10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

30 ਮਿੰਟਾਂ ਦੇ ਮੀਂਹ ਨੇ ਖੋਲ੍ਹੀ ਸਮਾਰਟ ਸਿਟੀ ਦੇ ਦਾਅਵਿਆਂ ਦੀ ਪੋਲ

ਜਲੰਧਰ, 9 ਅਕਤੂਬਰ (ਸੌਰਵ ਮਹਿਤਾ)-ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦੇ ਦਾਅਵਿਆਂ ਦੀ ਅਸਲੀਅਤ ਉਸ ਸਮੇਂ ਸਾਹਮਣੇ ਆ ਗਈ, ਜਦੋਂ ਅੱਜ ਮਹਿਜ਼ 30 ਮਿੰਟਾਂ ਦੇ ਮੀਂਹ ਨੇ ਸ਼ਹਿਰ ਦੇ ਪ੍ਰਮੁੱਖ ਐਂਟਰੀ ਪੁਆਇੰਟ ਪਠਾਨਕੋਟ ਚੌਕ ਦਾ ਹਾਲ ਬੇਹਾਲ ਕਰ ਦਿੱਤਾ। ਥੋੜ੍ਹੇ ਜਿਹੇ ਸਮੇਂ ਲਈ ਪਏ ਮੀਂਹ ਨੇ ਸੜਕਾਂ ’ਤੇ ਪਾਣੀ ਭਰ ਦਿੱਤਾ ਅਤੇ ਆਵਾਜਾਈ ਦੀ ਰਫ਼ਤਾਰ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਲੋਕ ਲੰਮੇ ਸਮੇਂ ਤੱਕ ਜਾਮ ’ਚ ਫਸੇ ਰਹੇ।

