28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਗੁਆਂਢੀਆਂ ਦੇ ਖੇਤਾਂ ’ਚ ਪਾਣੀ ਜਾਣ ਕਾਰਨ ਹੋਈ ਲੜਾਈ ’ਚ ਪਿਓ-ਪੁੱਤ ਜ਼ਖਮੀ

ਕਪੂਰਥਲਾ, 28 ਸਤੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਫੱਤੂਚੱਕ ਵਿਖੇ ਖੇਤਾਂ ’ਚ ਪਾਣੀ ਜਾਣ ਨੂੰ ਲੈ ਕੇ ਗੁਆਂਢੀਆਂ ਨੇ ਪਿਓ-ਪੁੱਤਰ ’ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜ਼ੇਰੇ ਇਲਾਜ ਸਤਨਾਮ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਫੱਤੂਚੱਕ ਨੇ ਦੱਸਿਆ ਕਿ ਉਸ ਨੇ ਆਪਣੇ ਝੋਨੇ ਦੇ ਖੇਤਾਂ ’ਚ ਪਾਣੀ ਲਾਇਆ ਸੀ, ਇਸ ਦੌਰਾਨ ਗੁਆਂਢੀਆਂ ਦੇ ਖੇਤਾਂ ਵਿਚ ਪਾਣੀ ਚਲਾ ਗਿਆ ਜਿਸ ਕਾਰਨ ਉਨ੍ਹਾਂ ਨੇ ਮੇਰੇ ਨਾਲ ਕਥਿਤ ਤੌਰ ’ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ | ਜਦੋਂ ਮੈਂ ਇਸ ਤਰ੍ਹਾਂ ਉਨ੍ਹਾਂ ਨੂੰ ਕਰਨ ਤੋਂ ਰੋਕਿਆ ਤਾਂ ਅੱਧੀ ਦਰਜਨ ਦੇ ਕਰੀਬ ਲੋਕਾਂ ਨੇ ਮੇਰੇ ’ਤੇ ਹਮਲਾ ਕਰ ਦਿੱਤਾ | ਇਸ ਦੌਰਾਨ ਜਦੋਂ ਮੇਰਾ ਲੜਕਾ ਸੰਦੀਪ ਸਿੰਘ ਮੈਨੂੰ ਛਡਾਉਣ ਆਇਆ ਤਾਂ ਸਾਡੀ ਦੋਵਾਂ ਦੀ ਕੁੱਟਮਾਰ ਕੀਤੀ ਗਈ | ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਨਵਜੋਤ ਸਿੰਘ ਵਲੋਂ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 21
No active advertisement
ਅਜੀਤ ਡੈਸਕ 29-09-2026

Ad Position 22
No active advertisement
ਪਿਛਲੀ ਖ਼ਬਰ ਐੱਨ. ਐੱਚ. ਐੱਮ. ਮੁਲਾਜ਼ਮਾਂ ਨੇ ਹੱਕੀ ਮੰਗਾਂ ਮੰਨਣ ਲਈ ‘ਆਪ’ ਆਗੂਆਂ ਨੂੰ ਦਿੱਤੇ ਮੰਗ-ਪੱਤਰ ਅਗਲੀ ਖ਼ਬਰ ਸਿਆਸੀ ਪਾਰਟੀਆਂ ਤੋਂ ਅੱਕ ਕੇ ਮੁਹੱਲਾ ਵਾਸੀਆਂ ਨੇ ਬਣਾਈ ਵੱਖਰੀ ਕਮੇਟੀ
Ad Position 24