09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਘਰ ’ਤੇ ਗੋਲੀਆਂ ਚਲਾਉਣ ਵਾਲਿਆਂ ’ਤੇ ਮਾਮਲਾ ਦਰਜ ਹੋਣ ਦੇ ਬਾਵਜੂਦ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

ਮਹਿਤਪੁਰ, 9 ਅਕਤੂਬਰ (ਲਖਵਿੰਦਰ ਸਿੰਘ)-ਪਿਛਲੇ ਦਿਨੀਂ ਮਹਿਤਪੁਰ ਦੇ ਨਜ਼ਦੀਕੀ ਪਿੰਡ ਵਿਖੇ ਇੱਕ ਘਰ ’ਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਸੀ ਜਿਸ ’ਤੇ ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਚੈਨ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਵੇਹਰਾਂ ਤਹਿਸੀਲ ਨਕੋਦਰ ਨੇ ਦੱਸਿਆ ਕਿ ਮੈਂ ਰੇਤਾ ਵਾਲੇ ਟਰੈਕਟਰ ਟਰਾਲੀ ਤੇ ਡਰਾਈਵਰੀ ਦਾ ਕੰਮ ਕਰਦਾ ਹਾਂ ਤੇ 05 ਅਕਤੂਬਰ ਨੂੰ ਵਕਤ 9:30 ਦੇ ਕਰੀਬ ਮੈਂ ਆਪਣੀ ਭੈਣ ਦੇ ਘਰੋਂ ਪਿੰਡ ਰਾਏਪੁਰ ਅਰਾਈਆਂ ਤੋਂ ਆਪਣੇ ਘਰ ਜਾ ਰਿਹਾ ਸੀ ਤੇ ਜਦੋਂ ਮੈਂ ਬੰਨ੍ਹ ਤੋਂ ਆਪਣੇ ਮੋਟਰਸਾਈਕਲ ਮੋੜਿਆ ਤਾਂ ਬੰਨ ਤੇ ਪਹਿਲਾਂ ਹੀ ਤਿੰਨ ਮੋਟਰਸਾਈਕਲਾਂ ’ਤੇ ਖੜ੍ਹੇ ਵਿਅਕਤੀਆਂ ਨੇ ਆਪਣੇ ਮੋਟਰਸਾਈਕਲ ਮੇਰੇ ਮਗਰ ਲਗਾ ਲਏ ਤੇ ਮੇਰੇ ਘਰ ਤੱਕ ਆ ਗਏ ਸੀ। ਮੈਂ ਘਰ ਪਹੁੰਚ ਕੇ ਇਸ ਘਟਨਾ ਬਾਰੇ ਆਪਣੇ ਘਰ ਦੇ ਮੈਂਬਰਾਂ ਨੂੰ ਦਸ ਹੀ ਰਿਹਾ ਸੀ ਕਿ ਉਕਤ ਵਿਅਕਤੀਆਂ ਵਿੱਚੋ ਇੱਕ ਮੇਰੇ ਕਮਰੇ ਦੇ ਦਰਵਾਜੇ ਵੱਲ ਨੂੰ ਪਿਸਤੌਲ ਲੈ ਕੇ ਖੜਾ ਸੀ ਤੇ ਮੈਂ ਆਪਣੇ ਬੱਚਿਆਂ ਤੇ ਆਪਣੀ ਪਤਨੀ ਦੇ ਸਮੇਤ ਕਮਰੇ ਵਿੱਚ ਇਕ ਕੋਨੇ ਤੇ ਡਰਦੇ ਹੋਏ ਬੈਠ ਗਏ ਤੇ ਇੰਨਾਂ ਉਕਤ ਵਿਅਕਤੀਆਂ ਨੇ ਸਾਡੇ ਵਿਹੜੇ ਵਿਚ ਗੋਲੀਆਂ ਚੱਲਾ ਦਿੱਤੀਆਂ ਤੇ ਅਸੀਂ ਡਰਦੇ ਹੋਏ ਕਮਰੇ ਵਿਚੋਂ ਬਾਹਰ ਨਹੀਂ ਨਿਕਲੇ ।

Ad Position 21
No active advertisement
ਪਿਛਲੇ ਦਿਨੀਂ ਹੋਈ ਵਾਰਦਾਤ ਸੰਬੰਧੀ ਗੱਲਬਾਤ ਕਰਦੇ ਮੁਦੱਈ ਸੁਖਚੈਨ ਸਿੰਘ। ਤਸਵੀਰ:ਰੂਪਰਾ ਸਟੂਡੀਓ 10-10-2026
ਮਹਿਤਪੁਰ, 9 ਅਕਤੂਬਰ (ਲਖਵਿੰਦਰ ਸਿੰਘ)-ਪਿਛਲੇ ਦਿਨੀਂ ਮਹਿਤਪੁਰ ਦੇ ਨਜ਼ਦੀਕੀ ਪਿੰਡ ਵਿਖੇ ਇੱਕ ਘਰ ’ਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਸੀ ਜਿਸ ’ਤੇ ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਚੈਨ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਵੇਹਰਾਂ ਤਹਿਸੀਲ ਨਕੋਦਰ ਨੇ ਦੱਸਿਆ ਕਿ ਮੈਂ ਰੇਤਾ ਵਾਲੇ ਟਰੈਕਟਰ ਟਰਾਲੀ ਤੇ ਡਰਾਈਵਰੀ ਦਾ ਕੰਮ ਕਰਦਾ ਹਾਂ ਤੇ 05 ਅਕਤੂਬਰ ਨੂੰ ਵਕਤ 9:30 ਦੇ ਕਰੀਬ ਮੈਂ ਆਪਣੀ ਭੈਣ ਦੇ ਘਰੋਂ ਪਿੰਡ ਰਾਏਪੁਰ ਅਰਾਈਆਂ ਤੋਂ ਆਪਣੇ ਘਰ ਜਾ ਰਿਹਾ ਸੀ ਤੇ ਜਦੋਂ ਮੈਂ ਬੰਨ੍ਹ ਤੋਂ ਆਪਣੇ ਮੋਟਰਸਾਈਕਲ ਮੋੜਿਆ ਤਾਂ ਬੰਨ ਤੇ ਪਹਿਲਾਂ ਹੀ ਤਿੰਨ ਮੋਟਰਸਾਈਕਲਾਂ ’ਤੇ ਖੜ੍ਹੇ ਵਿਅਕਤੀਆਂ ਨੇ ਆਪਣੇ ਮੋਟਰਸਾਈਕਲ ਮੇਰੇ ਮਗਰ ਲਗਾ ਲਏ ਤੇ ਮੇਰੇ ਘਰ ਤੱਕ ਆ ਗਏ ਸੀ।ਮੈਂ ਘਰ ਪਹੁੰਚ ਕੇ ਇਸ ਘਟਨਾ ਬਾਰੇ ਆਪਣੇ ਘਰ ਦੇ ਮੈਂਬਰਾਂ ਨੂੰ ਦਸ ਹੀ ਰਿਹਾ ਸੀ ਕਿ ਉਕਤ ਵਿਅਕਤੀਆਂ ਵਿੱਚੋ ਇੱਕ ਮੇਰੇ ਕਮਰੇ ਦੇ ਦਰਵਾਜੇ ਵੱਲ ਨੂੰ ਪਿਸਤੌਲ ਲੈ ਕੇ ਖੜਾ ਸੀ ਤੇ ਮੈਂ ਆਪਣੇ ਬੱਚਿਆਂ ਤੇ ਆਪਣੀ ਪਤਨੀ ਦੇ ਸਮੇਤ ਕਮਰੇ ਵਿੱਚ ਇਕ ਕੋਨੇ ਤੇ ਡਰਦੇ ਹੋਏ ਬੈਠ ਗਏ ਤੇ ਇੰਨਾਂ ਉਕਤ ਵਿਅਕਤੀਆਂ ਨੇ ਸਾਡੇ ਵਿਹੜੇ ਵਿਚ ਗੋਲੀਆਂ ਚੱਲਾ ਦਿੱਤੀਆਂ ਤੇ ਅਸੀਂ ਡਰਦੇ ਹੋਏ ਕਮਰੇ ਵਿਚੋਂ ਬਾਹਰ ਨਹੀਂ ਨਿਕਲੇ । ਜੋ ਕਿ ਗੋਲੀਆਂ ਦੀ ਅਵਾਜ ਸੁਣ ਕੇ ਆਂਢ -ਗੁਆਂਡ ਦੇ ਲੋਕ ਇੱਕਠੇ ਹੋਏ ਤੇ ਉਕਤ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਸੰਬੰਧੀ ਮਹਿਤਪੁਰ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ। ਮਾਮਲਾ ਦਰਜ ਹੋਣ ਤੋਂ ਬਾਅਦ ਵੀ ਮਹਿਤਪੁਰ ਪੁਲਿਸ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉਹ ਸ਼ਰੇਆਮ ਘੁੰਮ ਰਹੇ ਹਨ ਅਤੇ ਮੇਰੀ ਜਾਨ ਦੇ ਬਹੁਤ ਵੱਡਾ ਖ਼ਤਰਾ ਹੈ। ਉਨ੍ਹਾਂ ਸੀਨੀਅਰ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਵਾਰਦਾਤ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਸਲਾਖਾਂ ਪਿੱਛੇ ਡੱਕਿਆ ਜਾਵੇ ਅਤੇ ਮੈਨੂੰ ਇਨਸਾਫ਼ ਦਵਾਇਆ ਜਾਵੇ। ਜਦੋਂ ਇਸ ਸਬੰਧੀ ਐਸ.ਐਸ.ਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਲਦੀ ਮਾਮਲੇ ਦੀ ਪੜਤਾਲ ਕਰਕੇ ਸੰਬੰਧਿਤ ਅਫ਼ਸਰ ਨੂੰ ਕਹਿ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਚੌਧਰੀ ਸੁਰਿੰਦਰ ਸਿੰਘ ਵਲੋਂ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਵਿਧਾਇਕ ਚੌਧਰੀ ਵਲੋਂ ਫਿਲੌਰ ਅਤੇ ਗੁਰਾਇਆ ਮੰਡੀਆਂ ਦਾ ਦੌਰਾ
Ad Position 24