Ad Position 21
No active advertisement
ਅਜੀਤ ਡੈਸਕ 10-10-2026
ਜਲੰਧਰ, 9 ਅਕਤੂਬਰ (ਸੌਰਵ ਮਹਿਤਾ)-ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦੇ ਦਾਅਵਿਆਂ ਦੀ ਅਸਲੀਅਤ ਉਸ ਸਮੇਂ ਸਾਹਮਣੇ ਆ ਗਈ, ਜਦੋਂ ਅੱਜ ਮਹਿਜ਼ 30 ਮਿੰਟਾਂ ਦੇ ਮੀਂਹ ਨੇ ਸ਼ਹਿਰ ਦੇ ਪ੍ਰਮੁੱਖ ਐਂਟਰੀ ਪੁਆਇੰਟ ਪਠਾਨਕੋਟ ਚੌਕ ਦਾ ਹਾਲ ਬੇਹਾਲ ਕਰ ਦਿੱਤਾ। ਥੋੜ੍ਹੇ ਜਿਹੇ ਸਮੇਂ ਲਈ ਪਏ ਮੀਂਹ ਨੇ ਸੜਕਾਂ ’ਤੇ ਪਾਣੀ ਭਰ ਦਿੱਤਾ ਅਤੇ ਆਵਾਜਾਈ ਦੀ ਰਫ਼ਤਾਰ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਲੋਕ ਲੰਮੇ ਸਮੇਂ ਤੱਕ ਜਾਮ ’ਚ ਫਸੇ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਲੋਕ ਹੁੰਮਸ ਅਤੇ ਤੇਜ਼ ਧੁੱਪ ਕਾਰਨ ਗਰਮੀ ਤੋਂ ਪ੍ਰੇਸ਼ਾਨ ਸਨ ਅਤੇ ਮੌਸਮ ਵਿੱਚ ਤਬਦੀਲੀ ਦੀ ਉਡੀਕ ਕਰ ਰਹੇ ਸਨ ਪਰ ਅੱਜ ਦੇ ਮੀਂਹ ਨੇ ਰਾਹਤ ਦੇਣ ਦੀ ਬਜਾਏ ਸ਼ਹਿਰ ਵਾਸੀਆਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ। ਜੰਮੂ ਅਤੇ ਪਠਾਨਕੋਟ ਵਲੋਂ ਜਲੰਧਰ ’ਚ ਦਾਖ਼ਲ ਹੋਣ ਵਾਲੇ ਵਾਹਨਾਂ ਲਈ ਅਹਿਮ ਪਠਾਨਕੋਟ ਚੌਕ ਵਿਖੇ ਪਾਣੀ ਭਰਨ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ। ਸਭ ਤੋਂ ਵੱਧ ਪ੍ਰੇਸ਼ਾਨੀ ਬੱਸਾਂ ’ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਝੱਲਣੀ ਪਈ। ਬੱਸਾਂ ਤੋਂ ਉਤਰਨ ਵਾਲੀ ਥਾਂ ’ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਸੜਕ ’ਤੇ ਉਤਰਨ ਅਤੇ ਅੱਗੇ ਜਾਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਪਠਾਨਕੋਟ ਅਤੇ ਜੰਮੂ ਵੱਲ ਜਾਣ ਵਾਲੀਆਂ ਬੱਸਾਂ ਦੀ ਉਡੀਕ ਕਰਨ ਵਾਲੇ ਮੁਸਾਫ਼ਰਾਂ ਲਈ ਵੀ ਹਾਲਾਤ ਸੁਖਾਵੇਂ ਨਹੀਂ ਸਨ। ਪਾਣੀ ਨਾਲ ਭਰੀਆਂ ਸੜਕਾਂ, ਵਾਹਨਾਂ ਦੀਆਂ ਲੰਮੀਆਂ ਕਤਾਰਾਂ ਅਤੇ ਜਾਮ ਨੇ ਲੋਕਾਂ ਦਾ ਸਫ਼ਰ ਦੁਸ਼ਵਾਰ ਬਣਾ ਦਿੱਤਾ। ਸਵਾਲ ਇਹ ਹੈ ਕਿ ਜੇਕਰ ਸਿਰਫ਼ ਅੱਧੇ ਘੰਟੇ ਦੇ ਮੀਂਹ ਨਾਲ ਸ਼ਹਿਰ ਦੇ ਅਹਿਮ ਚੌਕ ਦਾ ਇਹ ਹਾਲ ਹੋ ਸਕਦਾ ਹੈ ਤਾਂ ਭਾਰੀ ਮੀਂਹ ਦੌਰਾਨ ਹਾਲਾਤ ਕਿੰਨੇ ਗੰਭੀਰ ਹੋ ਸਕਦੇ ਹਨ ? ਸਮਾਰਟ ਸਿਟੀ ਦੇ ਦਾਅਵਿਆਂ ਦੇ ਨਾਲ-ਨਾਲ ਜ਼ਮੀਨੀ ਪੱਧਰ ’ਤੇ ਨਿਕਾਸੀ ਪ੍ਰਬੰਧਾਂ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਸਮੀਖਿਆ ਕਰਨੀ ਵੀ ਜ਼ਰੂਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਦੇ ਦਾਅਵੇ ਸਿਰਫ਼ ਇਸ਼ਤਿਹਾਰਾਂ ਅਤੇ ਬਿਆਨਾਂ ਤੱਕ ਸੀਮਤ ਨਹੀਂ ਰਹਿਣੇ ਚਾਹੀਦੇ, ਸਗੋਂ ਉਨ੍ਹਾਂ ਦਾ ਅਸਰ ਆਮ ਆਦਮੀ ਦੀ ਜ਼ਿੰਦਗੀ ਵਿੱਚ ਵੀ ਦਿਖਾਈ ਦੇਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਮਾਰਟ ਸਿਟੀ ਦੀਆਂ ਬੇਨਿਯਮੀਆਂ ਨੂੰ ਲੈ ਕੇ ਭਾਜਪਾ ਕੌਂਸਲਰਾਂ ਵਲੋਂ ਨਿਗਮ ਦਫ਼ਤਰ ਬਾਹਰ ਪ੍ਰਦਰਸ਼ਨ ਅਗਲੀ ਖ਼ਬਰ ਸਦਰ ਬਾਜ਼ਾਰ ਜਲੰਧਰ ਛਾਉਣੀ ’ਚ ਔਰਤ ਕੋਲੋਂ ਐਕਟਿਵਾ ਸਵਾਰ 2 ਬਦਮਾਸ਼ ਬੈਗ ਖੋਹ ਕੇ ਫ਼ਰਾਰ
Ad Position 24