08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਟ੍ਰੈਫਿਕ ਸੰਬੰਧੀ ਨਿਯਮ ਲਾਗੂ ਕਰਵਾਉਣ ਵਾਲਾ ਟਰਾਂਸਪੋਰਟ ਮਹਿਕਮਾ ਖੁਦ ਹੀ ਉਡਾ ਰਿਹੈ ਨਿਯਮਾਂ ਦੀਆਂ ਧੱਜੀਆਂ ਮੈਕਡੋਨਲਡ ਬਾਈਪਾਸ ’ਤੇ ਸੜਕ ਉੱਪਰ ਹੀ ਪੁਰਾਣੀਆਂ ਗੱਡੀਆਂ ਦੀ ਕੀਤੀ ਜਾ ਰਹੀ ਪਾਸਿੰਗ-ਸੜਕ ’ਤੇ ਹੀ ਚੱਲ ਰਿਹੈ ਦਫਤਰ

ਜਲੰਧਰ, 8 ਅਕਤੂਬਰ (ਜਸਪਾਲ ਸਿੰਘ)-ਸ਼ਹਿਰ ਦੇ ਮੈਕਡੋਨਲਡ ਬਾਈਪਾਸ ’ਤੇ ਪੁਰਾਣੀਆਂ ਗੱਡੀਆਂ ਦੀ ਪਾਸਿੰਗ ਦਾ ਕੰਮ ਕਥਿਤ ਤੌਰ ’ਤੇ ਮੁੱਖ ਸੜਕ ਦੇ ਉੱਪਰ ਹੀ ਚੱਲਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ । ਖਾਸ ਕਰਕੇ ਜਦੋਂ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਵਾਲਾ ਟਰਾਂਸਪੋਰਟ ਮਹਿਕਮਾ ਖੁਦ ਹੀ ਨਿਯਮਾਂ ਦੀ ਉਲੰਘਣਾ ਕਰਨ ਲੱਗ ਪਵੇ ਤਾਂ ਫਿਰ ਮਹਿਕਮੇ ਦੀ ਕਾਰਜ਼ੁਗਾਰੀ ’ਤੇ ਸਵਾਲ ਉੱਠਣੇ ਲਾਜ਼ਮੀ ਹਨ ਤੇ ਅਜਿਹਾ ਹੀ ਕੁਝ ਹੋ ਰਿਹਾ ਹੈ ਜਲੰਧਰ ਛਾਉਣੀ ਬਾਈਪਾਸ (ਪਰਾਗਪੁਰ ਤੋਂ ਖੇੜਾ-ਜਮਸ਼ੇਰ) ਸੜਕ ’ਤੇ ਜਿੱਥੇ ਮਹਿਕਮੇ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸੜਕ ਉੱਪਰ ਹੀ ਨਾ ਕੇਵਲ ਮੋਟਰ ਵੀਹਕਲ ਇੰਸਪੈਕਟਰ ਦਾ ਦਫਤਰ ਚਲਾਇਆ ਜਾ ਰਿਹਾ ਹੈ ਬਲਕਿ ਬਾਈਪਾਸ ’ਤੇ ਹੀ ਗੱਡੀਆਂ ਦੀ ਪਾਸਿੰਗ ਕਰਕੇ ਮਹਿਕਮੇ ਵਲੋਂ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 09-10-2026
ਜਲੰਧਰ, 8 ਅਕਤੂਬਰ (ਜਸਪਾਲ ਸਿੰਘ)-ਸ਼ਹਿਰ ਦੇ ਮੈਕਡੋਨਲਡ ਬਾਈਪਾਸ ’ਤੇ ਪੁਰਾਣੀਆਂ ਗੱਡੀਆਂ ਦੀ ਪਾਸਿੰਗ ਦਾ ਕੰਮ ਕਥਿਤ ਤੌਰ ’ਤੇ ਮੁੱਖ ਸੜਕ ਦੇ ਉੱਪਰ ਹੀ ਚੱਲਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ । ਖਾਸ ਕਰਕੇ ਜਦੋਂ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਵਾਲਾ ਟਰਾਂਸਪੋਰਟ ਮਹਿਕਮਾ ਖੁਦ ਹੀ ਨਿਯਮਾਂ ਦੀ ਉਲੰਘਣਾ ਕਰਨ ਲੱਗ ਪਵੇ ਤਾਂ ਫਿਰ ਮਹਿਕਮੇ ਦੀ ਕਾਰਜ਼ੁਗਾਰੀ ’ਤੇ ਸਵਾਲ ਉੱਠਣੇ ਲਾਜ਼ਮੀ ਹਨ ਤੇ ਅਜਿਹਾ ਹੀ ਕੁਝ ਹੋ ਰਿਹਾ ਹੈ ਜਲੰਧਰ ਛਾਉਣੀ ਬਾਈਪਾਸ (ਪਰਾਗਪੁਰ ਤੋਂ ਖੇੜਾ-ਜਮਸ਼ੇਰ) ਸੜਕ ’ਤੇ ਜਿੱਥੇ ਮਹਿਕਮੇ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸੜਕ ਉੱਪਰ ਹੀ ਨਾ ਕੇਵਲ ਮੋਟਰ ਵੀਹਕਲ ਇੰਸਪੈਕਟਰ ਦਾ ਦਫਤਰ ਚਲਾਇਆ ਜਾ ਰਿਹਾ ਹੈ ਬਲਕਿ ਬਾਈਪਾਸ ’ਤੇ ਹੀ ਗੱਡੀਆਂ ਦੀ ਪਾਸਿੰਗ ਕਰਕੇ ਮਹਿਕਮੇ ਵਲੋਂ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਆਵਾਜਾਈ ਦੇ ਪੱਖ ਤੋਂ ਬੇਹੱਦ ਰੁਝੇਵਿਆਂ ਵਾਲੇ ਬਾਈਪਾਸ ’ਤੇ ਵਾਹਨਾਂ ਨੂੰ ਖੜ੍ਹਾ ਕਰਕੇ ਉਨ੍ਹਾਂ ਦੀ ਜਾਂਚ ਅਤੇ ਪਾਸਿੰਗ ਦੀ ਪ੍ਰਕਿਰਿਆ ਚੱਲਣ ਕਾਰਨ ਜਿੱਥੇ ਆਮ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਉੱਥੇ ਸੜਕ ਸੁਰੱਖਿਆ ਨੂੰ ਲੈ ਕੇ ਵੀ ਲਗਾਤਾਰ ਚਿੰਤਾ ਬਣੀ ਰਹਿੰਦੀ ਹੈ। ਲੋਕ ਆਪਣੀਆਂ ਗੱਡੀਆਂ ਪਾਸ ਕਰਵਾਉਣ ਲਈ ਸਵੇਰ ਤੋਂ ਹੀ ਕਤਾਰਾਂ ’ਚ ਲੱਗ ਜਾਂਦੇ ਹਨ ਤੇ ਇਹ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਜਿਸ ਕਾਰਨ ਇਸ ਮਾਰਗ ’ਤੇ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ ਤੇ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਇੱਥੇ ਹੀ ਬੱਸ ਨਹੀਂ ਗੱਡੀਆਂ ਪਾਸ ਕਰਵਾਉਣ ਲਈ ਕਤਾਰਾਂ ’ਚ ਲੱਗੇ ਵਿਅਕਤੀਆਂ ਦੇ ਬੈਠਣ ਦਾ ਵੀ ਕੋਈ ਪ੍ਰਬੰਧ ਨਾ ਹੋਣ ਕਾਰਨ ਉਹ ਵੀ ਸੜਕਾਂ ’ਤੇ ਹੀ ਖੜ੍ਹੇ ਰਹਿਣ ਲਈ ਮਜ਼ਬੂਰ ਹੁੰਦੇ ਹਨ ਤੇ ਕੁੱਝ ਸੜਕ ’ਤੇ ਬਣੇ ਡਿਵਾਈਡਰ ’ਤੇ ਬੈਠ ਕੇ ਆਪਣੀ ਜਾਨ ਨੂੰ ਵੀ ਜ਼ੋਖਮ ’ਚ ਪਾਉਂਦੇ ਹਨ। ਇੱਥੇ ਦੱਸਣਯੋਗ ਹੈ ਕਿ ਟਰਾਂਸਪੋਰਟ ਮਹਿਕਮੇ ਵਲੋਂ ਪਿਛਲੇ ਕਾਫੀ ਸਮੇਂ ਤੋਂ ਪੁਰਾਣੀਆਂ ਗੱਡੀਆਂ ਨੂੰ ਸੜਕ ਦੇ ਕਿਨਾਰੇ ਜਾਂ ਸੜਕ ’ਤੇ ਖੜ੍ਹਾ ਕਰਕੇ ਉਨ੍ਹਾਂ ਦੀ ਪਾਸਿੰਗ ਸੰਬੰਧੀ ਕਾਰਵਾਈ ਕੀਤੀ ਜਾਂਦੀ ਹੈ। ਇਸ ਦੌਰਾਨ ਇੱਕ ਪਾਸੇ ਵਾਹਨਾਂ ਦੀ ਕਤਾਰ ਬਣਨ ਅਤੇ ਦੂਜੇ ਪਾਸੇ ਲਗਾਤਾਰ ਚੱਲ ਰਹੀ ਆਵਾਜਾਈ ਕਾਰਨ ਸੜਕ ’ਤੇ ਟਕਰਾਅ ਵਾਲੀ ਸਥਿਤੀ ਪੈਦਾ ਹੁੰਦੀ ਹੈ। ਖਾਸ ਕਰਕੇ ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਵਾਹਨਾਂ ਲਈ ਅਚਾਨਕ ਖੜ੍ਹੀਆਂ ਗੱਡੀਆਂ ਜਾਂ ਜਾਂਚ ਲਈ ਰੁਕੇ ਵਾਹਨ ਹਾਦਸੇ ਦਾ ਕਾਰਨ ਬਣਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਪਾਰਕ ਵਾਹਨਾਂ ਨੂੰ ਸਾਲ ਬਾਅਦ ਤੇ ਨਿੱਜੀ ਵਾਹਨਾਂ ਨੂੰ 15 ਸਾਲ ਬਾਅਦ ਪਾਸ ਕਰਵਾਉਣਾ ਜ਼ਰੂਰੀ ਹੁੰਦਾ ਹੈ, ਜਿਸ ਕਾਰਨ ਇਸ ਬਾਈਪਾਸ ’ਤੇ ਮਹਿਕਮੇ ਵਲੋਂ ਮੰਗਲਵਾਰ ਤੇ ਸ਼ੁੱਕਰਵਾਰ ਦੋ ਦਿਨ ਗੱਡੀਆਂ ਦੀ ਪਾਸਿੰਗ ਦਾ ਕੰਮ ਕੀਤਾ ਜਾਂਦਾ ਹੈ ਤੇ ਇਨ੍ਹਾਂ ਦੋ ਦਿਨਾਂ ਦੌਰਾਨ ਜਿੱਥੇ ਇੱਥੋਂ ਲੰਘਣਾ ਬੇਹੱਦ ਮੁਸ਼ਕਿਲ ਹੁੰਦਾ ਹੈ, ਉੱਥੇ ਮਹਿਕਮੇ ਵਲੋਂ ਸੜਕ ’ਤੇ ਹੀ ਗੱਡੀਆਂ ਦੀ ਪਾਸਿੰਗ ਦੀ ਕੀਤੀ ਜਾਂਦੀ ਕਾਰਵਾਈ ਨਾਲ ਮਹਿਕਮੇ ਦੇ ਅਕਸ ਨੂੰ ਵੀ ਢਾਅ ਲੱਗਦੀ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਪਰਾਗਪੁਰ ਪੁਲਿਸ ਚੌਕੀ ਦੇ ਨਜ਼ਦੀਕ ਹੀ ਸਰਕਾਰ ਦੀ ਕਈ ਏਕੜ ਜਗ੍ਹਾ ਖਾਲੀ ਪਈ ਹੈ, ਜਿਸ ਨੂੰ ਗੱਡੀਆਂ ਦੀ ਪਾਸਿੰਗ ਲਈ ਵਰਤਿਆ ਜਾ ਸਕਦਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਮਹਿਕਮੇ ਵਲੋਂ ਸੜਕ ’ਤੇ ਗੱਡੀਆਂ ਪਾਸ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦਾ ਸਵਾਲ ਹੈ ਕਿ ਜੇਕਰ ਪੁਰਾਣੀਆਂ ਗੱਡੀਆਂ ਦੀ ਪਾਸਿੰਗ ਅਤੇ ਫਿਟਨੈੱਸ ਜਾਂਚ ਲਈ ਨਿਰਧਾਰਤ ਥਾਂ ਅਤੇ ਵਿਵਸਥਾ ਮੌਜੂਦ ਹੈ ਤਾਂ ਮੁੱਖ ਬਾਈਪਾਸ ਸੜਕ ’ਤੇ ਹੀ ਇਹ ਪ੍ਰਕਿਰਿਆ ਕਿਉਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਸਿੰਗ ਦੌਰਾਨ ਵਾਹਨਾਂ ਦੀ ਫਿਟਨੈੱਸ, ਪ੍ਰਦੂਸ਼ਣ, ਬ੍ਰੇਕ, ਲਾਈਟਾਂ ਅਤੇ ਹੋਰ ਸੁਰੱਖਿਆ ਮਾਪਦੰਡਾਂ ਦੀ ਜਾਂਚ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਜਾਂਚ ਦੀ ਪ੍ਰਕਿਰਿਆ ਖੁਦ ਸੜਕ ’ਤੇ ਟ੍ਰੈਫਿਕ ਲਈ ਖ਼ਤਰਾ ਨਾ ਬਣੇ । ਇਸ ਤੋਂ ਇਲਾਵਾ ਬਾਈਪਾਸ ’ਤੇ ਪਹਿਲਾਂ ਹੀ ਵਾਹਨਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ। ਜੇਕਰ ਪਾਸਿੰਗ ਲਈ ਆਉਣ ਵਾਲੇ ਵਾਹਨ ਸੜਕ ’ਤੇ ਹੀ ਰੁਕਦੇ ਹਨ ਤਾਂ ਇਸ ਨਾਲ ਟ੍ਰੈਫਿਕ ਦੀ ਰਫ਼ਤਾਰ ਹੌਲੀ ਹੋਣ, ਜਾਮ ਲੱਗਣ ਅਤੇ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕ ਸੁਰੱਖਿਆ ਦੇ ਨਿਯਮ ਸਿਰਫ਼ ਆਮ ਵਾਹਨ ਚਾਲਕਾਂ ਲਈ ਹੀ ਨਹੀਂ, ਸਗੋਂ ਵਾਹਨਾਂ ਦੀ ਜਾਂਚ ਅਤੇ ਪਾਸਿੰਗ ਨਾਲ ਜੁੜੀ ਹਰ ਪ੍ਰਕਿਰਿਆ ਦੌਰਾਨ ਵੀ ਲਾਗੂ ਹੋਣੇ ਚਾਹੀਦੇ ਹਨ। ਲੋਕਾਂ ਨੇ ਸਬੰਧਤ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਮੈਕਡੋਨਲਡ ਬਾਈਪਾਸ ’ਤੇ ਚੱਲ ਰਹੀ ਇਸ ਪਾਸਿੰਗ ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇ ਤੇ ਜੇਕਰ ਸੜਕ ’ਤੇ ਵਾਹਨਾਂ ਦੀ ਪਾਸਿੰਗ ਨਿਯਮਾਂ ਦੇ ਉਲਟ ਜਾਂ ਆਵਾਜਾਈ ਲਈ ਰੁਕਾਵਟ ਪੈਦਾ ਕਰ ਰਹੀ ਹੈ ਤਾਂ ਇਸ ਨੂੰ ਨਿਰਧਾਰਤ ਅਤੇ ਸੁਰੱਖਿਅਤ ਥਾਂ ’ਤੇ ਤਬਦੀਲ ਕੀਤਾ ਜਾਵੇ । ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਤ ਵਿਭਾਗ ਇਸ ਮਾਮਲੇ ਦਾ ਨੋਟਿਸ ਲੈ ਕੇ ਪੁਰਾਣੀਆਂ ਗੱਡੀਆਂ ਦੀ ਪਾਸਿੰਗ ਦੀ ਪ੍ਰਕਿਰਿਆ ਅਤੇ ਇਸ ਲਈ ਵਰਤੀ ਜਾ ਰਹੀ ਥਾਂ ਦੀ ਜਾਂਚ ਕਰਦਾ ਹੈ ਜਾਂ ਨਹੀਂ। ਨਾਲ ਹੀ ਇਹ ਵੀ ਮਹੱਤਵਪੂਰਨ ਹੋਵੇਗਾ ਕਿ ਟ੍ਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਦੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਧਿਕਾਰੀਆਂ ਵੱਲੋਂ ਕੀ ਕਦਮ ਚੁੱਕੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ 9 ਸਾਲਾ ਐਸ਼ਲਿਨ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੂਟਿੰਗ ’ਚੋਂ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਪਾਵਰਕਾਮ ਵਲੋਂ ਪੰਜ ਮੰਡਲ ਦਫ਼ਤਰਾਂ ’ਚ ਸੇਵਾ ਸੇਤੂ ਕੈਂਪ, ਲੋਕਾਂ ਨੇ ਸੋਲਰ ਕੁਨੈਕਸ਼ਨਾਂ ਲਈ ਦਿਖਾਈ ਦਿਲਚਸਪੀ
Ad Position 24