01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਹਰ ਕਿਸਮ ਦੇ ਕੱਚੇ ਮਾਲ ’ਤੇ 18 ਫੀਸਦੀ ਜੀ. ਐੱਸ. ਟੀ. ਕਰਨ ਨਾਲ ਛੋਟੇ ਉਤਪਾਦਕ ਸੰਕਟ ’ਚ-ਕਾਰੋਬਾਰੀ

ਜਲੰਧਰ, 30 ਸਤੰਬਰ (ਜਤਿੰਦਰ ਪੰਮੀ)-ਖੇਡ ਉਦਯੋਗ ਸੰਘ ਪੰਜਾਬ ਦੀ ਮੀਟਿੰਗ ਸੰਘ ਦੇ ਪ੍ਰਧਾਨ ਵਿਜੇ ਧੀਰ, ਉਪ-ਪ੍ਰਧਾਨ ਰਮੇਸ਼ ਆਨੰਦ ਅਤੇ ਉਪ-ਪ੍ਰਧਾਨ ਪ੍ਰਵੀਨ ਆਨੰਦ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕਾਰੋਬਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਜੀ.

Ad Position 21
No active advertisement
ਅਜੀਤ ਡੈਸਕ 01-10-2026
ਜਲੰਧਰ, 30 ਸਤੰਬਰ (ਜਤਿੰਦਰ ਪੰਮੀ)-ਖੇਡ ਉਦਯੋਗ ਸੰਘ ਪੰਜਾਬ ਦੀ ਮੀਟਿੰਗ ਸੰਘ ਦੇ ਪ੍ਰਧਾਨ ਵਿਜੇ ਧੀਰ, ਉਪ-ਪ੍ਰਧਾਨ ਰਮੇਸ਼ ਆਨੰਦ ਅਤੇ ਉਪ-ਪ੍ਰਧਾਨ ਪ੍ਰਵੀਨ ਆਨੰਦ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕਾਰੋਬਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਜੀ.ਐੱਸ.ਟੀ. ਸੁਧਾਰਾਂ ਤਹਿਤ ਟੈਕਸ ਢਾਂਚੇ ਨੂੰ ਆਮ ਖਪਤਕਾਰਾਂ ਲਈ ਕਾਫ਼ੀ ਸਰਲ ਕੀਤਾ ਗਿਆ ਹੈ। ਜ਼ਿਆਦਾਤਰ ਤਿਆਰ ਵਸਤਾਂ ਨੂੰ 5 ਫ਼ੀਸਦੀ ਵਾਲੇ ਸਲੈਬ ਵਿੱਚ ਲਿਆਂਦੇ ਜਾਣ ਨਾਲ ਵਪਾਰੀਆਂ ਤੇ ਆਮ ਖਪਤਕਾਰਾਂ ਨੂੰ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਹੀ ਛੋਟੇ ਤੇ ਲਘੂ-ਦਰਮਿਆਨੇ ਉਦਯੋਗਾਂ ਨੂੰ ਇਸ ਦਾ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਭਗ ਹਰ ਕਿਸਮ ਦੇ ਕੱਚੇ ਮਾਲ ਨੂੰ 18 ਫ਼ੀਸਦੀ ਵਾਲੇ ਸਲੈਬ ਵਿੱਚ ਕਰ ਦਿੱਤਾ ਗਿਆ ਹੈ, ਜਿਸ ਕਾਰਨ ਛੋਟੇ ਉਤਪਾਦਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਹੀ ਪਿਛਲੇ ਸਮੇਂ ਤੋਂ ਅਮਰੀਕਾ ਅਤੇ ਈਰਾਨ ਦਰਮਿਆਨ ਜੰਗ ਸ਼ੁਰੂ ਹੋਣ ਤੋਂ ਬਾਅਦ ਕੱਚੇ ਮਾਲ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਕਾਰੋਬਾਰੀਆਂ ਨੇ ਕਿਹਾ ਕਿ ਸਰਕਾਰ ਦੀ ਪ੍ਰੇਰਣਾ ਸਦਕਾ ਯੂ.ਪੀ.ਆਈ. ਰਾਹੀਂ ਵੱਡੀ ਪੱਧਰ ’ਤੇ ਵਪਾਰਕ ਲੈਣ-ਦੇਣ ਹੋ ਰਿਹਾ ਹੈ ਪਰ ਹੁਣ ਇਸ ’ਤੇ ਖਰਚਾ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜੋ ਠੀਕ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲਘੂ-ਦਰਮਿਆਨੇ ਉਦਯੋਗਾਂ ਅਤੇ ਵਪਾਰ ਦੀ ਸਾਰ ਲੈਂਦਿਆਂ ਅਜਿਹੇ ਫ਼ੈਸਲੇ ਲਾਗੂ ਨਾ ਕੀਤੇ ਜਾਣ। ਇਸ ਮੌਕੇ ਸੰਘ ਦੇ ਸੰਸਥਾਪਕ ਮੈਂਬਰ ਅਰਵਿੰਦ ਖੰਨਾ ਨੂੰ ਉਦਯੋਗ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ। ਮੀਟਿੰਗ ਵਿੱਚ ਮੁੱਖ ਤੌਰ ’ਤੇ ਰਵਿੰਦਰ ਧੀਰ, ਸ਼ਾਮ ਸੁੰਦਰ ਮਹਾਜਨ, ਪ੍ਰੇਮ ਉੱਪਲ, ਸੰਦੀਪ ਗਾਂਧੀ, ਰਜਿੰਦਰ ਚਤਰਥ, ਬਾਲ ਕਿਸ਼ਨ, ਨੰਦ ਕਿਸ਼ੋਰ ਸਭਰਵਾਲ, ਜਗਜੀਤ ਸਿੰਘ ਬੁੱਧੀਰਾਜਾ, ਗੌਰਵ ਸਲਗੋਤਰਾ, ਸਾਹਿਲ ਬੇਦੀ, ਨਿਖਿਲ ਸੋਨੀ, ਮਨੂ ਆਨੰਦ, ਬਲਰਾਜ ਗੁਪਤਾ, ਅਸ਼ੋਕ ਕਤਿਆਲ, ਰਣਦੇਵ ਪੁਰੀ, ਰਾਜੀਵ ਜੋਸ਼ੀ, ਰੋਹਿਤ ਗੁਪਤਾ, ਰਾਜ ਕੁਮਾਰ, ਸ਼ਾਮ ਸ਼ਰਮਾ, ਜਤਿੰਦਰ ਦੱਤਾ, ਮੁਕੇਸ਼ ਕਪੂਰ, ਸੁਭਾਸ਼ ਨਾਰੰਗ, ਚੰਦਰ ਮੋਹਨ, ਰਾਕੇਸ਼ ਜੈਨ, ਰਾਜੇਸ਼ ਮਲਿਕ ਅਤੇ ਸੁਰਜੀਤ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ ਵੋਕੇਸ਼ਨਲ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਮਾਰੀਆਂ ਮੱਲਾਂ ਅਗਲੀ ਖ਼ਬਰ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਵਲੋਂ ਵਿਸ਼ਵ ਟੂਰਿਜ਼ਮ ਦਿਵਸ ਸੰਬੰਧੀ ਸਮਾਗਮ
Ad Position 24