ਅਕਾਲ ਗੁਰਮਤਿ ਸੰਗੀਤ ਵਿਦਿਆਲਾ ਜਥਾ ਦੇ ਵਿਸ਼ੇਸ਼ ਕੀਰਤਨ ਸਮਾਗਮ ਅੱਜ
ਜਲੰਧਰ, 10 ਅਕਤੂਬਰ (ਐੱਮ. ਐੱਸ.
ਜਲੰਧਰ, 10 ਅਕਤੂਬਰ (ਐੱਮ. ਐੱਸ. ਲੋਹੀਆ) - ਅਕਾਲ ਗੁਰਮਤਿ ਸੰਗੀਤ ਵਿਦਿਆਲਾ ਜੱਥਾ (ਗੁਰਦੁਆਰਾ ਬੜ੍ਹੂ ਸਾਹਿਬ) ਵਾਲਿਆਂ ਦੇ ਜਲੰਧਰ ਸ਼ਹਿਰ ਵਿਖੇ ਤੰਤੀ ਸਾਜਾਂ ਨਾਲ ਵਿਸ਼ੇਸ਼ ਕੀਰਤਨ ਸਮਾਗਮ 5 ਅਕਤੂਬਰ ਤੋਂ ਕਰਵਾਏ ਗਏ, ਜਿਸ ਤਹਿਤ ਅੱਜ 11 ਅਕਤੂਬਰ, ਦਿਨ ਐਤਵਾਰ ਦੇ ਸਮਾਗਮਾਂ ਦੌਰਾਨ ਸਵੇਰੇ 8 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਆਦਰਸ਼ ਨਗਰ, ਜਲੰਧਰ, ਉਪਰੰਤ ਸਵੇਰੇ 9.30 ਵਜੇ ਤੋਂ 11 ਵਜੇ ਤੱਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਅਤੇ ਸ਼ਾਮ ਦੇ ਸਮਾਗਮ 7.30 ਵਜੇ ਤੋਂ ਰਾਤ 9 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ, ਜਲੰਧਰ ਵਿਖੇ ਹੋਣਗੇ। ਪ੍ਰਬੰਧਕਾਂ ਨੇ ਸੰਗਤ ਨੂੰ ਸਾਰੇ ਸਮਾਗਮਾਂ ਦੌਰਾਨ ਪਰਿਵਾਰਾਂ ਸਹਿਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਹੈ।