ ਨਵੀਨੀਕਰਨ ਸਮੇਤ ਹੋਰ ਕੰਮ ਕਰਵਾਉਣ ਲਈ ਟਰੈਕ ’ ਤੇ ਆਏ ਸੀ ਪਰ ਸਰਵਰ ਦੇ ਬੰਦ ਰਹਿਣ ਕਾਰਨ ਲੋਕ ਕਾਫੀ ਨਿਰਾਸ਼ ਰਹੇ । ਲੋਕਾਂ ਨੇ ਮੰਗ ਕੀਤੀ ਕਿ ਟਰਾਂਸਪੋਰਟ ਵਿਭਾਗ ਨੂੰ ਸਰਵਰ ਦੇ ਬੰਦ ਹੋਣ ਕਾਰਨ ਉਸ ਦੇ ਕੋਈ ਬਦਲ ਰੱਖਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਕੰਮ ਨਾ ਰੁੱਕ ਸਕਣ ਤੇ ਉਹ ਸਮੇਂ ਸਿਰ ਆਪਣੇ ਕੰਮ ਕਰਵਾ ਸਕਣ । ਵਿਦੇਸ਼ ਤੋਂ ਵੀ ਲੋਕ ਕਈ ਬਾਰ ਲਾਇਸੈਂਸਾਂ ਸਬੰਧੀ ਆਪਣੇ ਕੰਮ ਕਰਵਾਉਣ ਲਈ ਟਰੈਕ ’ ਤੇ ਆਉਂਦੇ ਹਨ ।