ਮੁੱਖ ਮਾਰਗ ’ਤੇ ਵਾਪਰੇ ਦਰਦਨਾਕ ਹਾਦਸੇ ’ਚ 1 ਵਿਅਕਤੀ ਦੀ ਮੌਤ
ਫਿਲੌਰ, 24 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਰਾਮਗੜ੍ਹ ਬਾਈਪਾਸ ਨੇੜੇ ਕੌਮੀ ਮਾਰਗ ’ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਵੱਡਾ ਟਰੱਕ ਕੈਰੀਅਰ, ਜਿਸ ’ਤੇ ਪੋਕਲੈਨ ਮਸ਼ੀਨ ਲੱਦੀ ਹੋਈ ਸੀ, ਦਾ ਟਾਇਰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਕ ਵਿਅਕਤੀ ਗੱਡੀ ਹੇਠਾਂ ਜੈੱਕ ਲਾ ਕੇ ਟਾਇਰ ਬਦਲ ਰਿਹਾ ਸੀ।
ਫਿਲੌਰ, 24 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਰਾਮਗੜ੍ਹ ਬਾਈਪਾਸ ਨੇੜੇ ਕੌਮੀ ਮਾਰਗ ’ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਵੱਡਾ ਟਰੱਕ ਕੈਰੀਅਰ, ਜਿਸ ’ਤੇ ਪੋਕਲੈਨ ਮਸ਼ੀਨ ਲੱਦੀ ਹੋਈ ਸੀ, ਦਾ ਟਾਇਰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਕ ਵਿਅਕਤੀ ਗੱਡੀ ਹੇਠਾਂ ਜੈੱਕ ਲਾ ਕੇ ਟਾਇਰ ਬਦਲ ਰਿਹਾ ਸੀ। ਇਸ ਦੌਰਾਨ ਪਿੱਛੋਂ ਆਏ ਇਕ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਕਾਰਨ ਉਕਤ ਵੱਡਾ ਕੈਰੀਅਰ ਰੂਪੀ ਗੱਡੀ ਜੈੱਕ ਤੋਂ ਲੱਥ ਗਈ ਅਤੇ ਟਾਇਰ ਬਦਲਣ ਵਾਲਾ ਵਿਅਕਤੀ ਗੱਡੀ ਹੇਠਾਂ ਆ ਗਿਆ। ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਜਸਵਿੰਦਰ ਸਿੰਘ ਮੌਕੇ ’ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਲੇਰਕੋਟਲਾ ਵਾਸੀ ਵਜੋਂ ਹੋਈ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ । ਮਸ਼ੀਨੀ ਮਦਦ ਨਾਲ ਉਕਤ ਗੱਡੀ ਨੂੰ ਸਾਈਡ ’ਤੇ ਕਰਵਾ ਦਿੱਤਾ ਗਿਆ, ਸੜਕ ’ਤੇ ਪਈਆਂ ਪਰਾਲੀ ਦੀਆਂ ਪੰਡਾਂ ਨੂੰ ਵੀ ਹਟਾਇਆ ਗਿਆ ਤੇ ਆਵਾਜਾਈ ਸੁਚਾਰੂ ਰੂਪ ਵਿਚ ਚਾਲੂ ਕਰਵਾ ਦਿੱਤੀ ਗਈ।