08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕਮਲ ਧਰਮਸੋਤ ਰਚਿਤ ‘ਵੱਖਰੇ ਰਾਹਾਂ ਦੇ ਪਾਂਧੀ’ ਕਿਤਾਬ ਭਰਵੀਂ ਹਾਜ਼ਰੀ ’ਚ ਰਿਲੀਜ਼

ਜਲੰਧਰ , 8 ਅਕਤੂਬਰ ( ਐਮ . ਐਸ .

Ad Position 21
No active advertisement
ਅਜੀਤ ਡੈਸਕ 09-10-2026
ਜਲੰਧਰ , 8 ਅਕਤੂਬਰ ( ਐਮ . ਐਸ . ਲੋਹੀਆ )- ਗੋਆਰ ਬੰਜਾਰਾ ਅਤੇ ਬਾਜ਼ੀਗਰ ਭਾਈਚਾਰੇ ਦਾ ਇਤਿਹਾਸ ਮਹਾਨ ਹੈ । ਇਸ ਭਾਈਚਾਰੇ ਦੇ ਲੋਕਾਂ ਨੇ ਆਪਣੇ ਧਰਮ ਅਤੇ ਸਵੈਮਾਨ ਦੀ ਰਾਖੀ ਲਈ ਮੁਗਲ ਫੌਜਾਂ ਨਾਲ ਲੜਦਿਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ । ਗੋਆਰ ਬੰਜਾਰਾ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਵਿੱਚ ਸ਼ਾਮਿਲ ਹੋ ਕੇ ਲੜਾਈ ਲੜਨ ਵਾਲੇ ਮੋਹਰੀਆਂ ਵਿੱਚ ਸ਼ਾਮਿਲ ਸਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਵਿਦਵਾਨ ਡਾਕਟਰ ਮੋਹਨ ਸਿੰਘ ਤਿਆਗੀ ਨੇ ਕਮਲ ਧਰਮਸੋਤ ਰਚਿਤ ‘ ਵੱਖਰੇ ਰਾਹਾਂ ਦੇ ਪਾਂਧੀ ’ ਕਿਤਾਬ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਰਿਲੀਜ਼ ਕਰਨ ਸਮੇਂ ਕਹੇ । ਇਸ ਮੌਕੇ ਤੇ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਨਵਤੇਜ ਗੜ੍ਹਦੀਵਾਲਾ ਅਤੇ ਸ਼ਾਇਰ ਅਤੇ ਆਲੋਚਕ ਜਗਦੀਸ਼ ਰਾਣਾ ਨੇ ਕਿਹਾ ਕਿ ਕਮਲ ਧਰਮਸੋਤ ਨੇ ਇਸ ਪੁਸਤਕ ਦੀ ਰਚਨਾ ਕਰਕੇ ਇੱਕ ਮਹਾਨ ਕਾਰਜ ਕੀਤਾ ਹੈ । ਪੰਜਾਬ ਬਾਜ਼ੀਗਰ ਸਮਾਜ ਭਵਨ ਟਰੱਸਟ ਦੇ ਜਨਰਲ ਸਕੱਤਰ ਹਰਬੰਸ ਲਾਲ ਮੁਛਾਲ ਨੇ ਕਮਲ ਧਰਮਸੋਤ ਵੱਲੋਂ ਚਾਲੀ ਸਾਲ ਨਿਰੰਤਰ ਕੀਤੇ ਸੰਘਰਸ਼ਮਈ ਖੋਜ ਕਾਰਜ ਦੀ ਭਰਵੀਂ ਸ਼ਲਾਘਾ ਕੀਤੀ । ਬਾਜ਼ੀਗਰ ਭਾਈਚਾਰੇ ਦੇ ਸੀਨੀਅਰ ਸਮਾਜ ਸੇਵਕ ਜੰਗੀਰ ਰਾਮ ਮੁਛਾਲ ਘਮਰੌਦਾ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਹੋਰਨਾਂ ਨਾਲ ਸੁਸ਼ੋਭਿਤ ਸਨ । ਗਾਇਕ ਦਲਵਿੰਦਰ ਦਿਆਲਪੁਰੀ ਨੇ ਸੰਗੀਤਕ ਹਾਜ਼ਰੀ ਲਗਵਾਈ ਤੇ ਲੇਖਕ ਕਮਲ ਧਰਮਸੋਤ ਤੇ ਡਾ . ਮੋਹਨ ਸਿੰਘ ਤਿਆਗੀ ਦਾ ਸਨਮਾਨ ਕੀਤਾ । ਸਾਬਕਾ ਮੰਤਰੀ ਅਤੇ ਇਸ ਭਾਈਚਾਰੇ ਨਾਲ ਸੰਬੰਧਿਤ ਕਾਂਗਰਸ ਨੇਤਾ ਸਾਧੂ ਸਿੰਘ ਧਰਮਸੋਤ ਨੇ ਜਿੱਥੇ ਕਮਲ ਧਰਮਸੋਤ ਨੂੰ ਇਸ ਪੁਸਤਕ ਦੀ ਰਚਨਾ ਲਈ ਵਧਾਈ ਦਿੱਤੀ , ਉੱਥੇ ਉਹਨਾਂ ਕਿਹਾ ਕਿ ਹੋਰ ਕਲਮਕਾਰਾਂ ਨੂੰ ਵੀ ਇਸ ਸ਼ਾਨਾਂਮੱਤੇ ਇਤਿਹਾਸ ਬਾਰੇ ਰਚਨਾ ਕਰਨੀ ਚਾਹੀਦੀ ਹੈ ਤਾਂ ਜੋ ਇਸ ਸੁਨਹਿਰੀ ਇਤਿਹਾਸ ਤੋਂ ਸਮਾਜ ਜਾਣੂ ਹੋ ਸਕੇ । ਸਟੇਜ ਦੀ ਸੇਵਾ ਸੰਭਾਲਦਿਆਂ ਨਰਿੰਦਰ ਸਿੰਘ ਸੱਤੀ ਨੇ ਗੋਸ਼ਟੀ ਦੌਰਾਨ ਉਠਾਏ ਗਏ ਵੱਖ ਵੱਖ ਨੁਕਤਿਆਂ ਬਾਰੇ ਸਰੋਤਿਆਂ ਨੂੰ ਆਪਣੇ ਅੰਦਾਜ਼ ਵਿੱਚ ਕਈ ਬਰੀਕੀਆਂ ਨੂੰ ਸਫਲਤਾ ਸਹਿਤ ਸਮਝਾਇਆ । ਅਖੀਰ ਵਿੱਚ ਲੇਖਕ ਕਮਲ ਧਰਮਸੋਤ ਨੇ ਗੋਸ਼ਟੀ ਵਿੱਚ ਭਾਗ ਲੈਣ ਵਾਲੇ ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਵੀ ਕੀਤਾ ਕਿ ਉਹ ਭਵਿੱਖ ਵਿੱਚ ਇਸੇ ਰਾਹ ਚੱਲਦਿਆਂ ਹੋਰ ਰਚਨਾ ਵੀ ਕਰਨਗੇ । ਇਸ ਸਮਾਗਮ ਵਿੱਚ ਪੰਜਾਬ ਦੇ ਵੱਖ - ਵੱਖ ਸ਼ਹਿਰਾਂ ਤੋਂ ਬਾਜ਼ੀਗਰ ਭਾਈਚਾਰੇ ਦੇ ਸਮਾਜ ਸੇਵਕ ਪਹੁੰਚੇ ਹੋਏ ਸਨ , ਜਿਨ੍ਹਾਂ ਵਿੱਚ ਦਰਸ਼ਨ ਲਾਲ ਧਰਮਸੋਤ ਸਾਬਕਾ ਕੌਂਸਲਰ ਫਗਵਾੜਾ , ਅਸ਼ੋਕ ਕਮਲ ਧਰਮਸੋਤ ਫਗਵਾੜਾ , ਸੰਦੀਪ ਮੁਛਾਲ ਮੁੱਲਾਂਪੁਰ , ਰੋਲੂ ਰਾਮ ਜੱਸਾ ਰਾਏਕੋਟ , ਸਤੀਸ਼ ਕੁਮਾਰ ਸ਼ਰਮਾ ਚਿੱਤਰਕਾਰ , ਸੂਰਜ ਬਡਿਆਲ , ਵਿਸ਼ਵਾਮਿੱਤਰ ਚਿੱਤਰਕਾਰ , ਜਗਦੀਪ ਗੌਤਮ , ਅਮਰ ਸਿੰਘ , ਬਲਜੀਤ ਮੁਛਾਲ ਘਮਰੌਦਾ , ਡਾ . ਯਸ਼ ਚੋਪੜਾ , ਚਰਨਜੀਤ ਧਰਮਸੋਤ , ਪੱਪੂ ਮਸਤਾਨਾ , ਪਵਨ ਕੁਮਾਰ ਮਸਤਾਨਾ , ਕਸ਼ਮੀਰੀ ਬਲਜੋਤ ਰਾਏਕੋਟ , ਕਾਲੇ ਜੱਸਾ , ਰਮੇਸ਼ ਜਮਸੇਰਾ ਸ਼ਾਮਲ ਸਨ ।
Ad Position 22
No active advertisement
ਪਿਛਲੀ ਖ਼ਬਰ ਰਤਨ ਹਸਪਤਾਲ ਜਲੰਧਰ ਵਿਖੇ ਵਿਸ਼ੇਸ਼ ਸਰਜੀਕਲ ਕੈਂਪ 31 ਤੱਕ ਅਗਲੀ ਖ਼ਬਰ 9 ਸਾਲਾ ਐਸ਼ਲਿਨ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੂਟਿੰਗ ’ਚੋਂ ਜਿੱਤਿਆ ਚਾਂਦੀ ਦਾ ਤਗਮਾ
Ad Position 24