12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦੁਸਹਿਰੇ ਦੀਆਂ ਤਿਆਰੀਆਂ ਸ਼ੁਰੂ, ਜੇਲ੍ਹ ਰੋਡ ’ਤੇ ਪੁਤਲੇ ਬਣਾਉਣ ’ਚ ਜੁਟੇ ਕਾਰੀਗਰ ਮਹਿੰਗਾਈ ਦੇ ਦੌਰ ’ਚ ਪੁਤਲੇ ਵੀ ਲਗਾਤਾਰ ਹੋ ਰਹੇ ਨੇ ਮਹਿੰਗੇ

ਜਲੰਧਰ, 11 ਅਕਤੂਬਰ (ਸ਼ਿਵ)-ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਵਿਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੁਸਹਿਰੇ ਵਾਲੇ ਦਿਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ।

Ad Position 21
No active advertisement
ਅਜੀਤ ਡੈਸਕ 12-10-2026
ਜਲੰਧਰ, 11 ਅਕਤੂਬਰ (ਸ਼ਿਵ)-ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਵਿਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੁਸਹਿਰੇ ਵਾਲੇ ਦਿਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ। ਇਸ ਦੇ ਮੱਦੇਨਜ਼ਰ ਜੇਲ੍ਹ ਰੋਡ ’ਤੇ ਕਾਰੀਗਰ ਵੱਖ-ਵੱਖ ਆਕਾਰਾਂ ਦੇ ਪੁਤਲੇ ਬਣਾਉਣ ’ ਚ ਜੁਟੇ ਹੋਏ ਹਨ। ਹਰ ਸਾਲ ਜੇਲ੍ਹ ਰੋਡ ਦੇ ਨੇੜੇ ਕਾਰੀਗਰ ਛੋਟੇ ਤੋਂ ਲੈ ਕੇ ਵੱਡੇ ਆਕਾਰ ਤੱਕ ਦੇ ਪੁਤਲੇ ਤਿਆਰ ਕਰਦੇ ਹਨ। ਇਨ੍ਹਾਂ ਪੁਤਲਿਆਂ ਦੀ ਖ਼ਰੀਦ ਆਮ ਲੋਕਾਂ ਦੇ ਨਾਲ-ਨਾਲ ਬੱਚਿਆਂ ਵੱਲੋਂ ਵੀ ਕੀਤੀ ਜਾਂਦੀ ਹੈ। ਕਈ ਮੁਹੱਲਿਆਂ ਵਿਚ ਬੱਚੇ ਛੋਟੇ ਆਕਾਰ ਦੇ ਪੁਤਲੇ ਖ਼ਰੀਦ ਕੇ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਹਨ। ਲਗਾਤਾਰ ਮਹਿੰਗਾ ਹੋ ਰਹੇ ਸਾਮਾਨ ਕਾਰਨ ਪੁਤਲਿਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ, ਪਰ ਇਸ ਦੇ ਬਾਵਜੂਦ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਇਨ੍ਹਾਂ ਪੁਤਲਿਆਂ ਦੀ ਖ਼ਰੀਦਦਾਰੀ ਦਾ ਉਤਸ਼ਾਹ ਬਣਿਆ ਹੋਇਆ ਹੈ। ਪਟਾਕਿਆਂ ਦੀਆਂ ਕੀਮਤਾਂ ਵੀ ਕਾਫੀ ਵਧ ਗਈਆਂ ਹਨ। ਤਿਉਹਾਰ ਨੇੜੇ ਆਉਣ ਦੇ ਨਾਲ ਹੀ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਦਾ ਕੰਮ ਵੀ ਤੇਜ਼ ਹੋ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਅਤੇ ਅਰਦਾਸ ਕਰਨ ਲਈ ਜਲੰਧਰ ਤੋਂ ਜਥਾ ਰਵਾਨਾ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ’ਚ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ
Ad Position 24