26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਉਦਯੋਗਪਤੀਆਂ ਨੇ ਜੁਆਇੰਟ ਐਕਸ਼ਨ ਕਮੇਟੀ ਦੀ 13ਵੀਂ ਵਰ੍ਹੇਗੰਢ ਮਨਾਈ

ਜਲੰਧਰ, 25 ਸਤੰਬਰ (ਜਤਿੰਦਰ ਪੰਮੀ)-ਉਦਯੋਗਪਤੀਆਂ ਨੇ ਆਪਣੀਆਂ ਸਾਂਝੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਾਸਤੇ ਬਣਾਈ ਹੋਈ ਜੁਆਇੰਟ ਐਕਸ਼ਨ ਕਮੇਟੀ ਦੀ 13ਵੀਂ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਇਕ-ਦੂਜੇ ਨੂੰ ਵਰ੍ਹੇਗੰਢ ਦੀ ਵਧਾਈ ਦਿੱਤੀ ਅਤੇ ਜਥੇਬੰਦੀ ਦੀ ਏਕਤਾ ਤੇ ਪ੍ਰਾਪਤੀਆਂ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।

Ad Position 21
No active advertisement
ਜੁਆਇੰਟ ਐਕਸ਼ਨ ਕਮੇਟੀ ਦੀ 13ਵੀਂ ਵਰ੍ਹੇਗੰਢ ਮਨਾਉਣ ਮੌਕੇ ਕੇਕ ਕੱਟਦੇ ਹੋਏ ਕਨਵੀਨਰ ਗੁਰਸ਼ਰਨ ਸਿੰਘ, ਰਾਕੇਸ਼ ਬਹਿਲ, ਸੂਬਾ ਸਿੰਘ, ਰਾਜੂ ਵਿਰਕ, ਨਵੀਨ ਜੈਨ ਅਤੇ ਹੋਰ ਉਦਯੋਗਪਤੀ। ਤਸਵੀਰ-ਮੁਨੀਸ਼ 26-09-2026
ਜਲੰਧਰ, 25 ਸਤੰਬਰ (ਜਤਿੰਦਰ ਪੰਮੀ)-ਉਦਯੋਗਪਤੀਆਂ ਨੇ ਆਪਣੀਆਂ ਸਾਂਝੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਾਸਤੇ ਬਣਾਈ ਹੋਈ ਜੁਆਇੰਟ ਐਕਸ਼ਨ ਕਮੇਟੀ ਦੀ 13ਵੀਂ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਇਕ-ਦੂਜੇ ਨੂੰ ਵਰ੍ਹੇਗੰਢ ਦੀ ਵਧਾਈ ਦਿੱਤੀ ਅਤੇ ਜਥੇਬੰਦੀ ਦੀ ਏਕਤਾ ਤੇ ਪ੍ਰਾਪਤੀਆਂ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ਤੇ ਰਾਕੇਸ਼ ਬਹਿਲ ਨੇ ਦੱਸਿਆ ਕਿ 2013 ’ਚ ਮਹਿਜ਼ 20 ਮੈਂਬਰਾਂ ਨਾਲ ਸ਼ੁਰੂ ਹੋਇਆ ਕਮੇਟੀ ਦਾ ਸਫ਼ਰ ਅੱਜ 200 ਤੋਂ ਵੱਧ ਐਸੋਸੀਏਸ਼ਨਾਂ ਦੇ ਵਿਸ਼ਾਲ ਪਰਿਵਾਰ ਵਿਚ ਬਦਲ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਪਿਛਲੇ ਸਾਲਾਂ ਦੌਰਾਨ ਵਪਾਰ ਤੇ ਸਨਅਤ ਨਾਲ ਜੁੜੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣ ਦੇ ਨਾਲ-ਨਾਲ ਹੜ੍ਹਾਂ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਰਾਹਤ ਕਾਰਜਾਂ ਵਿਚ ਵੀ ਯੋਗਦਾਨ ਪਾਇਆ ਗਿਆ ਹੈ। ਇਸ ਤੋਂ ਇਲਾਵਾ ਯੂਨੀਕ ਹੋਮ ਦੇ ਬੇਸਹਾਰਾ ਬੱਚਿਆਂ ਦੀ ਸਹਾਇਤਾ ਲਈ ਵੀ ਕਮੇਟੀ ਵਲੋਂ ਉਪਰਾਲੇ ਕੀਤੇ ਜਾਂਦੇ ਰਹੇ ਹਨ। ਗੁਰਸ਼ਰਨ ਸਿੰਘ ਵਲੋਂ ਵਪਾਰ ਤੇ ਸਨਅਤ ਦੇ ਖੇਤਰ ’ਚ ਲੰਬੇ ਸਮੇਂ ਤੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨੂੰ ਪਹਿਲਾਂ ਵੀ ‘ਫ਼ਖ਼ਰ-ਏ-ਜੁਆਇੰਟ ਐਕਸ਼ਨ ਕਮੇਟੀ ਐਵਾਰਡ’ ਅਤੇ ‘ਸ਼ੇਰ-ਏ-ਪੰਜਾਬ-ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਏ। ਆਗਾਮੀ ਸਾਲਾਨਾ ਸਮਾਗਮ ਦੌਰਾਨ ਉਨ੍ਹਾਂ ਨੂੰ ‘ਵਪਾਰ ਰਤਨ ਸਨਮਾਨ’ ਨਾਲ ਸਨਮਾਨਿਤ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ। ਇਸ ਮੌਕੇ ਸੂਬਾ ਸਿੰਘ, ਰਾਜੂ ਵਿਰਕ, ਸੰਜੇ ਗੋਇਲ, ਸੰਜੀਵ ਢੀਂਗਰਾ, ਗੁਰਬਖ਼ਸ਼ ਸਿੰਘ ਜੂਨੇਜਾ, ਨਵੀਨ ਜੈਨ, ਪ੍ਰੀਤਮ ਸਿੰਘ ਅਰੋੜਾ ਸਮੇਤ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦੇ ਅਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਤਿਨ ਕੋਹਲੀ ਵਲੋਂ ਚੁਗਿੱਟੀ ਵਿਖੇ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ ਅਗਲੀ ਖ਼ਬਰ ਸ੍ਰੀ ਸਿੱਧ ਬਾਬਾ ਸੋਢਲ ਮੇਲਾ ਪਲਾਸਟਿਕ ਮੁਕਤ ਰੱਖਣ ਦੀ ਮੁਹਿੰਮ ਦਾ ਦਿਖਿਆ ਅਸਰ
Ad Position 24