ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੀਆਂ ਖਿਡਾਰਨਾਂ ਨੇ ਸਟੇਟ ’ਚੋਂ ਤੀਸਰਾ ਸਥਾਨ ਕੀਤਾ ਹਾਸਿਲ
ਦੁਸਾਂਝ ਕਲਾਂ 10 ਅਕਤੂਬਰ ( ਰਾਮ ਪ੍ਰਕਾਸ਼ ਟੋਨੀ )– 70 ਵੀਆਂ ਪੰਜਾਬ ਹੈਂਡਬਾਲ ਟੂਰਨਾਮੈਂਟ ਜੋ ਕਿ ਬਠਿੰਡਾ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ 5 ਅਕਤੂਬਰ ਤੋਂ ਲੈ ਕੇ 9 ਅਕਤੂਬਰ ਤੱਕ ਕਰਵਾਈਆਂ ਗਈਆਂ ਸੀ । ਉਸ ਵਿੱਚ ਮਾਣ ਵਾਲੀ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੀਆਂ ਹੋਣਹਾਰ 10 ਖਿਡਾਰਨਾਂ ਨੇ ਭਾਗ ਲਿਆ ਅਤੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੀਆਂ ਖਿਡਾਰਨਾਂ ਪ੍ਰਿੰਸੀਪਲ ਮੈਡਮ ਕਮਲਜੀਤ , ਸੋਮਨਾਥ , ਕੁਲਵਿੰਦਰ ਸਿੰਘ ਦੁਸਾਂਝ ਨਾਲ ਜੇਤੂ ਖਿਡਾਰਨਾਂ । ਤਸਵੀਰ : ਰਾਮ ਪ੍ਰਕਾਸ਼ ਟੋਨੀ
11-10-2026