ਪੀ. ਓ. ਸਟਾਫ ਵਲੋਂ ਚੋਰੀ ਤੇ ਖੋਹ ਦੇ ਮਾਮਲੇ ’ਚ ਭਗੌੜਾ ਕਾਬੂ
ਜਲੰਧਰ, 9 ਅਕਤੂਬਰ (ਜਤਿੰਦਰ ਪੰਮੀ)-ਕਮਿਸ਼ਨਰਟੇ ਪੁਲਿਸ ਦੇ ਪੀ. ਓ.
ਜਲੰਧਰ, 9 ਅਕਤੂਬਰ (ਜਤਿੰਦਰ ਪੰਮੀ)-ਕਮਿਸ਼ਨਰਟੇ ਪੁਲਿਸ ਦੇ ਪੀ. ਓ. ਸਟਾਫ ਨੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਦੇ ਗਏ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਕਮਲ ਕੁਮਾਰ ਵਾਸੀ ਅਸ਼ੋਕ ਵਿਹਾਰ ਥਾਣਾ ਡਵੀਜ਼ਨ-1 ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ. ਓ. ਸਟਾਫ ਦੇ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਕਮਲ ਕੁਮਾਰ ਚੋਰੀ ਤੇ ਖੋਹ ਦੇ ਮਾਮਲੇ ਵਿੱਚ ਨਾਮਜ਼ਦ ਸੀ, ਜਿਸ ਖ਼ਿਲਾਫ਼ 16 ਜਨਵਰੀ 2022 ਨੂੰ ਥਾਣਾ ਡਵੀਜ਼ਨ ਨੰਬਰ-8 ਵਿੱਚ ਆਈ. ਪੀ. ਸੀ. ਦੀ ਧਾਰਾ 379-ਬੀ, 34,411 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਖ਼ਿਲਾਫ਼ ਚੱਲੇ ਮੁਕੱਦਮੇ ਦੌਰਾਨ ਲੰਘੀ 7 ਅਗਸਤ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਕਮਲ ਕੁਮਾਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਚੋਰੀ ਤੇ ਖੋਹਾਂ ਦੇ 5 ਮੁਕੱਦਮੇ ਦਰਜ ਹਨ। ਉਸ ਨੂੰ ਸੰਬੰਧਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।