11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਜੇ.ਸੀ.ਟੀ. ਦੇ ਸਾਬਕਾ ਮੁਲਾਜ਼ਮਾਂ ਦੇ ਖਾਤਿਆਂ ’ਚ ਅਗਲੇ 15 ਦਿਨਾਂ ’ਚ ਪੈ ਜਾਵੇਗੀ ਪੀ.ਐੱਫ. ਦੀ ਰਾਸ਼ੀ-ਪੰਕਜ ਸ਼ਰਮਾ

ਜਲੰਧਰ, 10 ਅਕਤੂਬਰ (ਜਤਿੰਦਰ ਪੰਮੀ)-ਈ. ਪੀ.

Ad Position 21
No active advertisement
ਅਜੀਤ ਡੈਸਕ 11-10-2026
ਜਲੰਧਰ, 10 ਅਕਤੂਬਰ (ਜਤਿੰਦਰ ਪੰਮੀ)-ਈ.ਪੀ.ਐੱਫ.ਓ. ਦੇ ਖੇਤਰੀ ਦਫ਼ਤਰ ਦੇ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਪੰਕਜ ਸ਼ਰਮਾ ਨੇ ਜੇ.ਸੀ.ਟੀ. ਮਿੱਲ ਫਗਵਾੜਾ ਅਤੇ ਜੇ.ਸੀ.ਟੀ. ਦੀ ਫਿਲਾਮੈਂਟ ਇਕਾਈ ਹੁਸ਼ਿਆਰਪੁਰ ਦੇ ਸੈਂਕੜੇ ਸਾਬਕਾ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪੀ.ਐੱਫ. ਦੀ ਬਣਦੀ ਰਕਮ ਅਦਾ ਕਰਨ ਲਈ ਵਿਭਾਗ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਪੀ.ਐੱਫ. ਦੀ ਇਕ-ਇਕ ਪਾਈ ਦੀ ਅਦਾਇਗੀ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇੱਥੇ ਆਪਣੇ ਦਫ਼ਤਰ ਵਿੱਚ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੰਕਜ ਸ਼ਰਮਾ ਨੇ ਦੱਸਿਆ ਕਿ ਜੇ.ਸੀ.ਟੀ. ਫਗਵਾੜਾ ਦੇ ਮੁਲਾਜ਼ਮਾਂ ਦੇ ਪੀ.ਐੱਫ. ਖਾਤਿਆਂ ਵਿੱਚ ਲਗਭਗ 64 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਲੋੜੀਂਦਾ ਡਾਟਾ ਤਿਆਰ ਕਰਨ ਅਤੇ ਤਸਦੀਕ ਕਰਨ ਲਈ ਵਿਭਾਗ ਦੀ 10 ਮੈਂਬਰੀ ਟੀਮ ਨੇ ਲਗਭਗ ਪੰਜ ਤੋਂ ਛੇ ਮਹੀਨੇ ਕੰਮ ਕੀਤਾ ਹੈ। ਤਕਨੀਕੀ ਸਮੱਸਿਆ ਨਾ ਆਉਣ ਦੀ ਸੂਰਤ ਵਿੱਚ ਇਹ ਰਕਮ ਅਗਲੇ 15 ਦਿਨਾਂ ਅੰਦਰ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਬਾਕੀ 54.51 ਕਰੋੜ ਰੁਪਏ ਲਈ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਕੋਲ ਦਾਅਵਾ ਪੇਸ਼ ਕੀਤਾ ਜਾ ਚੁੱਕਾ ਹੈ। ਲੋੜੀਂਦੇ ਦਸਤਾਵੇਜ਼ ਨਾ ਮਿਲਣ ਕਾਰਨ ਬਕਾਇਆ ਵਿਆਜ ਦੀ ਗਣਨਾ ਅਤੇ ਅਦਾਇਗੀ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਹੁਸ਼ਿਆਰਪੁਰ ਦੀ ਫਿਲਾਮੈਂਟ ਇਕਾਈ ਦੇ ਮੁਲਾਜ਼ਮਾਂ ਦੀ ਪੀ.ਐੱਫ. ਰਕਮ ਜਮ੍ਹਾਂ ਕਰਵਾਉਣ ਲਈ ਵੀ ਵਿਕਲਪਕ ਪ੍ਰਕਿਰਿਆ ਤਿਆਰ ਕੀਤੀ ਜਾ ਰਹੀ ਹੈ ਅਤੇ ਵਿਭਾਗ ਵੱਲੋਂ ਅਗਲੇ 15 ਦਿਨਾਂ ਅੰਦਰ ਅਦਾਇਗੀ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਜਲੰਧਰ ਹੈਲਪਿੰਗ ਹੈਂਡਜ਼ ਵਲੋਂ ਮੁਫਤ ਮੈਡੀਕਲ ਕੈਂਪ ਅਗਲੀ ਖ਼ਬਰ ਸੰਵਿਧਾਨ ਬਚਾਓ ਵੋਟ ਬਚਾਓ ਮੰਚ ਵਲੋਂ ਧਰਨਾ ਕੱਲ੍ਹ-ਰਮੇਸ਼ ਚੋਹਕਾਂ
Ad Position 24