ਲੋਕਾਂ ਨੇ ਇਕ ਦਿਨ ਵਿਚ ਜਮ੍ਹਾਂ ਕਰਵਾਇਆ 3.15 ਕਰੋੜ ਜਾਇਦਾਦ ਕਰ
ਜਲੰਧਰ, 4 ਅਕਤੂਬਰ (ਸ਼ਿਵ)-ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ 10 ਫੀਸਦੀ ਰਿਬੇਟ ਨਾਲ ਟੈਕਸ ਜਮ੍ਹਾਂ ਕਰਵਾਉਣ ਦੀ ਅੱਜ ਆਖਰੀ ਤਰੀਕ ਹੋਣ ਕਾਰਨ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ’ਚ ਆਪਣਾ ਬਣਦਾ ਜਾਇਦਾਦ ਕਰ ਜਮ੍ਹਾਂ ਕਰਵਾਇਆ। ਅੱਜ ਇੱਕੋ ਦਿਨ ਵਿਚ ਸ਼ਹਿਰ ਵਾਸੀਆਂ ਵਲੋਂ ਲਗਭਗ 3.
ਜਲੰਧਰ, 4 ਅਕਤੂਬਰ (ਸ਼ਿਵ)-ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ 10 ਫੀਸਦੀ ਰਿਬੇਟ ਨਾਲ ਟੈਕਸ ਜਮ੍ਹਾਂ ਕਰਵਾਉਣ ਦੀ ਅੱਜ ਆਖਰੀ ਤਰੀਕ ਹੋਣ ਕਾਰਨ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ’ਚ ਆਪਣਾ ਬਣਦਾ ਜਾਇਦਾਦ ਕਰ ਜਮ੍ਹਾਂ ਕਰਵਾਇਆ। ਅੱਜ ਇੱਕੋ ਦਿਨ ਵਿਚ ਸ਼ਹਿਰ ਵਾਸੀਆਂ ਵਲੋਂ ਲਗਭਗ 3.15 ਕਰੋੜ ਰੁਪਏ ਦਾ ਜਾਇਦਾਦ ਕਰ ਜਮ੍ਹਾਂ ਕਰਵਾਇਆ ਗਿਆ। ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੇ 10 ਫੀਸਦੀ ਛੋਟ ਦਾ ਲਾਭ ਲੈਂਦਿਆਂ ਸਮੇਂ ਸਿਰ ਜਾਇਦਾਦ ਕਰ ਜਮ੍ਹਾਂ ਕਰਵਾਉਣ ਵਾਲੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤੱਕ 40 ਕਰੋੜ ਰੁਪਏ ਜਾਇਦਾਦ ਕਰ ਇਕੱਠਾ ਹੋ ਚੁੱਕਾ ਹੈ। ਜਾਇਦਾਦ ਕਰ ਦੀ ਉਗਰਾਹੀ ਵਧਾਉਣ ਵਿਚ ਸੰਯੁਕਤ ਕਮਿਸ਼ਨਰ, ਸਹਾਇਕ ਕਮਿਸ਼ਨਰ ਅਤੇ ਸੁਪਰਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ ਅਤ ਰਾਜੀਵ ਰਿਸ਼ੀ ਸਮੇਤ ਵਿਭਾਗੀ ਟੀਮ ਦੀ ਅਹਿਮ ਭੂਮਿਕਾ ਰਹੀ ਹੈ। ਅਧਿਕਾਰੀਆਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਇੰਸਪੈਕਟਰਾਂ ਵਲੋਂ ਫੀਲਡ ’ਚ ਜਾ ਕੇ ਕੀਤੀ ਮਿਹਨਤ ਸਦਕਾ ਕਰ ਉਗਰਾਹੀ ਵਿਚ ਵਾਧਾ ਹੋਇਆ ਹੈ।