1.15 ਲੱਖ ਲਾਈਟਾਂ ਦੀ ਸੰਭਾਲ ਕਰ ਰਹੀ ਕੰਪਨੀ ਨੂੰ ਨਹੀਂ ਹੋਈ 2 ਕਰੋੜ ਦੀ ਅਦਾਇਗੀ
ਤਿਉਹਾਰੀ ਸੀਜ਼ਨ ਵਿਚ ਸਟਰੀਟ ਲਾਈਟਾਂ ਦੀ ਸੰਭਾਲ ਦਾ ਕੰਮ ਹੋ ਸਕਦਾ ਹੈ ਪ੍ਰਭਾਵਿਤ ਸ਼ਹਿਰ ਵਿਚ ਅਜੇ ਵੀ 4500 ਤੋਂ ਲੈ ਕੇ 5000 ਦੇ ਕਰੀਬ ਬੰਦ ਪਈਆਂ ਨੇ ਐਲ. ਈ.
ਤਿਉਹਾਰੀ ਸੀਜ਼ਨ ਵਿਚ ਸਟਰੀਟ ਲਾਈਟਾਂ ਦੀ ਸੰਭਾਲ ਦਾ ਕੰਮ ਹੋ ਸਕਦਾ ਹੈ ਪ੍ਰਭਾਵਿਤ ਸ਼ਹਿਰ ਵਿਚ ਅਜੇ ਵੀ 4500 ਤੋਂ ਲੈ ਕੇ 5000 ਦੇ ਕਰੀਬ ਬੰਦ ਪਈਆਂ ਨੇ ਐਲ. ਈ. ਡੀ. ਲਾਈਟਾਂ ਜਲੰਧਰ , 10 ਅਕਤੂਬਰ ( ਸ਼ਿਵ )- ਸ਼ਹਿਰ ਵਿਚ 1.15 ਲੱਖ ਐਲ . ਈ . ਡੀ . ਸਟਰੀਟ ਲਾਈਟਾਂ ਦੀ ਸਾਂਭ - ਸੰਭਾਲ ਦਾ ਕੰਮ ਕਰ ਰਹੀ ਐਚ . ਪੀ . ਐਲ . ਕੰਪਨੀ ਨੂੰ ਪਿਛਲੇ 11 ਮਹੀਨਿਆਂ ਤੋਂ ਕਰੀਬ 2 ਕਰੋੜ ਰੁਪਏ ਦੀ ਅਦਾਇਗੀ ਨਹੀਂ ਮਿਲੀ ਹੈ । ਅਦਾਇਗੀ ਨਾ ਹੋਣ ਕਾਰਨ ਦੀਵਾਲੀ ਦੇ ਤਿਉਹਾਰ ਮੌਕੇ ਸਟਰੀਟ ਲਾਈਟਾਂ ਦੀ ਸਾਂਭ - ਸੰਭਾਲ ਦਾ ਕੰਮ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ । ਕੰਪਨੀ ਵਲੋਂ ਸ਼ਹਿਰ ਦੀਆਂ ਲਾਈਟਾਂ ਦੀ ਸਾਂਭ - ਸੰਭਾਲ ਲਈ 35 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ , ਜਿਨ੍ਹਾਂ ਵਿਚ 80 ਕਰਮਚਾਰੀ ਸ਼ਾਮਲ ਹਨ । ਪਹਿਲਾਂ ਕੰਪਨੀ ਕੋਲ ਸ਼ਹਿਰ ਦੀਆਂ 77 ਹਜ਼ਾਰ ਲਾਈਟਾਂ ਦੀ ਸਾਂਭ - ਸੰਭਾਲ ਦੀ ਜ਼ਿੰਮੇਵਾਰੀ ਸੀ , ਜੋ ਹੁਣ ਵਧ ਕੇ 1.15 ਲੱਖ ਹੋ ਗਈ ਹੈ । ਦੂਜੇ ਪਾਸੇ , ਕੰਪਨੀ ਦਾ ਨਗਰ ਨਿਗਮ ਨਾਲ ਸਟਰੀਟ ਲਾਈਟਾਂ ਦੀ ਸਾਂਭ - ਸੰਭਾਲ ਸਬੰਧੀ ਪੰਜ ਸਾਲ ਦਾ ਇਕਰਾਰਨਾਮਾ 27 ਮਾਰਚ , 2027 ਨੂੰ ਖ਼ਤਮ ਹੋ ਰਿਹਾ ਹੈ । ਕੰਪਨੀ ਨੇ ਨਗਰ ਨਿਗਮ ਤੋਂ ਇਸ ਇਕਰਾਰਨਾਮੇ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ । ਕੰਪਨੀ ਦਾ ਕਹਿਣਾ ਹੈ ਕਿ ਉਹ ਸਟਰੀਟ ਲਾਈਟਾਂ ਦੀ ਸਾਂਭ - ਸੰਭਾਲ ਦਾ ਕੰਮ ਸਿਰਫ਼ ਇਕ ਸਾਲ ਲਈ ਨਹੀਂ , ਸਗੋਂ ਤਿੰਨ ਜਾਂ ਪੰਜ ਸਾਲਾਂ ਲਈ ਲੈਣਾ ਚਾਹੁੰਦੀ ਹੈ । ਉਂਜ ਨਗਰ ਨਿਗਮ ਵਲੋਂ ਕੰਪਨੀ ਨਾਲ ਇਕਰਾਰਨਾਮੇ ਦੇ ਸਮੇਂ ਵਿਚ ਵਾਧਾ ਕਰਨ ਲਈ ਗੱਲਬਾਤ ਚਲ ਰਹੀ ਹੈ ਤੇ ਕੰਪਨੀ ਨੂੰ ਇਕ ਸਾਲ ਤੋਂ ਜ਼ਿਆਦਾ ਹੋਰ ਸਮਾਂ ਲਾਈਟਾਂ ਦੀ ਸੰਭਾਲ ਲਈ ਮਿਲ ਸਕਦਾ ਹੈ । ਉੱਧਰ , ਇਸ ਸਮੇਂ ਸ਼ਹਿਰ ਵਿਚ ਲਗਭਗ 4,500 ਤੋਂ 5,000 ਸਟਰੀਟ ਲਾਈਟਾਂ ਬੰਦ ਪਈਆਂ ਹਨ । ਕੰਪਨੀ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਲਾਈਟਾਂ ਦੀ ਕੁੱਲ ਗਿਣਤੀ ਦੇ ਮੁਕਾਬਲੇ ਇੰਨੀਆਂ ਲਾਈਟਾਂ ਦਾ ਬੰਦ ਰਹਿਣਾ ਆਮ ਗੱਲ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਵਲੋਂ ਬਕਾਇਆ ਅਦਾਇਗੀ ਕਦੋਂ ਕੀਤੀ ਜਾਂਦੀ ਹੈ ਅਤੇ ਦੀਵਾਲੀ ਤੋਂ ਪਹਿਲਾਂ ਬੰਦ ਪਈਆਂ ਲਾਈਟਾਂ ਨੂੰ ਚਾਲੂ ਕਰਨ ਲਈ ਕੀ ਕਦਮ ਚੁੱਕੇ ਜਾਂਦੇ ਹਨ ।