09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕੀ ਲੋਹੀਆਂ ’ਚ ਚਲਦੇ ‘ਟਿੱਪਰਾਂ’ ਵਾਲੇ ‘ਹਾਦਸਿਆਂ ਦੀ ਫਿਫਟੀ’ ਮਾਰਨ ਦਾ ਬਣਾਉਣਗੇ ਅਨੋਖਾ ਰਿਕਾਰਡ... ?

ਲੋਹੀਆਂ ਖਾਸ, 9 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨੈਸ਼ਨਲ ਹਾਈਵੇ 703 ਦੇ ਲੋਹੀਆਂ-ਮਲਸੀਆਂ ਰੋਡ ’ਤੇ ਚਲਦੇ ਅੰਮ੍ਰਿਤਸਰ ਜਾਮਨਗਰ ਹਾਈਵੇ ਦੇ ਲਈ ਮਿੱਟੀ ਦੀ ਢੋਆ-ਢੁਆਈ ਕਰਦੇ ਟਿੱਪਰਾਂ ਦੇ ਹਾਦਸਿਆਂ ਦਾ ਆਤੰਕ ਇਸ ਕਦਰ ਵੱਧ ਗਿਆ ਹੈ ਕਿ ਹੁਣ ਤਾਂ ਇਹ ਟਿੱਪਰ ‘ਹਾਦਸਿਆਂ ਦੀ ਫਿਫਟੀ’ ਜਾਨੀ ਛੋਟੇ-ਤੋਂ ਵੱਡੇ 50 ਦੇ ਕਰੀਬ ਹਾਦਸੇ ਕਰਨ ਦਾ ‘ਅਨੋਖਾ ਰਿਕਾਰਡ’ ਬਣਾਉਣ ਲੱਗ ਰਹੇ ਜਾਪਦੇ ਹਨ, ਜਿਸ ਵਿੱਚ ਅੱਜ ਅਤੇ ਕੱਲ੍ਹ ਲਗਾਤਾਰ ਇਨ੍ਹਾਂ ਵਲੋਂ 2 ਹਾਦਸਿਆਂ ’ਚ 4 ਵਿਅਕਤੀ ਜ਼ਖ਼ਮੀ ਕਰ ਦਿੱਤੇ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਪਿੰਡ ਗਿੱਦੜ ਪਿੰਡੀ ਦੇ ਗੁਰਮੇਜ ਸਿੰਘ ਜੰਮੂ ਆਪਣੀ ਬਜ਼ੁਰਗ ਮਾਤਾ ਨੂੰ ਪਿੰਡ ਤੋਂ ਲੋਹੀਆਂ ਵੱਲ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਪਿੰਡ ਮਾਣਕ ਨੇੜੇ ਟਿੱਪਰਾਂ ਵਲੋਂ ਖਿਲਾਰੀ ਰੇਤਾ, ਜੋ 6, 6 ਇੰਚ ਉੱਚੀ ਹੋਣ ਕਾਰਨ ਉਥੇ ਮੋਟਰਸਾਈਕਲ ਸਲਿਪ ਹੋ ਗਿਆ, ਜਿਸ ਦੇ ਚਲਦੇ ਦੋਨੋਂ ਮਾਂ-ਪੁੱਤ ਸਮੇਤ ਮੋਟਰਸਾਈਕਲ ਡਿੱਗ ਪਏ ਅਤੇ ਇਸ ਹਾਦਸੇ ’ਚ ਮਾਤਾ ਚਰਨ ਕੌਰ (95) ਦੀ ਬਾਂਹ ਦੀ ਹੱਡੀ ਡੌਲੇ ਕੋਲੋਂ ਟੁੱਟ ਗਈ ਅਤੇ ਗੁਰਮੇਜ ਸਿੰਘ ਜੰਮੂ ਦੇ ਵੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ‘ਜੋਸਨ ਹਸਪਤਾਲ ਲੋਹੀਆਂ’ ਵਿਖੇ ਦਾਖਲ ਕਰਵਾਇਆ ਗਿਆ| ਇਸੇ ਤਰ੍ਹਾਂ ਅੱਜ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਐਕਟਿਵਾ ਨੂੰ ਐਸੀ ਟੱਕਰ ਮਾਰੀ ਕਿ ਐਕਟਿਵਾ ਸਵਾਰ ਅਮਰਜੀਤ ਕੌਰ (70) ਅਤੇ ਕਰਨੈਲ ਸਿੰਘ (72) ਗੰਭੀਰ ਜ਼ਖ਼ਮੀ ਹੋ ਗਏ | ਇਸ ਹਾਦਸੇ ’ਚ ਜਖਮੀਂ ਹੋਏ ਕਰਨੈਲ ਸਿੰਘ ਅਤੇ ਅਮਰਜੀਤ ਕੌਰ ਸੁਲਤਾਨਪੁਰ ਤੋਂ ਵਾਪਸ ਆਪਣੇ ਪਿੰਡ ਸਿੰਧੜ ਜਾ ਰਹੇ ਸਨ, ਕਿ ਲੋਹੀਆਂ ’ਚ ਸੁਲਤਾਨਪੁਰ ਦੇ ਫਾਟਕ ਕੋਲ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਫਲਸਰੂਪ ਅਮਰਜੀਤ ਕੌਰ ਦੀ ਬਾਂਹ ਟਿੱਪਰ ਹੇਠ ਆਉਣ ਕਾਰਨ ਕੁਚਲੀ ਗਈ ਅਤੇ ਕਰਨੈਲ ਸਿੰਘ ਜ਼ਖ਼ਮੀ ਹੋ ਗਏ, ਇਨ੍ਹਾਂ ਨੂੰ ਵੀ ‘ਜੋਸਨ ਹਸਪਤਾਲ ਲੋਹੀਆਂ’ ਵਿਖੇ ਦਾਖਲ ਕਰਵਾਇਆ ਗਿਆ| ਇੱਥੇ ਹਾਜਰ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ‘ਵੱਡੇ ਠੇਕੇਦਾਰਾਂ’ ਦੇ ਚੱਲ ਰਹੇ ਇਨ੍ਹਾਂ ਤੇਜ਼ ਰਫ਼ਤਾਰ ਟਿੱਪਰਾਂ ਨੂੰ ਸ਼ਾਇਦ ਕੋਈ ਨੱਥ ਪਾਵੇ, ਕਿਉਂਕਿ ਨਾ ਤਾਂ ਲਗਾਤਾਰ ਹਾਦਸੇ ਕਰ ਰਹੇ ਇਨ੍ਹਾਂ ਟਿੱਪਰਾਂ ਅਤੇ ਟਰੈਫ਼ਿਕ ਦੇ ਰਾਖਿਆਂ ਦੇ ਕੰਨ ’ਤੇ ਜੂੰ ਸਰਕ ਰਹੀ ਹੈ ਅਤੇ ਨਾ ਹੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ ’ਚੋਂ ਹਾਲੇ ਜਾਗਿਆ ਹੈ| ਦੱਸਣਯੋਗ ਹੈ ਕਿ ਇਨ੍ਹਾਂ ਟਿੱਪਰਾਂ ਦੇ ਚਾਲਕਾਂ ਨਾਲ ਹੈਲਪਰ ਜਾਂ ਕਲੀਨਰ ਨਾ ਹੋਣ ਕਾਰਨ ਇਨ੍ਹਾਂ ਦੀ ਲਪੇਟ ’ਚ ਆ ਕੇ ਜਿਥੇ ਦਰਜ਼ਨਾਂ ਹਾਦਸੇ ਵਾਪਰ ਚੁੱਕੇ ਹਨ, ਉਥੇ 7 ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ| ਇਨ੍ਹਾਂ ਵਿੱਚੋਂ ਬਹੁਤ ਸਾਰੇ ਹਾਦਸੇ ਤਾਂ ਕਾਰਾਂ ਸਮੇਤ ਛੋਟੇ ਵਹੀਕਲਾਂ ਨੂੰ ਸਾਈਡ ਲਾਉਣ ਤੋਂ ਬਾਅਦ ‘ਸਮਝੌਤਾ’ ਕਰਕੇ ਰਫ਼ਾ ਦਫ਼ਾ ਹੋ ਚੁੱਕੇ ਹਨ| ਹੁਣ ਦੇਖਣਾ ਹੈ ਕਿ ਬਿਨਾਂ ਤਰਪਾਲਾਂ ਤੋਂ ਰੇਤਾ ਦੀਆਂ ਢੇਰੀਆਂ ਲਾਉਂਦੇ ਅਤੇ ਧੂੜ ਉਡਾਉਂਦੇ ਓਵਰਲੋਡ ਤੇ ਤੇਜ਼ ਰਫ਼ਤਾਰ ਟਰਾਲਿਆਂ ਦੀਆਂ ਆਪਹੁਦਰੀਆਂ ਨੂੰ ਰੋਕਣ ਲਈ ‘ਪ੍ਰਸ਼ਾਸ਼ਨ ਕਦੋਂ ਜਾਗੇਗਾ’ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ‘ਇਨ੍ਹਾਂ ਨੂੰ ਆਵਾਜਾਈ’ ਨਿਯਮਾਂ ਦਾ ਪਾਠ ਕਦੋਂ ਪੜਾਏਗਾ ?

Ad Position 21
No active advertisement
ਅਜੀਤ ਡੈਸਕ 10-10-2026

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਭਗਵੰਤ ਸਿੰਘ ਫਤਿਹ ਜਲਾਲ ਹਲਕਾ ਕਰਤਾਰਪੁਰ ਦੇ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਪੀ. ਓ. ਸਟਾਫ ਵਲੋਂ ਚੋਰੀ ਤੇ ਖੋਹ ਦੇ ਮਾਮਲੇ ’ਚ ਭਗੌੜਾ ਕਾਬੂ
Ad Position 24