04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪਿੰਡ ਕਰਾਡ਼ੀ ਵਿਖੇ ਸੁਰੀਲਾ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਸਹਿਤ ਮਨਾਇਆ

ਕਿਸ਼ਨਗੜ੍ਹ, 4 ਅਕਤੂਬਰ (ਹੁਸਨ ਲਾਲ)-ਨਜ਼ਦੀਕੀ ਪਿੰਡ ਕਰਾੜੀ ਵਿਖੇ ਸੁਰੀਲਾ ਗੋਤ ਜਠੇਰਿਆਂ ਦੇ ਪਾਵਨ ਅਸਥਾਨ ’ਤੇ ਸਾਲਾਨਾ ਜੋੜ ਮੇਲਾ ਦਰਬਾਰ ਦੀ ਮੇਲਾ ਪ੍ਰਬੰਧਕ ਕਮੇਟੀ, ਸੁਰੀਲਾ ਗੋਤ ਪਰਿਵਾਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਸਵੇਰੇ ਦਰਬਾਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਰਦਾਸ ਉਪਰੰਤ ਗਾਇਕ ਕਲਾਕਾਰਾਂ, ਕੀਰਤਨੀ ਜਥਿਆਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 05-10-2026
ਕਿਸ਼ਨਗੜ੍ਹ, 4 ਅਕਤੂਬਰ (ਹੁਸਨ ਲਾਲ)-ਨਜ਼ਦੀਕੀ ਪਿੰਡ ਕਰਾੜੀ ਵਿਖੇ ਸੁਰੀਲਾ ਗੋਤ ਜਠੇਰਿਆਂ ਦੇ ਪਾਵਨ ਅਸਥਾਨ ’ਤੇ ਸਾਲਾਨਾ ਜੋੜ ਮੇਲਾ ਦਰਬਾਰ ਦੀ ਮੇਲਾ ਪ੍ਰਬੰਧਕ ਕਮੇਟੀ, ਸੁਰੀਲਾ ਗੋਤ ਪਰਿਵਾਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਸਵੇਰੇ ਦਰਬਾਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਰਦਾਸ ਉਪਰੰਤ ਗਾਇਕ ਕਲਾਕਾਰਾਂ, ਕੀਰਤਨੀ ਜਥਿਆਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵਿਸ਼ੇਸ਼ ਤੌਰ ’ ਤੇ ਪਹੁੰਚੇ ਅਤੇ ਉਨਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੀ ਯਾਦ ਵਿੱਚ ਅਜਿਹੇ ਮੇਲੇ ਕਰਵਾਉਣ ਨਾਲ ਆਪਸ ਵਿੱਚ ਭਾਈਚਾਰਕ ਸਾਂਝ ਵੱਧਦੀ ਹੈ। ਇਸ ਮੌਕੇ ’ਤੇ ਬੀਰ ਚੰਦ ਸਰੀਲਾ ਅਤੇ ਪ੍ਰਿੰਸੀਪਲ ਗੁਰਦੇਵ ਲਾਲ ਨੇ ਸਾਂਝੇ ਤੌਰ ’ਤੇ ਕਿਹਾ ਬਜ਼ੁਰਗਾਂ ਦੀ ਯਾਦ ਵਿੱਚ ਹਰ ਸਾਲ ਕਰਵਾਇਆ ਜਾਣ ਵਾਲਾ ਸਲਾਨਾ ਮੇਲਾ ਕਿ ਸਾਨੂੰ ਸਾਡੀ ਪੁਰਾਤਨ ਸੰਸਕ੍ਰਿਤੀ, ਸੱਭਿਆਚਾਰ ਤੇ ਬਜ਼ੁਰਗਾਂ ਦਾ ਸਦੀਵੀ ਸਤਿਕਾਰ ਕਰਨ ਦਾ ਸ਼ੁਭ ਸੁਨੇਹਾ ਦਿੰਦੇ ਹਨ। ਇਸ ਮੌਕੇ ’ਤੇ ਮੇਲਾ ਪ੍ਰਬੰਧਕਾਂ ਵੱਲੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਕੀਰਤਨੀ ਜੱਥਿਆਂ, ਦਾਨੀ ਸੱਜਣਾਂ, ਪਤਵੰਤਿਆਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਤਰਸੇਮ ਲਾਲ ਸੋਮਾ, ਚੇਅਰਮੈਨ ਤਾਰਾ ਚੰਦ ਸੁਰੀਲਾ, ਪ੍ਰਿੰਸੀਪਲ ਗੁਰਦੇਵ ਚੰਦ, ਗੁਰਪ੍ਰੀਤ ਸਿੰਘ ਪੰਚ, ਰਮਨ ਸੁਰੀਲਾ, ਅਭਿਨੰਦਨ ਸੁਰੀਲਾ, ਰਾਮਭਜ ਸੁਰੀਲਾ, ਕੈਸ਼ੀਅਰ ਮਾ. ਰਾਕੇਸ਼ ਚੰਦਰ, ਸੇਵਾ ਮੁਕਤ ਸਿਵਿਲ ਸਰਜਨ ਡਾ. ਸੁਰਿੰਦਰ ਪਾਲ, ਚੇਅਰਮੈਨ ਤਾਰਾ ਚੰਦ ਸੁਰੀਲਾ, ਨੰਬਰਦਾਰ ਬੀਰ ਚੰਦ ਸੁਰੀਲਾ, ਸੇਵਾ ਮੁਕਤ ਸਬ ਇੰਸਪੈਕਟਰ ਮੰਗਾ ਰਾਮ, ਮੱਖਣ ਲਾਲ, ਸਟੇਟ ਐਵਾਰਡੀ ਮਾ. ਪਰਵੀਨ ਕੁਮਾਰ, ਜਸਵਿੰਦਰ ਕੁਮਾਰ, ਥਾਣੇਦਾਰ ਰਾਜ ਕੁਮਾਰ ਜੰਡੂਸਿੰਘਾ, ਮੈਨੇਜਰ ਸਰਬਜੀਤ ਭਰਦਵਾਜ, ਦਵਿੰਦਰ ਸੁਰੀਲਾ, ਚਰਨਜੀਤ ਚੰਨੀ, ਮਨੋਹਰ ਲਾਲ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 9 ਦੇ ਨਕੋਦਰ ਧਰਨੇ ਸੰਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਮਲਸੀਆਂ ਵਿਚ ਮੀਟਿੰਗ ਅਗਲੀ ਖ਼ਬਰ ਦਿਵਿਆ ਯੋਗ ਆਸ਼ਰਮ ਸ਼ਾਹਕੋਟ ਵਿਖੇ ‘ਸੰਡੇ ਉਤਸਵ’ ਦੌਰਾਨ ਯੋਗ ਸਾਧਕਾਂ ਨੂੰ ਯੋਗਾ ਕਰਵਾਇਆ
Ad Position 24