24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ੍ਰੀ ਸਿੱਧ ਬਾਬਾ ਸੋਢਲ ਮੇਲਾ ਸ਼ੁਰੂ- ਵੱਡੀ ਗਿਣਤੀ ’ਚ ਉਮੜੇ ਸ਼ਰਧਾਲੂ ਹਵਨ ਯੱਗ ਤੇ ਝੰਡੇ ਦੀ ਰਸਮ ਨਾਲ ਸ਼ੁਰੂ ਹੋਇਆ ਬਾਬਾ ਸੋਢਲ ਦਾ ਮੇਲਾ

ਜਲੰਧਰ, 24 ਸਤੰਬਰ (ਸ਼ਿਵ)-ਉੱਤਰੀ ਭਾਰਤ ਦੇ ਪ੍ਰਸਿੱਧ ਸ੍ਰੀ ਸਿੱਧ ਬਾਬਾ ਸੋਢਲ ਮੇਲਾ ਪਰੰਪਰਾ ਅਤੇ ਸ਼ਰਧਾ ਅਨੁਸਾਰ ਅੱਜ ਹਵਨ ਯੱਗ ਅਤੇ ਝੰਡੇ ਦੀ ਰਸਮ ਤੋਂ ਬਾਅਦ ਸ਼ੁਰੂ ਹੋ ਗਿਆ। ਮੇਲਾ ਸ਼ੁਰੂ ਹੁੰਦੇ ਹੀ ਵੱਡੀ ਗਿਣਤੀ ’ਚ ਸ਼ਰਧਾਲੂ ਬਾਬਾ ਸੋਢਲ ਦੇ ਦਰਸ਼ਨਾਂ ਅਤੇ ਮੱਥਾ ਟੇਕਣ ਲਈ ਮੰਦਰ ਪਹੁੰਚਣੇ ਸ਼ੁਰੂ ਹੋ ਗਏ ਤੇ ਉਨ੍ਹਾਂ ਨੇ ਮੰਦਰ ’ਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਲਿਆ।

Ad Position 21
No active advertisement
ਬਾਬਾ ਸੋਢਲ ਦੀ ਤਸਵੀਰ। ਮੱਥਾ ਟੇਕਣ ਲਈ ਵੱਡੀ ਗਿਣਤੀ ’ਚ ਉਮੜੇ ਸ਼ਰਧਾਲੂ। 25-09-2026
ਜਲੰਧਰ, 24 ਸਤੰਬਰ (ਸ਼ਿਵ)-ਉੱਤਰੀ ਭਾਰਤ ਦੇ ਪ੍ਰਸਿੱਧ ਸ੍ਰੀ ਸਿੱਧ ਬਾਬਾ ਸੋਢਲ ਮੇਲਾ ਪਰੰਪਰਾ ਅਤੇ ਸ਼ਰਧਾ ਅਨੁਸਾਰ ਅੱਜ ਹਵਨ ਯੱਗ ਅਤੇ ਝੰਡੇ ਦੀ ਰਸਮ ਤੋਂ ਬਾਅਦ ਸ਼ੁਰੂ ਹੋ ਗਿਆ। ਮੇਲਾ ਸ਼ੁਰੂ ਹੁੰਦੇ ਹੀ ਵੱਡੀ ਗਿਣਤੀ ’ਚ ਸ਼ਰਧਾਲੂ ਬਾਬਾ ਸੋਢਲ ਦੇ ਦਰਸ਼ਨਾਂ ਅਤੇ ਮੱਥਾ ਟੇਕਣ ਲਈ ਮੰਦਰ ਪਹੁੰਚਣੇ ਸ਼ੁਰੂ ਹੋ ਗਏ ਤੇ ਉਨ੍ਹਾਂ ਨੇ ਮੰਦਰ ’ਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਲਿਆ। ਮੇਲਾ ਚਾਹੇ ਅੱਜ ਰਾਤ ਸ਼ੁਰੂ ਹੋ ਗਿਆ ਪਰ ਸ਼ਰਧਾਲੂਆਂ ਵਲੋਂ ਮੰਦਰ ’ਚ ਮੱਥਾ ਟੇਕਣ ਲਈ ਆਉਣਾ ਪਹਿਲਾਂ ਹੀ ਸ਼ੁਰੁ ਹੋ ਗਿਆ ਸੀ। ਸ਼ਰਧਾਲੂਆਂ ਦਾ ਸਨਿਚਰਵਾਰ, ਐਤਵਾਰ ਤੱਕ ਆਉਣਾ ਜਾਰੀ ਰਹੇਗਾ। ਬਾਬਾ ਸੋਢਲ ਮੇਲਾ ਅੱਜ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਕਾਰ ਸੇਵਾ ਤਾਲਾਬ ਕਮੇਟੀ ਦੇ ਪ੍ਰਧਾਨ ਉਮ ਪ੍ਰਕਾਸ਼ ਸੱਪਲ ਦੀ ਅਗਵਾਈ ’ਚ ਕੀਤੇ ਗਏ ਹਵਨ ਯੱਗ ਅਤੇ ਝੰਡੇ ਦੀ ਰਸਮ ਨਿਭਾਉਣ ਤੋਂ ਬਾਅਦ ਮੇਲਾ ਸ਼ੁਰੂ ਹੋ ਗਿਆ। ਹਵਨ ਯੱਗ ਤੇ ਝੰਡਾ ਰਸਮ ਨਿਭਾਉਣ ਮੌਕੇ ਪ੍ਰਧਾਨ ਤੋਂ ਇਲਾਵਾ ਉਮ ਪ੍ਰਕਾਸ਼ ਸੱਪਲ, ਮਹਿੰਦਰ ਪ੍ਰਭਾਕਰ, ਭਗਵੰਤ ਪ੍ਰਭਾਕਰ, ਜੈਪਾਲ ਠਾਕੁਰ, ਜੋਗਿੰਦਰ ਪਾਲ ਸ਼ਰਮਾ ਤੇ ਹੋਰ ਵੀ ਹਾਜ਼ਰ ਸਨ। ਮੇਲੇ ਦੇ ਆਲੇ-ਦੁਆਲੇ ਕਰੀਬ 3 ਕਿਲੋਮੀਟਰ ਦੇ ਖੇਤਰ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਇਲਾਕੇ ਵਿਚ ਵੱਖ-ਵੱਖ ਤਰ੍ਹਾਂ ਦੇ ਝੂਲੇ, ਖਾਣ-ਪੀਣ ਦੇ ਸਟਾਲ ਅਤੇ ਦੁਕਾਨਾਂ ਸਜੀਆਂ ਹੋਈਆਂ ਹਨ। ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮੰਦਰ ਵੱਲ ਜਾਣ ਵਾਲੀਆਂ ਮੁੱਖ ਸੜਕਾਂ ’ਤੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕਈ ਰੂਟਾਂ ਵਿਚ ਤਬਦੀਲੀ ਕੀਤੀ ਗਈ ਹੈ। ਮੇਲੇ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਮੰਦਰ ਦੇ ਨੇੜਲੇ ਰੇਲਵੇ ਫਾਟਕ ਵੀ ਬੰਦ ਰੱਖੇ ਜਾਣਗੇ। ਮੇਲੇ ਦੌਰਾਨ ਮੰਦਰ ਕੰਪਲੈਕਸ ’ਚ ਲਗਾਤਾਰ ਭਜਨ-ਕੀਰਤਨ, ਵਿਸ਼ੇਸ਼ ਪੂਜਾ ਅਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਉਧਰ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਟਰੱਸਟ ਅਤੇ ਚੱਢਾ ਬਿਰਾਦਰੀ ਵਲੋਂ 25 ਸਤੰਬਰ ਨੂੰ ਹਵਨ ਯੱਗ ਕੀਤਾ ਜਾਵੇਗਾ ਤੇ ਲੰਗਰ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਰਾਜਜੀਤ ਸਿੰਘ ਨੂੰ 29 ਤੱਕ ਪੁਲਿਸ ਰਿਮਾਂਡ ’ਤੇ ਭੇਜਿਆ ਅਗਲੀ ਖ਼ਬਰ ਮੁੱਖ ਮਾਰਗ ’ਤੇ ਵਾਪਰੇ ਦਰਦਨਾਕ ਹਾਦਸੇ ’ਚ 1 ਵਿਅਕਤੀ ਦੀ ਮੌਤ
Ad Position 24