04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਰਕਾਰੀ ਪ੍ਰਾਇਮਰੀ ਸਕੂਲ ਬਿਆਸ ਪਿੰਡ ਵਿਖੇ ਵਾਟਰ ਕੂਲਰ ਭੇਟ

ਕਿਸ਼ਨਗੜ੍ਹ, 4 ਅਕਤੂਬਰ (ਹੁਸਨ ਲਾਲ)-ਸਰਕਾਰੀ ਪ੍ਰਾਇਮਰੀ ਸਕੂਲ ਬਿਆਸ ਪਿੰਡ ਵਿਖੇ ਵਾਟਰ ਕੂਲਰ ਲਗਾਇਆ ਗਿਆ। ਇਹ ਵਾਟਰ ਕੂਲਰ ਐਨ.

Ad Position 21
No active advertisement
ਅਜੀਤ ਡੈਸਕ 05-10-2026
ਕਿਸ਼ਨਗੜ੍ਹ, 4 ਅਕਤੂਬਰ (ਹੁਸਨ ਲਾਲ)-ਸਰਕਾਰੀ ਪ੍ਰਾਇਮਰੀ ਸਕੂਲ ਬਿਆਸ ਪਿੰਡ ਵਿਖੇ ਵਾਟਰ ਕੂਲਰ ਲਗਾਇਆ ਗਿਆ। ਇਹ ਵਾਟਰ ਕੂਲਰ ਐਨ.ਆਰ.ਆਈ ਸੰਸਥਾ ਸ੍ਰੀ ਗੁਰੂ ਰਵਿਦਾਸ ਸਭਾ ਯੂ. ਕੇ ਯੂਰਪ ਐਂਡ ਅਬਰੋਡ ਚੈਰਟੀ ਵਲੋਂ ਭੇਟ ਕੀਤਾ ਗਿਆ। ਇਸ ਮੌਕੇ ਸੈਂਟਰ ਹੈੱਡ ਟੀਚਰ ਅਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਇਹ ਸੰਸਥਾ ਵੱਖ-ਵੱਖ ਲੋਕ ਭਲਾਈ ਦੇ ਕੰਮ ਕਰਦੀ ਹੈ ਅਤੇ ਸਕੂਲਾਂ ਦੀ ਮੁੱਖ ਲੋੜ ਬੱਚਿਆਂ ਦੇ ਲਈ ਪੀਣ ਵਾਲੇ ਠੰਢੇ ਪਾਣੀ ਦਾ ਪ੍ਰਬੰਧ ਕਰਦੀ ਹੈ ਸੋ ਇਸੇ ਲੜੀ ਤਹਿਤ ਬਿਆਸ ਪਿੰਡ ਸਕੂਲ ਵਿਖੇ ਵਾਟਰ ਕੂਲਰ ਭੇਟ ਕੀਤਾ ਗਿਆ। ਸਭਾ ਵਲੋਂ ਸ੍ਰੀ ਜਾਨਕੀ ਦਾਸ ਨੇ ਸਮੂਹ ਸਟਾਫ ਤੇ ਬੱਚਿਆਂ ਦੀ ਹਾਜ਼ਰੀ ’ਚ ਇਹ ਵਾਟਰ ਕੂਲਰ ਚਾਲੂ ਕਰਵਾਇਆ। ਇਸ ਮੌਕੇ ਸਕੂਲ ਮੁਖੀ ਅਮਨਦੀਪ ਸਿੰਘ ਭੰਗੂ ਨੇ ਸ੍ਰੀ ਜਾਨਕੀ ਦਾਸ ਨੂੰ ਸਭਾ ਦੇ ਨਾਂਅ ’ਤੇ ਵਿਸ਼ੇਸ਼ ਸਨਮਾਨ ਭੇਟ ਕੀਤਾ। ਇਸ ਮੌਕੇ ਸ਼੍ਰੀ ਵਿਨੋਦ ਕੁਮਾਰ ਪ੍ਰਧਾਨ ਡਾ. ਬੀ. ਆਰ ਅੰਬੇਡਕਰ ਕਲੱਬ ਬਿਆਸ ਪਿੰਡ, ਜੈ ਪ੍ਰਕਾਸ਼ ਨਰਾਇਣ, ਮੈਡਮ ਊਸ਼ਾ, ਮੈਡਮ ਰੁਪਾਲੀ, ਮੈਡਮ ਰਿੰਪਲ, ਮੈਡਮ ਰੀਨਾ ਰਾਣੀ ਅਤੇ ਸਕੂਲ ਦੇ ਸਾਰੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ’ਚ ਕਾਂਗਰਸ ਨਵੀਆਂ ਬੁਲੰਦੀਆਂ ਨੂੰ ਛੂਹੇਗੀ-ਬਹੁਗੁਣ, ਢਿੱਲੋਂ,ਥਿੰਦ ਅਗਲੀ ਖ਼ਬਰ ਉਲੰਪੀਅਨ ਪਰਗਟ ਸਿੰਘ ਦੀ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਨਿਯੁਕਤੀ ਦਾ ਐੱਨ.ਆਰ.ਆਈ. ਭਾਈਚਾਰੇ ਵਲੋਂ ਭਰਵਾਂ ਸਵਾਗਤ
Ad Position 24