11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੰਜਾਬ ’ਚ ਡਬਲ ਇੰਜਣ ਸਰਕਾਰ ਬਣਾ ਦਿਓ, ਵਪਾਰੀਆਂ ਤੇ ਉਦਯੋਗਪਤੀਆਂ ਨੂੰ ਮਿਲੇਗਾ ਭੈਅ-ਰਹਿਤ ਮਾਹੌਲ–ਸੁਨੀਲ ਸਿੰਘੀ

ਜਲੰਧਰ, 10 ਅਕਤੂਬਰ (ਜਤਿੰਦਰ ਪੰਮੀ)–ਪੰਜਾਬ ’ਚ ਕਾਰੋਬਾਰੀਆਂ, ਵਪਾਰੀਆਂ ਤੇ ਉਦਯੋਗਪਤੀਆਂ ਨੂੰ ਮੌਜੂਦਾ ਸਮੇਂ ਫਿਰੌਤੀਆਂ ਲਈ ਫੋਨ ਕਾਲਾਂ ਕਾਰਨ ਦਹਿਸ਼ਤ ਅਤੇ ਵਪਾਰੀਆਂ ਲਈ ਕੇਂਦਰ ਵਲੋਂ ਲਿਆਂਦੀਆਂ ਗਈਆਂ ਸਕੀਮਾਂ ਤੋਂ ਵਾਂਝੇ ਰਹਿਣ ਦੇ ਨਾਲ-ਨਾਲ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਵਪਾਰੀਆਂ ਕੋਲ ਇਕੋ-ਇਕ ਰਾਹ ਹੈ ਕਿ ਇੱਥੇ ਵੀ ਡਬਲ ਇੰਜਣ ਸਰਕਾਰ ਬਣਾ ਦਿਓ, ਤੁਹਾਨੂੰ ਸਾਰਿਆਂ ਉੱਤਰ ਪ੍ਰਦੇਸ਼, ਹਰਿਆਣਾ ਤੇ ਹੋਰ ਭਾਜਪਾ ਸਾਸ਼ਿਤ ਸੂਬਿਆਂ ਵਾਂਗ ਭੈਅ-ਰਹਿਤ ਮਾਹੌਲ ਮਿਲੇਗਾ।

Ad Position 21
No active advertisement
ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਲਘੂ ਉਦਯੋਗ ਭਾਰਤੀ ਪੰਜਾਬ ਦੇ ਸਟੇਟ ਵਾਈਸ ਪ੍ਰਧਾਨ ਸੀਮਾ ਧੂਮਲ। 11-10-2026
ਜਲੰਧਰ, 10 ਅਕਤੂਬਰ (ਜਤਿੰਦਰ ਪੰਮੀ)–ਪੰਜਾਬ ’ਚ ਕਾਰੋਬਾਰੀਆਂ, ਵਪਾਰੀਆਂ ਤੇ ਉਦਯੋਗਪਤੀਆਂ ਨੂੰ ਮੌਜੂਦਾ ਸਮੇਂ ਫਿਰੌਤੀਆਂ ਲਈ ਫੋਨ ਕਾਲਾਂ ਕਾਰਨ ਦਹਿਸ਼ਤ ਅਤੇ ਵਪਾਰੀਆਂ ਲਈ ਕੇਂਦਰ ਵਲੋਂ ਲਿਆਂਦੀਆਂ ਗਈਆਂ ਸਕੀਮਾਂ ਤੋਂ ਵਾਂਝੇ ਰਹਿਣ ਦੇ ਨਾਲ-ਨਾਲ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਵਪਾਰੀਆਂ ਕੋਲ ਇਕੋ-ਇਕ ਰਾਹ ਹੈ ਕਿ ਇੱਥੇ ਵੀ ਡਬਲ ਇੰਜਣ ਸਰਕਾਰ ਬਣਾ ਦਿਓ, ਤੁਹਾਨੂੰ ਸਾਰਿਆਂ ਉੱਤਰ ਪ੍ਰਦੇਸ਼, ਹਰਿਆਣਾ ਤੇ ਹੋਰ ਭਾਜਪਾ ਸਾਸ਼ਿਤ ਸੂਬਿਆਂ ਵਾਂਗ ਭੈਅ-ਰਹਿਤ ਮਾਹੌਲ ਮਿਲੇਗਾ। ਇਹ ਪ੍ਰਗਟਾਵਾ ਰਾਸ਼ਟਰੀ ਵਪਾਰੀ ਭਲਾਈ ਬੋਰਡ ਦੇ ਚੇਅਰਮੈਨ ਸੁਨੀਲ ਜੇ. ਸਿੰਘੀ ਨੇ ਅੱਜ ਇਥੇ ਸ਼ਹਿਰ ਦੇ ਵਪਾਰੀਆਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕਦੇ ਦੇਸ਼ ਦਾ ਨੰਬਰ ਇਕ ਸੂਬਾ ਹੁੰਦਾ ਸੀ ਜੋ ਕਿ ਬਹੁਤ ਜ਼ਿਆਦਾ ਪਿੱਛੜ ਚੁੱਕਾ ਹੈ ਜਦੋਂਕਿ ਇਸ ਦੇ ਮੁਕਾਬਲੇ ਗੁਜਰਾਤ ਦੇਸ਼ ਦਾ ਨੰਬਰ ਇਕ ਸੂਬਾ ਬਣ ਚੁੱਕਾ ਹੈ, ਜਿਸ ਦਾ ਸਿਹਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ, ਜਿਨ੍ਹਾਂ ਦੀ ਦੂਰਦਰਸ਼ੀ ਸੋਚ ਕਾਰਨ ਅੱਜ ਦੇਸ਼ ਭਾਜਪਾ ਦੀ ਡਬਲ ਇੰਜਣ ਸਰਕਾਰ ਵਾਲੇ ਸੂਬਿਆਂ ਵਿੱਚ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੇ ਉਲਟ ਪੰਜਾਬ ’ਚ ਗੈਂਗਸਟਰਵਾਦ, ਨਸ਼ੇ, ਫਿਰੌਤੀਆਂ ਅਤੇ ਅਫਸਰਸ਼ਾਹੀ ਦਾ ਬੋਲਬਾਲਾ ਹੋ ਚੁੱਕਾ ਹੈ। ਉਨ੍ਹਾਂ ਨੇ ਵਪਾਰੀਆਂ ਨੂੰ ਕਿਹਾ ਕਿ ਆਪਣੀ ਤੇ ਸੂਬੇ ਦੀ ਭਲਾਈ ਲਈ ਉਨ੍ਹਾਂ ਨੂੰ ਪੰਜਾਬ ਅੰਦਰ ਵੀ ਡਬਲ ਇੰਜਣ ਸਰਕਾਰ ਬਣਾਉਣ ਲਈ ਸੰਕਲਪ ਕਰਨਾ ਪਵੇਗਾ। ਚੇਅਰਮੈਨ ਸਿੰਘੀ ਨੂੰ ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ’ਚ ਵੱਡੇ ਪੱਧਰ ’ਤੇ ਕੀਤੇ ਗਏ ਸੁਧਾਰਾਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਪੰਜਾਬ ਦੇ ਵਪਾਰੀਆਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅਤੇ ਇਹ ਸਾਰੀਆਂ ਸਮੱਸਿਆਵਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪਹੁੰਚਾਉਣ ਦੇ ਨਾਲ ਹੀ ਉਨ੍ਹਾਂ ਦਾ ਹੱਲ ਵੀ ਕਰਵਾਉਣ ਦਾ ਯਤਨ ਕਰਨਗੇ। ਇਸ ਤੋਂ ਪਹਿਲਾਂ ਚੇਅਰਮੈਨ ਸੁਨੀਲ ਜੇ. ਸਿੰਘੀ ਦਾ ਪ੍ਰੋਗਰਾਮ ’ਚ ਪਹੁੰਚਣ ’ ਤੇ ਸਵਾਗਤ ਕੀਤਾ ਗਿਆ ਅਤੇ ਡਾ. ਪਰਮਜੀਤ ਸਿੰਘ ਮਰਵਾਹਾ ਨੇ ਚੇਅਰਮੈਨ ਦੇ ਨਾਲ ਹੀ ਪਹੁੰਚੇ ਵਪਾਰੀ ਆਗੂਆਂ ਤੇ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ। ਵਪਾਰੀ ਨੇਤਾ ਰਜਿੰਦਰ ਸਿੰਘ ਮਰਵਾਹਾ ਨੇ ਵਪਾਰੀਆਂ, ਕਾਬੋਰੀਆਂ ਤੇ ਉਦਯੋਗਪਤੀਆਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਹੱਲ ਲਈ ਅਪੀਲ ਕੀਤੀ। ਉਨ੍ਹਾਂ ਨੇ ਇਹ ਨਾਅਰਾ ਵੀ ਦਿੱਤਾ ਕਿ ‘ਜੋ ਵਪਾਰੀ ਦੀ ਗੱਲ ਕਰੇਗਾ, ਉਹ ਦੇਸ਼ ’ਤੇ ਰਾਜ ਕਰੇਗਾ’, ਜਿਸ ਦਾ ਸਾਰਿਆਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪਹੁੇਚ ਲਘੂ ਉਦਯੋਗ ਭਾਰਤੀ ਪੰਜਾਬ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ ਸੀਮਾ ਧੂਮਲ ਨੇ ਵੀ ਸਰਕਾਰ ਵਲੋਂ ਲਘੂ ਉਦਯੋਗਾਂ ਲਈ ਕੀਤੇ ਜਾ ਰਹੇ ਕੰਮਾਂ ’ਤੇ ਚਾਨਣਾ ਪਾਇਆ। ਪ੍ਰਬੰਧਕਾਂ ਚੇਅਰਮੈਨ ਸੁਨੀਲ ਜੇ. ਸਿੰਘੀ ਨੂੰ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਖੇਡ ਉਦਯੋਗ ਤੋਂ ਅਰੁਣ ਬਜਾਜ, ਗੌਤਮ ਕੁਕਰੇਜਾ, ਪੈਟਰੋਲ ਪੰਪ ਐਸੋਸੀਏਸ਼ਨ ਦੇ ਪਰਮਜੀਤ ਸਿੰਘ ਦੋਆਬਾ, ਰਬੜ ਇੰਡਸਟਰੀ ਤੋਂ ਨੀਰਜ ਅਰੋੜਾ, ਨਰਿੰਦਰ ਸਿੰਘ ਸੱਗੂ, ਪ੍ਰਾਣ ਚੱਢਾ, ਵਿਵੇਕ, ਪਰਮਜੀਤ ਸਿੰਘ ਬੱਤਰਾ, ਹਰਪ੍ਰੀਤ ਸਿੰਘ ਹੈਰੀ, ਸੁਨੀਤ ਸਹਿਗਲ, ਮਨਪ੍ਰੀਤ ਸਿੰਘ, ਕੁਲਵਿੰਦਰ ਮਰਵਾਹਾ, ਮਨੋਜ ਸ਼ਰਮਾ, ਹਰਮਨ ਨੇਹਰਾ, ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਅਮਰਜੀਤ ਸਿੰਘ ਅਮਰੀ, ਅਕਾਲੀ ਆਗੂ ਇਕਬਾਲ ਸਿੰਘ ਢੀਂਡਸਾ, ਭਾਜਪਾ ਕੌਂਸਲਰ ਪ੍ਰੋ. ਕੰਵਰ ਸਰਤਾਜ ਸਿੰਘ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਵਿਧਾਨ ਬਚਾਓ ਵੋਟ ਬਚਾਓ ਮੰਚ ਵਲੋਂ ਧਰਨਾ ਕੱਲ੍ਹ-ਰਮੇਸ਼ ਚੋਹਕਾਂ ਅਗਲੀ ਖ਼ਬਰ 1.15 ਲੱਖ ਲਾਈਟਾਂ ਦੀ ਸੰਭਾਲ ਕਰ ਰਹੀ ਕੰਪਨੀ ਨੂੰ ਨਹੀਂ ਹੋਈ 2 ਕਰੋੜ ਦੀ ਅਦਾਇਗੀ
Ad Position 24