ਨਿਗਮ ਕਮਿਸ਼ਨਰ ਵਲੋਂ 30 ਤੱਕ ਵੱਧ ਤੋਂ ਵੱਧ ਜਾਇਦਾਦ ਕਰ ਦੀ ਵਸੂਲੀ ਕਰਨ ਦੀ ਹਦਾਇਤ
ਜਲੰਧਰ, 24 ਸਤੰਬਰ (ਸ਼ਿਵ)-ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਪ੍ਰਾਪਰਟੀ ਟੈਕਸ ਵਿਭਾਗ ਦੇ ਅਫ਼ਸਰਾਂ ਨਾਲ ਕੀਤੀ ਗਈ ਇਕ ਮੀਟਿੰਗ ਵਿਚ ਉਨ੍ਹਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ 30 ਸਤੰਬਰ ਤੱਕ ਲੋਕਾਂ ਤੋਂ ਵਧ ਤੋਂ ਵਧ ਜਾਇਦਾਦ ਕਰ ਦੀ ਵਸੂਲੀ ਕਰਵਾਉਣ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ 30 ਸਤੰਬਰ ਤੱਕ ਜਾਇਦਾਦ ਕਰ ਦੀ ਵਸੂਲੀ ਦੀ ਨਿਗਰਾਨੀ ਰੋਜ਼ਾਨਾ ਹੀ ਚੰਡੀਗੜ੍ਹ ਤੋਂ ਕੀਤੀ ਜਾ ਰਹੀ ਹੈ।
ਜਲੰਧਰ, 24 ਸਤੰਬਰ (ਸ਼ਿਵ)-ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਪ੍ਰਾਪਰਟੀ ਟੈਕਸ ਵਿਭਾਗ ਦੇ ਅਫ਼ਸਰਾਂ ਨਾਲ ਕੀਤੀ ਗਈ ਇਕ ਮੀਟਿੰਗ ਵਿਚ ਉਨ੍ਹਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ 30 ਸਤੰਬਰ ਤੱਕ ਲੋਕਾਂ ਤੋਂ ਵਧ ਤੋਂ ਵਧ ਜਾਇਦਾਦ ਕਰ ਦੀ ਵਸੂਲੀ ਕਰਵਾਉਣ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ 30 ਸਤੰਬਰ ਤੱਕ ਜਾਇਦਾਦ ਕਰ ਦੀ ਵਸੂਲੀ ਦੀ ਨਿਗਰਾਨੀ ਰੋਜ਼ਾਨਾ ਹੀ ਚੰਡੀਗੜ੍ਹ ਤੋਂ ਕੀਤੀ ਜਾ ਰਹੀ ਹੈ। ਪਿਛਲੇ ਚਾਰ ਦਿਨਾਂ ਵਿਚ ਜਾਇਦਾਦ ਕਰ ਦੀ 5.50 ਕਰੋ਼ੜ ਦੀ ਵਸੂਲੀ ਕੀਤੀ ਗਈ ਹੈ। ਲੋਕਾਂ ਦੀ ਸਹੂਲਤ ਕਰਕੇ 30 ਸਤੰਬਰ ਤੱਕ ਸ਼ੁੱਕਰਵਾਰ, ਸਨਿਚਰਵਾਰ, ਐਤਵਾਰ ਅਤੇ ਹੋਰ ਵੀ ਛੁੱਟੀ ਵਾਲੇ ਦਿਨ ਦੀ ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਵਿਭਾਗ ਅਤੇ ਜ਼ੋਨਾਂ ’ਚ ਸਥਿਤ ਸੁਵਿਧਾ ਕੇਂਦਰ ਲੋਕਾਂ ਤੋ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਖੁੱਲ੍ਹੇ ਰਹਿਣਗੇ।